ਸੰਗਰੂਰ , 13 ਫਰਵਰੀ (ਕਰਮਜੀਤ ਰਿਸ਼ੀ ) ਨਗਰ ਪੰਚਾਇਤ ਚੀਮਾ ਦੀ ਪ੍ਰਬੰਧਕ ਕਮੇਟੀ ਦੀ ਅੱਜ
ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਮੀਟਿੰਗ ਦੋਰਾਨ ਸਮੂਹ ਕੌਸ਼ਲਰਾ
ਨੇ ਸਰਬ ਸੰਮਤੀ ਨਾਲ ਕੌਸ਼ਲਰ ਬਲਵੀਰ ਸਿੰਘ ਵਿਸਕੀ ਨੂੰ ਸਥਾਨਕ ਸ੍ਰੀ ਬਲਰਾਮ ਕ੍ਰਿਸ਼ਨ
ਗਊਸ਼ਾਲਾ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਮਤਾ ਪਾਸ ਕੀਤਾ ,ਇਸ ਸਬੰਧੀ ਜਾਣਕਾਰੀ ਦਿੰਦੀਆਂ
ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਕੀ ਸ੍ਰੀ ਬਿਰਜ ਲਾਲ ਪੁੱਤਰ ਸ੍ਰੀ ਰਾਮਜੀ ਦਾਸ ਜੋ
ਪਿਛਲੇ ਤਕਰੀਬਨ 15 ਸਾਲਾ ਤੋ ਇਸ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਨ ਨੇ
ਬਿਰਧ ਹੋਣ ਤੇ ਸਿਹਤ ਠੀਕ ਨਾ ਰਹਿਣ ਦਾ ਹਵਾਲਾ ਦਿੰਦੇ ਹੋਏ ਪਿਛਲੇ ਦਿਨੀ ਆਪਣਾ ਅਸਤੀਫਾ
ਪੰਚਾਇਤ ਨੂੰ ਸੋਪ ਦਿੰਤਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਪੰਚਾਇਤ ਨੇ ਬਲਵੀਰ ਸਿੰਘ
ਵਿਸਕੀ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਮਤਾ ਪਾਸ ਕੀਤਾ ਹੈ।ਉਨ੍ਹਾਂ ਦੱਸਿਆ ਕੀ ਇਸ ਤੋ ਇਲਾਵਾ
ਅੱਜ ਦੀ ਮੀਟਿੰਗ ਦੋਰਾਨ ਕਸਬੇ ਦੇ ਵਿਕਾਸ ਕਾਰਜਾਂ ਸਬੰਧੀ ਵੀ ਮਤੇ ਪਾਸ ਕੀਤੇ ਗਏ ਹਨ ਇਸ
ਮੌਕੇ ਵਾਇਸ ਪ੍ਰਧਾਨ ਜਗਦੇਵ ਸਿੰਘ ਜੱਗਾ, ਕੌਸ਼ਲਰ ਸੰਤਨਰਾਇਣ ਦਾਸ ਬਾਵਾ ,ਨਰਿੰਦਰ ਸਿੰਘ
ਚਹਿਲ, ਬਹਾਦਰ ਸਿੰਘ, ਸੁਖਜੀਤ ਸਿੰਘ ਸੁੱਖਾ ਵਾਲੀ ,ਸਤਗੁਰ ਸਿੰਘ ਵਾਲੀ , ਨਿਰਭੈ ਸਿੰਘ,
ਜਗਸੀਰ ਸਿੰਘ , ਰੇਸਮ ਸਿੰਘ ,ਦਰਸਨ ਸਿੰਘ, ਗੁਰਦੇਵ ਸਿੰਘ ਹਾਜਰ ਸਨ।
ਕੌਸ਼ਲਰ ਬਲਵੀਰ ਸਿੰਘ ਵਿਸਕੀ ਨੂੰ ਸਥਾਨਕ ਸ੍ਰੀ ਬਲਰਾਮ ਕ੍ਰਿਸ਼ਨ ਗਊਸ਼ਾਲਾ ਕਮੇਟੀ ਦਾ ਪ੍ਰਧਾਨ ਬਣਾੲਿਅਾ