ਧੋਖੇਬਾਜ਼ ਜ਼ਮਾਨਾ ਦੁਨੀਆ ਮਤਲਬ ਖੋਰਾ ਦੀ ।
ਪੁੱਛਦਾ ਨਹੀਂ ਕੋਈ ਬਾਤ ਇਥੇ ਮਾੜੇ ਕਮਜ਼ੋਰ ਦੀ ।
ਰਿਸਤੇ ਪਾਕ ਮੋਹੱਬਤ ਦੇ ਨਫਰਤ ਵਿਚ ਵਹਿ ਗੇ ਨੇ ।
ਲੋਕੋ ਨਾ ਉਹ ਰਹਿ ਗਏ ਪਿਆਰ ,
ਤੇ ਨਾ ਓ ਸੱਜਨ ਰਹਿ ਗੇ ਨੇ ।
ਬੁੱਕਲ ਦੇ ਵਿਚ ਸੱਪਾਂ ਵਰਗੀ
ਯਾਰੀ ਯਾਰਾਂ ਦੀ ।
ਕੋਠੀਆਂ ਕਾਰਾ ਕਦਰ ਘਟਾ ਤੀ
ਅੱਜਕਲ ਪਿਆਰਾ ਦੀ ।
ਸੁਪਨਿਆਂ ਵਿਚ ਬਣਾਏ ਰੇਤ ਦੇ
ਮਹਿਲ ਜੋ ਢਹਿ ਗੇ ਨੇ ।…….
ਖੂਨ ਸਫੈਦ ਜੋ ਹੋ ਗੇ ਅੱਜ ਕਲ ਰਿਸ਼ਤੇਦਾਰਾਂ ਦੇ ।
ਵੇਚ ਜ਼ਮੀਨਾਂ ਵੈਲੀ ਬਣ ਗੇ ਪੁੱਤ ਸਰਦਾਰਾ ਦੇ ।
ਗਡਿਆ ਦੀ ਥਾਂ ਗੱਡੀਆ
ਇਸ਼ਕ ਦੇ ਵਹਿਣ ਚ ਵਹਿ ਗੇ ਨੇ ।
ਲੋਕੋ ਨਾ ਉਹ ਰਹਿ ਗੇ….
ਕੈਰੋਂ ਨੰਗਲੀਆ ਮਾਰ ਵਕ਼ਤ ਦੀ
ਪਈ ਜ਼ਮਾਨੇ ਨੂੰ ।
ਰਾਜੂ ਭੁਲ ਗਈ ਦੁਨੀਆ
ਆਪਣੇ ਅਸਲ ਖਜ਼ਾਨੇ ਨੂੰ ।
ਛੱਡ ਕੇ ਖੇਡ ਕਬੱਡੀ
ਖੇਡ ਕੇੜੀ ਖੇਡਣ ਬਹਿ ਗੇ ਨੇ ।
ਲੋਕੋ ਨਾ ਉਹ ਰਹਿ ਗਏ ਪਿਆਰ
ਤੇ ਨਾ ਉਹ ਸੱਜਣ ਰਹਿ ਗੇ ਨੇ ।
——————————
ਗੀਤਕਾਰ …ਰਾਜੂ ਕੈਰੋਂਨੰਗਲ
ਅੰਮ੍ਰਿਤਸਰ
avtarsingh