ਮਾਨਸਾ 9 ਜਨਵਰੀ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਰਜਿ: ਕਾਦੀਆਂ
ਜਿਲ੍ਹਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ
ਹੇਠ ਜਿਲ੍ਹਾ ਹੈੱਡ ਕੁਆਰਟਰ ਗੁ: ਸਾਹਿਬ ਮਾਨਸਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ
ਨੂੰ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟ ਧਰਮੂ ਨੇ ਦੱਸਿਆ ਕਿ ਕਿਸਾਨੀ
ਮੰਗਾਂ ਜਿਵੇਂ ਕਿ ਕਿਸਾਨੀ ਜਿਨਸਾਂ ਦੇ ਭਾਅ ਡਾ. ਸੁਆਮੀਨਾਥਨ ਦੀ ਸਿਫਾਰਿਸ਼ ਨਾਲ ਲੈਣ ਲਈ
ਅਤੇ ਕਿਸਾਨਾਂ ਸਿਰ ਚੜ੍ਹੇ ਕਰਜਿਆਂ ਤੇ ਲੀਕ ਮਰਵਾਉਣ ਲਈ ਦੇਸ਼ ਪੱਧਰ ਦਾ ਅੰਦੋਲਨ ਸ਼ੁਰੂ ਕੀਤਾ
ਜਾ ਰਿਹਾ ਹੈ ਇਸ ਬਾਰੇ ਸੂਬਾ ਪ੍ਰਚਾਰ ਸਕੱਤਰ ਕੁਲਦੀਪ ਸਿੰਘ ਚੱਕ ਭਾਈਕੇ ਨੇ ਵਿਸਥਾਰ ਪੂਰਵਕ
ਦਸਦਿਆਂ ਕਿਹਾ ਕਿ ਉਕਤ ਕੇਂਦਰ ਸਰਕਾਰ ਤੋਂ ਉਕਤ ਮੰਗਾ ਮਨਵਾਉਣ ਲਈ ਦੇਸ਼ ਦੀਆਂ 62 ਜਥੇਬੰਦੀਆਂ
ਵੱਲੋਂ 23 ਫਰਵਰੀ ਤੋਂ ਦਿੱਲੀ ਨੂੰ ਜਾਣ ਵਾਲੀਆਂ 4 ਵੱਡੀਆਂ ਸੜਕਾਂ ਤੇ ਅਣਮਿੱਥੇ ਸਮੇਂ ਲਈ
ਵਿਸ਼ਾਲ ਧਰਨੇ ਦਿੱਤੇ ਜਾਣਗੇ। ਜਿਸ ਬਾਰੇ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ
ਨੂੰ ਜਾਗਰਤ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਇਹ ਧਰਨੇ ਮੰਗਾਂ ਮਨਵਾਉਣ
ਤੱਕ ਲਗਾਤਾਰ ਜਾਰੀ ਰਹਿਣਗੇ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਿਲ੍ਹਾ ਖਜਾਨਚੀ
ਗੁਰਤੇਜ ਸਿੰਘ ਨੰਦਗੜ੍ਹ, ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਸਾਧੂ ਸਿੰਘ ਕੋਟਲੀ, ਗੁਰਨਾਮ
ਸਿੰਘ ਭੀਖੀ, ਸ਼ਿੰਗਾਰਾ ਸਿੰਘ ਦੋਦੜਾ, ਜਗਜੀਤ ਸਿੰੰਘ ਖਿਆਲਾ, ਜਸਵੰਤ ਸਿੰਘ ਮੂਸਾ, ਹਰਨੇਕ
ਸਿੰਘ ਫਰਮਾਹੀ, ਪ੍ਰਿਥੀ ਸਿੰਘ ਢੈਪਈ, ਰੁਪਿੰਦਰ ਸਿੰਘ ਦਲੇਲ ਸਿੰਘ ਵਾਲਾ, ਅਜੈਬ ਸਿੰਘ ਰੱਲਾ
ਆਦਿ ਨੇ ਵੀ ਸੰਬੋਧਨ ਕੀਤਾ।
ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਜਿਲ੍ਹਾ ਮਾਨਸਾ














Leave a Reply