ਸੰਗਰੂਰ, 24 ਜਨਵਰੀ (ਕਰਮਜੀਤ ਰਿਸ਼ੀ) ਸੰਤ ਅਤਰ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਸ਼ੇਰੋਂ
ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ
ਸੰਪੰਨ ਹੋ ਗਿਆ ਹੈ। ਇਸ ਦੌਰਾਨ ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ਵਿੱਚ ਫ਼ਤਿਹਗੜ ਛੰਨਾਂ ਦੀ
ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਕਾਰੀ ਕੱਪ ‘ਤੇ ਕਬਜ਼ਾ ਕੀਤਾ ਜਦਕਿ ਦਿੜਬਾ ਦੀ
ਟੀਮ ਉਪ ਜੇਤੂ ਰਹੀ ਹੈ। ਟੂਰਨਾਮੈਂਟ ਦੇ ਸਰਵੋਤਮ ਧਾਵੀ ਰਹੇ ਸੰਦੀਪ ਲੁੱਧੜ ‘ਤੇ ਪਾਲੀ
ਫ਼ਤਿਹਗੜ ਛੰਨਾ ਅਤੇ ਸਰਵੋਤਮ ਜਾਫੀ ਖ਼ੁਸ਼ੀ ਦੁੱਗਾਂ ਦਾ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ।
ਕਬੱਡੀ 80 ਕਿੱਲੋ ਵਿੱਚੋਂ ਢੰਡੋਲੀ ਦੀ ਟੀਮ ਪਹਿਲੇ ਅਤੇ ਸ਼ੇਰੋਂ ਦੀ ਟੀਮ ਦੂਜੇ ਸਥਾਨ ‘ਤੇ
ਅਤੇ ਕਬੱਡੀ 65 ਕਿੱਲੋ ਚੋਂ ਸ਼ੇਰੋਂ ਨੇ ਪਹਿਲਾ ਅਤੇ ਵਣਾਂ ਵਾਲੀ ਨੇ ਦੂਜਾ ਸਥਾਨ ਪ੍ਰਾਪਤ
ਕੀਤਾ ਹੈ। ਖੇਡ ਮੇਲੇ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਓ.ਐਸ.ਡੀ.
ਅਮਨਬੀਰ ਸਿੰਘ ਚੈਰੀ, ਗੁਲਜ਼ਾਰ ਸਿੰਘ ਮੂਨਕ, ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੁੱਗਰਾਂ, ਭੋਲਾ
ਸਿੰਘ ਤੋਗਾਵਾਲ, ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਦਾਮਨ ਥਿੰਦ
ਬਾਜਵਾ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸਰਪੰਚ ਨਿਹਾਲ
ਸਿੰਘ, ਅਵਤਾਰ ਸਿੰਘ ਸ਼ੇਰੋਂ ਅਤੇ ਮਹਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ
ਕੀਤੀ। ਪੰਜਾਬੀ ਸੰਗੀਤ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਇੰਦਰਜੀਤ ਨਿੱਕੂ, ਸਾਰਥੀ.ਕੇ,
ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਆਰ.ਨੇਤ, ਦੀਪ ਢਿੱਲੋਂ, ਰੂਪ ਬਾਪਲਾ, ਦਰਸ਼ਨ ਲੱਖੇਵਾਲ,
ਫ਼ਤਿਹ ਸ਼ੇਰਗਿੱਲ, ਮੌਂਟੀ, ਵਾਰਿਸ, ਕੁਲਵੀਰ ਥੂਹੀ, ਰਾਜੂ ਵਰਮਾ, ਅਨਮੋਲ ਵਰਮਾ ਅਤੇ ਗੀਤਕਾਰ
ਗਿੱਲ ਰੌਂਤਾਂ ਨੇ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ। ਮਾਂ ਖੇਡ ਕਬੱਡੀ ਦੇ ਚਮਕਦੇ ਸਿਤਾਰੇ
ਬਿੱਟੂ ਦੁਗਾਲ, ਸੋਮਾ ਘਰਾਚੋਂ, ਗੁਰਲਾਲ ਘਨੌਰ, ਸੁਰਿੰਦਰ ਜਖੇਪਲ, ਦਰਸ਼ਨ ਘਰਾਚੋਂ, ਗੁਰਮੇਲ
ਦਿੜਬਾ, ਫੌਜੀ ਰੋਂਤਾ, ਕੁਮੈਂਟੇਟਰਾਂ ਮਾਹੀ ਖੜਿਆਲ, ਭੁਪਿੰਦਰ ਜਨਾਲ, ਅਮਨ ਲੋਪੋਂ, ਕਮਲ
ਖੋਖਰ ਅਤੇ ਸਰਬਜੀਤ ਦਾਤੇਵਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਸ਼ੇਰੋਂ ਦਾ ਖੇਡ ਮੇਲਾ











Leave a Reply