ਸੰਗਰੂਰ, 22 ਜਨਵਰੀ (ਕਰਮਜੀਤ ਰਿਸ਼ੀ ) – ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਪਾਤਸ਼ਾਹੀ
ਨੌਵੀ ਗੰਢੂਆਂ ਵਲੋ ਛੇਵੇ ਪਾਤਸ਼ਾਹ ਗੁਰੁ ਹਰਗੋਬਿੰਦ ਜੀ ਦੇ ਅਨਿੰਨ ਸੇਵਕ ਭਾਈ ਮੁਗਲੂ ਜੀ ਦੀ
ਨਿੱਘੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ
ਸਜਾਏ ਗਏ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਮੌਕੇ ਸੁੰਦਰ ਪਾਲਕੀ ਚ
ਸਸ਼ੋਭਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ – ਛਾਇਆ ਹੇਠ ਕੱਢੇ ਇਸ ਨਗਰ ਕੀਰਤਨ ਦੀ
ਅਗਵਾਈ ਪੰਜ ਪਿਆਰਿਆਂ ਨੇ ਕੀਤੀ । ਇਸ ਮੌਕੇ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਂਹੀ ਸੰਗਤਾਂ
ਨੂੰ ਨਿਹਾਲ ਕੀਤਾ ਅਤੇ ਵੱੱਖ-ਵੱਖ ਪੜਾਵਾਂ ਤੇ ਨਗਰ ਵਾਸੀ ਸ਼ਰਧਾਲੂਆਂ ਨੇ ਲੰਗਰ ਵੀ ਲਗਾਏ ।ਇਸ
ਨਗਰ ਕੀਰਤਨ ਦੇ ਨਾਲ – ਨਾਲ ਸਿੱਖ ਸੰਗਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੀਆਂ ਜਾ ਰਹੀਆਂ
ਸਨ ਅਤੇ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋ ਹੁੰਦਾ ਹੋਇਆ ਸ਼ਾਮ ਸਮੇ ਮੁੜ ਗੁਰਦੁਆਰਾ ਸਾਹਿਬ
ਵਿਖੇ ਪੁੱਜਾ । ਇਸ ਮੌਕੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਮੈਬਰ ਬੀਬੀ ਜਸਪਾਲ ਕੌਰ
ਫਤਹਿਗੜ੍ਹ, ਜਥੇ. ਗੁਰਲਾਲ ਸਿੰਘ ਫਤਹਿਗੜ੍ਹ, ਅਡਿਸ਼ਨਲ ਚੀਫ ਭਾਈ ਤੇਜਿੰਦਰ ਸਿੰਘ, ਸੂਰਤ
ਸਿੰਘ, ਸੁਖਰਾਜ ਸਿੰਘ, ਨਿਰਭੈ ਸਿੰਘ (ਤਿੰਨੇ ਇੰਸਪੈਕਟਰ ਸ਼੍ਰੋਮਣੀ ਕਮੇਟੀ), ਮੀਤ ਮੈਨੇਜਰ
ਭਾਈ ਨਾਇਬ ਸਿੰਘ, ਸਰਪੰਚ ਪਵਿੱਤਰ ਸਿੰਘ ਬੈਨੀਪਾਲ, ਚੇਅਰਮੈਨ ਪਰਮਿੰਦਰ ਸਿੰਘ, ਐਸ.ਐਚ.ਓ.
ਧਰਮਗੜ੍ਹ ਪਲਵਿੰਦਰ ਸਿੰਘ, ਗੁਰਜੀਤ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਪ੍ਰੈਸ ਟਰੱਸਟ ਪੰਜਾਬ,
ਹਮੀਰ ਸਿੰਘ ਸੇਵਾਮੁਕਤ ਜੇ.ਈ. ਪਾਵਰਕਾਮ, ਡਾ. ਦਲਜੀਤ ਸਿੰਘ, ਟੇਕ ਸਿੰਘ, ਕੁਲਦੀਪ ਸਿੰਘ,
ਕਾਲਾ ਸਿੰਘ, ਸੁਖਵੀਰ ਪੰਚ, ਜਗਸੀਰ ਬੌਰੀਆ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ ।
ਭਾਈ ਮੁਗਲੂ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ।














Leave a Reply