ਪੰਜਾਬੀ ਗਾਇਕੀ ਦਾ ਬੋਲਬਾਲਾ ਅੱਜ ਸਮੁੱਚੇ ਸੰਸਾਰ ਚ ਹੈ ਅਤੇ ਪੰਜਾਬੀ ਗਾਇਕੀ ਦੇ ਖੇਤਰ ਚ
ਨਿੱਤ ਨਵਾਂ ਚਿਹਰਾ ਸਾਹਮਣੇ ਆ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਬਹੁੱਤ ਘੱਟ ਗਾਇਕ ਅਜਿਹੇ
ਹੁੰਦੇ ਨੇ ਜੋ ਆਪਣੀ ਗਾਇਕੀ ਦੇ ਦੱਮ ਤੇ ਅੱਗੇ ਵੱਧਣ ਚ ਸਮਰਥ ਹੁੰਦੇ ਨੇ ਅਜਿਹੇ ਹੀ ਚੋਣਵੇਂ
ਗਾਇਕਾਂ ਚ ਸ਼ਾਮਲ ਹੈ ਦਮਦਾਰ ਬੁਲੰਦ ਆਵਾਜ਼ ਅਤੇ ਗਾਇਨ ਕਲਾ ਚ ਸਮਰਥ ਗਾਇਕ ਉਜਾਗਰ ਅੰਟਾਲ
ਜਿੱਥੇ ਉਜਾਗਰ ਨੇ ਆਪਣੀ ਬੁਲੰਦ ਆਵਾਜ ਰਾਹੀਂ ਗਾਏ ਗੀਤਾਂ ਨਾਲ ਚੁਫੇਰਿਉਂ ਵਾਹ-ਵਾਹ ਖੱਟੀ
ਉੱਥੇ ਹੀ ਉਜਾਗਰ ਅੰਟਾਲ ਵੱਲੋਂ ਗਾਏ ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਉਜਾਗਰ
ਅੰਟਾਲ ਦੇ ਨਾਮ ਦੀ ਚਰਚਾ ਆਪ ਮੁਹਾਰੇ ਹੀ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਦੀ ਜੁਬਾਨ ਤੇ
ਹੈ।ਆਪਣੇ ਚਰਚਿਤ ਗੀਤਾਂ “ਸਾਡੇ ਆਲੀ ਸਰਦਾਰਨੀ” ਅਤੇ “ਸਤਕਾਰ” ਸਣੇ ਅਨੇਕਾਂ ਹਿੱਟ ਗੀਤਾਂ
ਨੂੰ ਮਿਲੀ ਭਰਭੂਰ ਸਫਲਤਾ ਤੋਂ ਬਾਅਦ ਸਰੋਤਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੇ ਪਿਆਰ ਨੂੰ
ਬਰਕਰਾਰ ਰੱਖਦਿਆਂ ਉਜਾਗਰ ਅੰਟਾਲ ਮਸ਼ਹੂਰ ਸੰਗੀਤ ਕੰਪਨੀ ‘ਲੋਕਧੁੰਨ’ ਦੀ ਸੁੱਚਜੀ ਪੇਸ਼ਕਾਰੀ
ਅਤੇ ਲੇਖਕ ਸਰਵਣ ਮੱਲੀ ਦੀ ਕਲਮ ਤੇ ਦਲਬੀਰ ਵਿਰਦੀ ਦੇ ਸੰਗੀਤ ਨਾਲ ਸ਼ਿੰਗਾਰਿਆ ਗੀਤ ” ਸਰਦਾਰ
” ਲੈ ਕੇ ਸਰੋਤਿਆਂ ਦੀ ਕਚਿਹਰੀ ਚ ਹਾਜ਼ਰ ਹੋਇਆ ਹੈ ਜੋ ਸੋਸ਼ਲ ਸਾਇਟਾਂ ਯੂ-ਟਿਊਬ,ਵੱਟਸਐਪ,ਅਤੇ
ਫੇਸਬੁੱਕ ਆਦਿ ਤੇ ਖੂਬ ਧਮਾਲਾਂ ਪਾਉਂਦਾ ਨਜ਼ਰ ਆ ਰਿਹਾ ਹੈ ਜੱਲਦ ਹੀ ਇਹ ਗੀਤ ਵੱਖ-ਵੱਖ
ਚੈਨਲਾਂ ਉੱਤੇ ਵੀ ਸਰੋਤਿਆਂ ਦੇ ਰੂਬਰੂ ਹੋਵੇਗਾ।ਇਸ ਗੀਤ ਸਬੰਧੀ ਗਾਇਕ ਉਜਾਗਰ ਅੰਟਾਲ ਨੇ
ਕਿਹਾ ਕਿ ਇਹ ਗੀਤ ਜੋ ਸਾਡੀ ਟੀਮ ਨੇ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ ਨੂੰ
ਸਰੋਤਿਆਂ ਵੱਲੋਂ ਭਰਭੂਰ ਪਿਆਰ ਮਿਲ ਰਿਹਾ ਜਿਸਦਾ ਉਹ ਰਿਣੀ ਹੈ।ਉਨਾਂ ਦੱਸਿਆ ਕਿ ਇਸ ਗੀਤ ਦਾ
ਵੀਡੀਉ ਫਿਲਮਾਂਕਣ ਐਮ.ਪੀ.ਕਰੀਏਸ਼ਨ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਤਿਆਰ ਕੀਤਾ ਗਿਆ ਹੈ ਅਤੇ
ਪ੍ਰੋਜੈਕਟ ਗੁਲਸ਼ਨ ਮੰਡਵੀ ਦਾ ਹੈ।ਇਸ ਮੋਕੇ ਉਨਾਂ ਇਸ ਗੀਤ ਲਈ ਉਹਨਾਂ ਦਾ ਭਰਭੂਰ ਸਹਿਯੋਗ ਦੇਣ
ਲਈ ਪੈਵੀ ਧੰਜਲ ਅਤੇ ਜੋਨਸੀ ਮਾਹਲ ਸਣੇ ਆਪਣੀ ਸਮੁੱਚੀ ਟੀਮ ਅਤੇ ਸਰੋਤਿਆਂ ਦਾ ਵਿਸੇਸ਼ ਤੌਰ ਤੇ
ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਤਰਾਂ ਉਨਾਂ ਦੇ ਪਹਿਲਾਂ ਆਏ ਗੀਤਾਂ ਨੂੰ ਸਰੋਤਿਆਂ ਨੇ
ਭਰਭੁਰ ਪਿਆਰ ਦਿੱਤਾ ਹੈ ਉਸੇ ਤਰਾਂ ਹੀ ਇਸ ਗੀਤ ਨੂੰ ਵੀ ਸਰੋਤੇ ਭਰਵਾਂ ਹੁੰਗਾਰਾ ਤੇ ਪਿਆਰ
ਦੇਣਗੇ।
ਲੇਖਕ
ਗੁਰਪ੍ਰੀਤ ਬੱਲ
(ਰਾਜਪੁਰਾ)
98553-25903