ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਸੂਚਨਾ ਪੱਤਰ

ਪੱਤਰ ਨੰਬਰ ਪੀ ਆਰ (ਪ੍ਰੈੱਸ)/2018/141 ਮਿਤੀ  13 ਫਰਵਰੀ, 2018

ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀ
ਉਪ-ਚੋਣ ਮਿਤੀ 24 ਫਰਵਰੀ, 2018 ਨੂੰ ਹੋ ਰਹੀ ਹੈ। ਰਾਜ ਚੋਣ ਕਮਿਸ਼ਨ, ਪੰਜਾਬ ਦੇ ਆਦੇਸ਼ਾਂ
ਨੂੰ ਧਿਆਨ ਵਿੱਚ ਰੱਖਦਿਆਂ ਵੋਟ ਪਾਉਣ ਅਤੇ ਗਿਣਤੀ ਪ੍ਰਕਿਰਿਆ ਦੀ ਕਵਰੇਜ ਸੁਚੱਜੇ ਤਰੀਕੇ ਨਾਲ
ਨੇਪਰੇ ਚਾੜਨ ਲਈ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਮੀਡੀਆ ਕਰਮੀਆਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕੀਤੇ
ਜਾਣੇ ਹਨ, ਤਾਂ ਜੋ ਉਨ੍ਹਾਂ ਨੂੰ ਕਵਰੇਜ਼ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਿੱਕਤ ਪੇਸ਼ ਨਾ ਆਵੇ।
ਜਿਸ ਮੀਡੀਆ ਕਰਮੀ ਨੇ ਆਪਣਾ ਸ਼ਨਾਖ਼ਤੀ ਕਾਰਡ ਜਾਰੀ ਕਰਵਾਉਣਾ ਹੋਵੇ ਤਾਂ ਉਹ ਆਪਣੇ ਅਦਾਰੇ
ਵੱਲੋਂ ਜਾਰੀ ਅਥਾਰਟੀ ਪੱਤਰ ਜਾਂ ਵੈਲਿਡ ਸ਼ਨਾਖ਼ਤੀ ਕਾਰਡ ਦੀ ਸਵੈ-ਤਸਦੀਕਸ਼ੁਦਾ ਫੋਟੋਕਾਪੀ, 4
ਪਾਸਪੋਰਟ ਸਾਈਜ਼ ਤਸਵੀਰਾਂ ਨਾਲ ਨੱਥੀ ਐਪਲੀਕੇਸ਼ਨ ਫਾਰਮ ਨਾਲ ਲਗਾ ਕੇ ਨਿਮਨ ਹਸਤਾਖ਼ਰ ਦੇ ਦਫ਼ਤਰ
ਵਿਖੇ 20 ਫਰਵਰੀ, 2018 ਤੱਕ (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ) ਕਿਸੇ ਵੀ ਦਫ਼ਤਰੀ ਕੰਮ
ਕਾਜ ਵਾਲੇ ਦਿਨ ਜਮ੍ਹਾਂ ਕਰਵਾ ਸਕਦਾ ਹੈ। 20 ਫਰਵਰੀ ਤੋਂ ਬਾਅਦ ਐਪਲੀਕੇਸ਼ਨ ਫਾਰਮ ਸਵੀਕਾਰ
ਨਹੀਂ ਕੀਤੇ ਜਾਣਗੇ। ਧਿਆਨ ਰਹੇ ਐਪਲੀਕੇਸ਼ਨ ਫਾਰਮ ਸੰਬੰਧਤ ਅਦਾਰੇ ਦੇ ਜ਼ਿਲ੍ਹਾ ਇੰਚਾਰਜ ਜਾਂ
ਬਿਊਰੋ ਚੀਫ਼ ਵੱਲੋਂ ਸ਼ਿਫਾਰਸ਼ ਸਹਿਤ ਹੀ ਸਵੀਕਾਰ ਕੀਤੇ ਜਾਣਗੇ। ਇਸ ਨੂੰ ਪਰਮ ਅਗੇਤ ਦਿੱਤੀ
ਜਾਵੇ ਜੀ।