ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾਂ ਵਿਖੇੇ ਸ਼ਹੀਦ ਸ਼ਹੀਦ ਕਰਨੈਲ ਸਿੰਘ (ਵੀਰ ਚੱਕਰ ਵਿਜੇਤਾ), ਸ਼ਹੀਦ ਰਤਨ ਸਿੰਘ ਅਤੇ ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 70ਵਾਂ ਕਬੱਡੀ ਕੱਪ ਕਰਵਾਇਆ ਗਿਆ | ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ | ਇਸ ਮੇਲੇ ਵਿੱਚ ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਦੇ ਫਾਈਨਲ ਮੁਕਾਬਲੇ ਵਿੱਚ ਬਰੋਲਾ (ਹਰਿਆਣਾ) ਦੇ ਗੱਭਰੂਆਂ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਮੰਡੀਆਂ ਦੇ ਗੱਭਰੂਆਂ ਨੂੰ ਹਰਾਇਆ ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ | ਅਖੀਰ ਬਰੋਲਾ ਦੇ ਗੱਭਰੂਆਂ ਨੇ ਇਹ ਮੈਚ ਜਿੱਤ ਕੇ 41000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਮੰਡੀਆਂ ਦੇ ਗੱਭਰੂਆਂ ਨੂੰ 31000 ਰੁਪਏ ਨਾਲ ਹੀ ਸਬਰ ਕਰਨਾ ਪਿਆ | ਇਸ ਖੇਡ ਮੇਲੇ ਦੌਰਾਨ ਬੈਸਟ ਰੇਡਰ ਪਿੰਦਰੀ ਕੋਟ ਗੰਗੂ ਰਾਏ ਅਤੇ ਬੈਸਟ ਜਾਫੀ ਲਘੂ ਲਿਸਾੜਾ ਐਲਾਨੇ ਗਏ | ਇਸ ਖੇਡ ਮੇਲੇ ਦੀ ਕੁਮੈਂਟਰੀ ਬੱਬੂ ਖੰਨਾ, ਸੁਰਜੀਤ ਕਕਰਾਲੀ, ਓਮ ਕਡਿਆਣਾ ਨੇ ਆਪਣੇ ਲੱਛੇਦਾਰ ਬੋਲਾਂ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਮੰਚ ਤੋਂ ਜਸਦੇਵ ਸਿੰਘ ਜੱਸੀ ਨੇ ਦਰਸ਼ਕਾਂ ਨੂੰ ਇਸ ਤਰ੍ਹਾਂ ਕੀਲ ਕੇ ਰੱਖਿਆ ਕਿ ਸਾਰੇ ਅਸ਼ ਅਸ਼ ਕਰ ਉੱਠੇ | ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਕਰਮਾ ਸੰਧੂ ਧਨਾਂਸ (ਕਬੱਡੀ ਪ੍ਰਮੋਟਰ), ਜਸਪਾਲ ਸਿੰਘ ਮੈਂਬਰ ਬਲਾਕ ਸੰਮਤੀ, ਚਰਨ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਰਪੰਚ ਬਰਮਾਂ, ਮਨਦੀਪ ਸਿੰਘ ਮਾਨ, ਮਾਨ ਗਿੱਲ ਚੰਡੀਗੜ੍ਹ ਗਰੁੱਪ, ਗੁਰਵਿੰਦਰ ਸਿੰਘ ਬਿੱਟਾ ਧਨਾਂਸ, ਸੋਨੂੰ ਸਰੰਗਪੁਰ, ਹਰਜਿੰਦਰ ਸਿੰਘ ਝੱਜ, ਗੁਰਵੰਤ ਕਲੇਰ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਸੀਤਾ, ਰਾਜਵਿੰਦਰ ਸਿੰਘ ਰਾਜੂ, ਬਿੱਟਾ ਬਲੌਾਗੀ ਆਦਿ ਤੋਂ ਇਲਾਵਾ ਤੋ ਇਲਾਵਾ ਇਲਾਕੇ ਦੀਆਂ ਹੋਰ ਨਾਮਵਰ ਸ਼ਖਸ਼ੀਅਤਾਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਮੂਹ ਗਰਾਮ ਪੰਚਾਇਤ ਅਤੇ ਸਾਰੇ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ |
ਬਰਮਾਂ ਦੇ ਕਬੱਡੀ ਕੱਪ ਵਿੱਚ ਕਬੱਡੀ ਇੱਕ ਪਿੰਡ ਓਪਨ ਵਿੱਚ ਬਰੋਲਾ (ਹਰਿਆਣਾ) ਨੇ ਮੰਡੀਆਂ ਦੀ ਟੀਮ ਦੀਆਂ ਗੋਡਣੀਆਂ ਲਵਾਈਆਂ















Leave a Reply