ਸੰਗਰੂਰ , 9 ਫਰਵਰੀ(ਕਰਮਜੀਤ ਰਿਸ਼ੀ) ਆਈ ਡੀ ਪੀ ਵੱਲੋਂ ਕਰਜਾ ਕੁਰਕੀ ਖਤਮ – ਫਸ਼ਲ ਦੇ ਪੂਰੀ
ਰਕਮ ਜਿਹੇ ਲੁਭਾਉਣੇ ਨਾਹਰੇ ਦੇ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਕੈਪਟਨ ਸਰਕਾਰ ਨੁੰ
ਉਹਨਾਂ ਵੱਲੋੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਂ ਐਸ ਡੀ ਐਮ
ਸੁਨਾਮ ਰਾਹੀ ਮੰਗ ਪੱਤਰ ਸੋਪਿਂਆ ਗਿਆ ।ਮੰਗ ਪੱਤਰ ਵਿੱਚ ਸ਼ਾਮਿਲ ਮੰਗਾਂ ਸੰਬੰਧੀ ਜਾਣਕਾਰੀ
ਦਿੰਦੇ ਹੋਏ ਆਈ ਡੀ ਪੀ ਦੇ ਕੌਮੀ ਪ੍ਧਾਨ ਕਰਨੈਲ ਸਿੰਘ ਜਖੈਪਲ ,ਕੌਮੀ ਕਮੈਟੀ ਮੈਂਬਰ ਰਣਜੀਤ
ਸਿੰਘ ਸੰਗਰੂਰ ,ਅਤੇ ਸੂਬਾ ਜਰਨਲ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਸਰਕਾਰ
ਵਾਅਦੇ ਮੁਤਾਬਿਕ ਕਿਸਾਨਾਂ ਅਤੇ ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ ਕਰੇ ਅਤੇ ਖੁਦਕੁਸ਼ੀ
ਪੀੜਤਾਂ ਪਰਿਵਾਰਾਂ ਨੁੰ ਮੁਆਵਜਾ ਤੁਰੰਤ ਦਿੱਤਾ ਜਾਵੇ ।ਅਤੇ ਸਿੱਖਿਆ ਅਤੇ ਸਿਹਤ ਸਹੁਲਤਾਂ
ਨੁੰ ਸਮੇਂ ਦਾ ਹਾਣ ਦਾ ਬਣਾਇਆ ਜਾਵੇ । ਇਸ ਮੋਕੇ ਉਘੇ ਸਮਾਜ ਸੇਵੀ ਮੱਖਣ ਮੈਂਬਰ ਸ਼ਾਹਪੁਰ
,ਤਾਰਾ ਸਿੰਘ ਫੱਗੂਵਾਲਾ ,ਮੈਸੀ ਸਿੰਘ ਘਾਸੀਵਾਲ ,ਸੰਦੀਪ ਸੋਨੀ ਵਿਰਕ ਲਖਮੀਰਵਾਲਾ ,ਸੁਖਪਾਲ
ਸਿੰਘ ਜਖੇਪਲ ,ਅਵਤਾਰ ਸਿੰਘ ਆਦਿ ਹਾਜਿਰ ਸਨ ।
ਕਰਜਾ ਮੁਕਤੀ ਲਈ ਆਈ ਡੀ ਪੀ ਵੱਲੋਂ ਐਸ ਡੀ ਐਮ ਨੂੰ ਮੰਗ ਪੱਤਰ ।














Leave a Reply