ਭਿੱਖੀਵਿੰਡ 28 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਖਾਲਸਾ ਪੰਥ ਦੇ ਪਿਤਾਮਾ ਦਸ਼ਮੇਸ
ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪੰਥ ਪਰਿਵਾਰ ਦੀਆਂ ਸ਼ਹੀਦੀਆਂ ਤੋਂ
ਸਿੱਖ ਕੌਮ ਸੇਧ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣ। ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ
ਕਰਦਿਆਂ ਪੰਥ ਪ੍ਰਸਿੱਧ ਢਾਡੀ ਭਾਈ ਮਿਲਖਾ ਸਿੰਘ ਮੌਜੀ ਨੇ ਕੀਤਾ ਤੇ ਆਖਿਆ ਕਿ ਅੱਜ
ਬੇਸ਼ੱਕ ਦਸ਼ਮੇਸ਼ ਪਿਤਾ ਜੀ ਦੇ ਫਰਜੰਦ ਪੁੱਤਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ,
ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆਦਿ ਖਾਲਸਾ ਪੰਥ ਦੇ ਮਹਾਨ ਜਰਨੈਲਾਂ ਨੇ ਪੰਥ
ਨੂੰ ਬਚਾਉਣ ਖਾਤਰ ਐਸਾ ਕੁਰਬਾਨੀਆਂ ਭਰਿਆ ਇਤਿਹਾਸ ਲਿਖ ਦਿੱਤਾ ਹੈ, ਜਿਸ ਨੂੰ ਕੌਮ
ਹਮੇਸ਼ਾ ਯਾਦ ਪੂਜਦੀ ਰਹੇਗੀ, ਪਰ ਅਫਸੋਸ ਅੱਜ ਦੀ ਨੌਜਵਾਨ ਪੀੜੀ ਕੁਰਬਾਨੀਆਂ ਭਰੇ
ਇਤਿਹਾਸ ਨੂੰ ਭੁੱਲ ਕੇ ਕੁਰਾਹੇ ਪੈ ਰਹੀ ਹੈ, ਜੋ ਬਹੁਤ ਹੀ ਦੁੱਖ ਦੀ ਗੱਲ ਹੈ। ਭਾਈ
ਮਿਲਖਾ ਸਿੰਘ ਮੌਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਤਿਹਾਸ
ਤੋਂ ਜਾਣੂ ਕਰਵਾਉਣ ਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾਉਣ ਤਾਂ ਜੋ
ਨਸ਼ਿਆਂ ਵਿਚ ਰੁੜ ਰਹੀ ਜੁਵਾਨੀ ਨੂੰ ਬਚਾ ਸਕੀਏ। ਇਸ ਮੌਕੇ ਭਾਈ ਗੁਰਦੇਵ ਸਿੰਘ ਤੋਹਫਾ,
ਸੂਬਾ ਸਿੰਘ ਬੂਹ, ਸਵਿੰਦਰ ਸਿੰਘ ਵਲਟੋਹਾ, ਜਗਜੀਤ ਸਿੰਘ ਕਲਸੀ, ਪ੍ਰਤਾਪ ਸਿੰਘ ਆਦਿ
ਹਾਜਰ ਸਨ।