ਮਹਿਲ ਕਲਾਂ 28 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਗੁਰਮਤਿ ਸੇਵਾ ਲਹਿਰ ਪਿੰਡ ਮਹਿਲ ਖੁਰਦ ਵੱਲੋਂ ਬਾਹਰਲਾ ਗੁਰਦੁਆਰਾ ਸਾਹਿਬ,ਅੰਦਰਲਾ ਗੁਰਦੁਆਰਾ ਦਸੌਧਾ ਸਿੰਘ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ( ਭਾਈ ਬਖਤੌਰ ਵਾਲਿਆਂ) ਵੱਲੋਂ ਛੋਟੇ ਸਾਹਿਬਜਾਦਿਆ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ 3 ਰੋਜਾ ਧਾਰਮਿਕ ਦੀਵਾਨ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਸਜਾਏ ਗਏ | ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸਰਧਾ ‘ਤੇ ਉਤਸ਼ਾਹ ਨਾਲ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ | ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ,ਸ੍ਰੀ ਗੁਰੂ ਨਾਨਕ ਦੇਵ ਤੋ ਲੈ ਕੇ ਦਸਾ ਗੁਰੂ ਸਹਿਬਾਨਾ ਨੇ ਜਬਰ ਜੁਲਮ ਿਖ਼ਲਾਫ਼ ਅਤੇ ਜਾਤ ਪਾਤ ਦਾ ਖਾਤਮਾ ਕਰਨ ਲਈ ਸਿੱਖ ਪੰਥ ਦੀ ਨੀਂਹ ਰੱਖੀ | ਉਹਨਾਂ ਕਿਹਾ ਕਿ ਸਮੇਂ ਸਮੇਂ ਦੇ ਹਾਕਮਾ ਿਖ਼ਲਾਫ਼ ਗੁਰੂ ਸਾਹਿਬਾਨਾਂ ਨੇ ਮਨੁੱਖਤਾ ਦੀ ਭਲਾਈ ਲਈ ਅਵਾਜ਼ ਬੁਲੰਦ ਕੀਤੀ | ਉਹਨਾਂ ਕਿਹਾ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਜ਼ਾਲਮਾ ਦੀ ਈਨ ਮੰਨਣ ਦੀ ਬਜਾਏ ਸਿੱਖ ਧਰਮ ਦੀ ਰਾਖੀ ਲਈ ਸ਼ਹਾਦਤ ਦਾ ਰਾਹ ਚੁਣਿਆ | ਉਹਨਾਂ ਕਿਹਾ ਕਿ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਅੱਜ ਮਨੁੱਖ ਜਾਤ ਪਾਤ,ਵਹਿਮ ਭਰਮ,ਅੰਧ ਵਿਸ਼ਵਾਸ ਅਤੇ ਹੋਰ ਕਰਮਕਾਡਾ ‘ਚ ਫਸਿਆ ਹੋਇਆ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਡੇਰਾ ਵਾਦ,ਜਾਤਪਾਤ ਅਤੇ ਵਹਿਮ ਭਰਮ ਨੂੰ ਮੁੱਢੋਂ ਹੀ ਰੱਦ ਕਰਦੀ ਹੈ ਇਸ ਲਈ ਹਰ ਇੱਕ ਮਨੁੱਖ ਨੂੰ ਆਪਣਾ ਜੀਵਨ ਸਫਲ ਬਣਾਉਣ ਲਈ ਅੰਮਿ੍ਤਪਾਨ ਕਰਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ | ਉਹਨਾਂ ਸਿੱਖ ਸੰਗਤਾਂ ਨੂੰ ਪਾਖੰਡਵਾਦ, ਕਰਮਕਾਂਡ, ਦੇਹਧਾਰੀ ਗੁਰੂਡੰਮ, ਜਾਤ ਪਾਤ, ਵਹਿਮ ਭਰਮ ਅਤੇ ਹੋਰ ਸਮਾਜਿਕ ਬੁਰਾਈਆਂ ਤਿਆਗ ਕੇ ਸਿੱਖੀ ਸਿਧਾਂਤ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਗੁਰਮਤਿ ਸੇਵਾ ਲਹਿਰ ਦੇ ਸਬ ਕਮੇਟੀ ਮੈਂਬਰ ਨੰਬਰਦਾਰ ਗੁਰਮੇਲ ਸਿੰਘ ਮਹਿਲ ਕਲਾਂ,ਕਥਾ ਵਾਚਕ ਗਗਨਦੀਪ ਕੌਰ ਖਾਲਸਾ,ਹਰਵਿੰਦਰ ਸਿੰਘ ਵਜੀਦਕੇ ਅਤੇ ਹਰਪ੍ਰੀਤ ਸਿੰਘ ਜਗਰਾਓ ਵਾਲਿਆ ਨੇ ਵੀ ਸੰਗਤਾਂ ਨੂੰ ਕਰਮਕਾਂਡ ਤਿਆਗ ਕੇ ਗੁਰ ਬਾਣੀ ਲੜ ਲੱਗਣ ਦੀ ਅਪੀਲ ਕੀਤੀ | ਇਸ ਮੌਕੇ ਦੀਵਾਨਾ ਵਿੱਚ ਹਾਜਰੀ ਭਰਨ ਲਈ ਆਈ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਬਾਹਰਲਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਗਸੀਰ ਸਿੰਘ,ਅੰਦਰਲਾ ਗੁਰਦੁਆਰਾ ਦਸੌਧਾ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ,ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ,ਸਰਪੰਚ ਰੇਸ਼ਮ ਸਿੰਘ ਰਾਏ,ਪਰਗਟ ਸਿੰਘ ਮਹਿਲ ਖੁਰਦ,ਭਾਈ ਕੁਲਦੀਪ ਸਿੰਘ ਕਲਾਲ ਮਾਜਰਾ,ਭਾਈ ਡਾ ਕਰਮਜੀਤ ਸਿੰਘ ਗਾਗੇਵਾਲ,ਭਾਈ ਇਕਬਾਲ ਸਿੰਘ ਮਹਿਲ ਕਲਾਂ,ਭਾਈ ਅਮਰਜੀਤ ਸਿੰਘ ਹਮੀਦੀ,ਨੰਬਰਦਾਰ ਨਾਇਬ ਸਿੰਘ ਨਿਹਾਲੂਵਾਲ,ਜਗਤਾਰ ਸਿੰਘ ਮਹਿਲ ਖੁਰਦ,ਸੁਰਜੀਤ ਸਿੰਘ,ਜਗਸੀਰ ਸਿੰਘ,ਅਮਰਜੀਤ ਸਿੰਘ ਗਾਗੇਵਾਲ,ਸਾਧੂ ਸਿੰਘ ਛੀਨੀਵਾਲ,ਬਲਜੀਤ ਸਿੰਘ ਮਹਿਲ ਖੁਰਦ,ਕੇਵਲ ਸਿੰਘ,ਗੁਲਜਾਰ ਸਿੰਘ,ਦਰਸਨ ਸਿੰਘ,ਨਿਰਮਲ ਸਿੰਘ ਬਿੱਲੂ,ਪਿਆਰਾ ਸਿੰਘ,ਚਰਨ ਸਿੰਘ,ਦਲਬਾਰਾ ਸਿੰਘ,ਜਗਰਾਜ ਸਿੰਘ,ਜਥੇਦਾਰ ਮਲਕੀਤ ਸਿੰਘ ਮਹਿਲ ਖੁਰਦ,ਕੁਲਵੰਤ ਸਿੰਘ ਕੁਰੜ,ਅਮਰਜੀਤ ਸਿੰਘ ਮਾਂਗੇਵਾਲ ਹਾਜਰ ਸਨ |