ਸ਼ਾਹਕੋਟ 13 ਦਸੰਬਰ (ਪਿ੍ਤਪਾਲ ਸਿੰਘ)— ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲੜ ਰਹੇ ਸ੍ਰੀਮਤੀ ਅੰਜਨਾ ਪੁਰੀ ਵਾਰਡ ਨੰਬਰ 3 ਦੀ ਚੋਣ ਮੁਹਿੰਮ ਨੂੰ ਉਦੋ ਵੱਡਾ ਹੁੰਗਾਰਾ ਮਿਲਿਆ ਜਦੋ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਘਰ ਘਰ ਜਾ ਕੇ ਵੋਟਾਂ ਪਾਉਣ ਲਈ ਵੋਟਰਾਂ ਨੂੰ ਸ੍ਰੀ ਮਤੀ ਅੰਜਨਾ ਪੁਰੀ ਪਤਨੀ ਸ੍ਰੀ ਪਵਨ ਕੁਮਾਰ ਪੁਰੀ ਦੇ ਹੱਕ ਵਿਚ ਲਾਮਬੰਦ ਕੀਤਾ | ਇਸ ਮੌਕੇ ਸ੍ਰੀ ਲਾਡੀ ਸੇਰੋਵਾਲੀਆਂ ਨੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਲਈ ਕੈਪਟਨ ਸਰਕਾਰ ਪੈਸਾ ਦੇ ਰਹੀ ਹੈ ਅਤੇ ਸ਼ਾਹਕੋਟ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਵਜੋ ਵਿਕਸਤ ਕਰਨਗੇ | ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸ੍ਰੀ ਪਵਨ ਕੁਮਾਰ ਪੁਰੀ, ਦਾਣਾ ਮੰਡੀ ਸ਼ਾਹਕੋਟ ਦੇ ਚੇਅਰਮੈਨ ਯਸ਼ਪਾਲ ਗੁਪਤਾ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਰਾਜੀਵ ਕੁਮਾਰ ਗੁਪਤਾ, ਸੁਰਿੰਦਰ ਸਿੰਘ ਪਦਮ, ਡਾ ਅਮਰਜੀਤ ਅਨੇਜਾ ਆਦਿ ਹਾਜ਼ਰ ਸਨ |
ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਜਨਾ ਪੁਰੀ ਦੀ ਚੋਣ ਮੁਹਿੰਮ ਨੇ ਤੇਜੀ ਫੜੀ














Leave a Reply