ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਚੋਣਾਂ ਦੌਰਾਨ ਨਵੀਂ ਚੁਣੀ ਵਾਰਡ ਨੰਬਰ 11 ਤੋਂ ਕੌਾਸਲਰ ਪੁਨੀਤ ਕੌਰ ਪਤਨੀ ਸਮਾਜ ਭਲਾਈ ਗੁੱਜਰ ਸਭਾ ਦੇ ਪ੍ਰਧਾਨ ਬਲਵਿੰਦਰ ਰਾਏ ਬਜਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਦਿਲਬਾਗ ਰਾਏ ਬਜਾੜ ਅਚਾਨਕ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਸੰਸਕਾਰ ਸਥਾਨਕ ਸ਼ਮਸ਼ਾਨ ਘਾਟ ਮਾਛੀਵਾੜਾ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਬਜਾੜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ‘ਚ ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ, ਪੰਜਾਬ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ ਤੇ ਕਸਤੂਰੀ ਲਾਲ ਮਿੰਟੂ, ਕੌਾਸਲਰ ਸੁਰਿੰਦਰ ਜੋਸ਼ੀ, ਕੌਾਸਲਰ ਗੁਰਨਾਮ ਸਿੰਘ, ਕੋਂਸਲਰ ਕਪਿਲ ਆਨੰਦ, ਵਿਧਾਇਕ ਦੇ ਪੀਏ ਰਜੇਸ਼ ਬਿੱਟੂ, ਜੇ.ਪੀ ਸਿੰਘ ਮੱਕੜ, ਸੁਖਪ੍ਰੀਤ ਝੜੌਦੀ, ਰਿੰਕੂ ਨਾਗਪਾਲ, ਕੌਾਸਲਰ ਦੇ ਪਤੀ ਗੁਰਮੀਤ ਸਿੰਘ ਕਾਹਲੋਂ, ਕੌਾਸਲਰ ਪਰਮਜੀਤ ਸਿੰਘ ਪੰਮੀ, ਕੌਾਸਲਰ ਦੇ ਪਤੀ ਪਰਮਜੀਤ ਪੰਮਾ, ਕੌਾਸਲਰ ਅਮਰਜੀਤ ਸਿੰਘ, ਇੰਸਪੈਕਟਰ ਤਿਲਕ ਰਾਜ, ਸਹਾਇਕ ਥਾਣੇਦਾਰ ਦਰਸ਼ਨ ਲਾਲ ਤੇ ਮੋਹਣ ਲਾਲ, ਸੁਭਾਸ਼ ਬਿੱਟਨ ਤੋਂ ਇਲਾਵਾ ਧਾਰਮਿਕ ਸਮਾਜਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ | ਉਨ੍ਹਾਂ ਦੀ ਅੰਤਿਮ ਅਰਦਾਸ ਤੇ ਭੋਗ ਮਾਰਕਫੈੱਡ ਰੋਡ ਗੁਰੋਂ ਕਾਲੌਨੀ ਉਨ੍ਹਾਂ ਦੇ ਘਰ 23 ਦਸੰਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਪਵੇਗਾ |
ਨਵੀਂ ਚੁਣੀ ਕੌਾਸਲਰ ਨੂੰ ਸਦਮਾ