ਮਾਨਸਾ {ਜੋਨੀ ਜਿੰਦਲ} ਸੀ੍ ਬਾਲਾ ਜੀ ਪਰਿਵਾਰ ਸੰਘ{ਰਜਿ} ਮਾਨਸਾ ਵੱਲੋ ਮਹੀਨਾਵਾਰ ਬਸ ਯਾਤਰਾ ਅੱਜ ਮਾਨਸਾ ਤੋ ਸਾਲਾਸਰ ਲਈ ਧਾਰਮਿਕ ਰੀਤੀ ਰਿਵਾਜ ਅਨੁਸਾਰ ਗੁਰਦੁਆਰਾ ਚੋਕ ਕੋਲ ਦੀਪਕ ਜੌੜਾਂ ਦੀ ਅਗਵਾਈ ਹੇਠ ਰਵਾਨਾ ਹੋਈ ਇਸ ਮੋਕੇ ਨਾਰੀਅਲ ਦੀ ਰਸਮ ਡਾ ਤਜਿੰਦਰ ਪਾਲ ਰੇਖੀ ਤੇ ਝੰਡੀ ਦੇਣ ਦੀ ਰਸਮ ਡਾ.ਜਨਕ ਰਾਜ ਸਿੰਗਲਾ ਨੇ ਅਦਾ ਕਰਦਿਆ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਇਹੋ ਜਿਹੇ ਧਾਰਮਿਕ ਸਥਾਨਾ ਤੇ ਜਰੁੂਰ ਜਾਣਾ ਚਾਹੀਦਾ ਹੈ ਤਾ ਜੋ ਸਾਡੀ ਸਭਿਆਚਾਰਜ ਸਾਂਝ ਕਾਇਮ ਰਹੇ | ਸੰਘ ਦੇ ਪੈ੍ਸ ਸਕੱਤਰ ਰਮੇਸ ਜਿੰਦਲ ਨੇ ਦੱਸਿਆ ਕਿ ਇਹ ਬਸ ਸਰਦਾਰ ਸ਼ਹਿਰ ਦੇ ਮਸ਼ਹੂਰ ਮੰਦਰ ਇਛਾਪੂਰਨ ਮੰਦਰ ,ਦੋ ਜਾਟੀ ਮੰਦਰ , ਅਗਰੋਹਾ ਧਾਮ ਦੇ ਦਰਸਨ ਕਰਵਾਕੇ ਵਾਪਿਸ ਆਵੇਗੀ |ਇਸ ਮੋਕੇ ਸੰਘ ਦੇ ਸਮੂਹ ਮੈਬਰ ਹਾਜਰ ਸਨ –