Breaking News

ਬਹੁਤੀ ਬੀਤੀ ਥੋੜ੍ਹੀ ਰਹਿ ਗਈ

ਬੰਤੋਂ ਆਪਣੇ ਮਾਂ-ਪਿਓ ਦੇ ਤਕਰਾਰ ਤੋਂ ਆਪਣਾ ਸਹੁਰਾ ਪਿੰਡ ਛੱਡ ਕੇ ਆਪਣੇ ਪੇਕੇ ਪਿੰਡ
ਰਹਿੰਦੀ ਸੀ ਅੱਜ ਆਪਣੇ ਭਰਾ ਨਾਲ ਸ਼ਾਮ ਵੇਲੇ ਝਗੜ ਕੇ ਆਪਣੀ ਮਾਸੀ ਦੇ ਪਿੰਡ ਸ਼ਾਮ ਵੱਲ
ਨੂੰ ਜਾ ਰਹੀ ਸੀ ਕਿ ਆਚਨਕ ਉਹ ਲੋਕਾਂ ਦੀ ਆਵਾਜ਼ ਸੁਣ ਕੇ ਸ਼ਹਿਰ ਵੱਲ ਤੁਰ ਪਈ ਉੱਥੇ
ਉਹ ਭੀੜ ਵਿੱਚ ਜਾ ਕੇ ਖੜ੍ਹੀ ਹੋ ਗਈ…. ਗਾਇਕ- “ਬਹੁੱਤ ਬਹੁੱਤ ਧੰਨਵਾਦ, ਮਹਾਰਾਜ ਜੋ
ਤੁਸੀਂ ਸਲਾਨਾ ਅਖਾੜੇ ਵਿੱਚ ਗਾਉਣ ਲਈ ਸਨੇਹਾ ਪੱਤਰ ਭੇਜਿਆ, ਅਸੀਂ ਅੱਜ  ਹੁੰਮ-ਹੁਮਾ
ਕੇ ਤਿਆਰੀਆਂ ਨਾਲ ਆਏ ਹਾਂ, ਮਹਾਰਾਜ  ਤੁਹਾਡਾ ਅਤੇ ਸਰੋਤਿਆਂ ਦਾ ਮਨੋਰੰਜਨ ਕਰਾਂਗੇ”।
ਮਹਾਮੰਤਰੀ – “ਮਹਾਰਾਜ ਜੀ, ਜੇ ਇਜਾਜ਼ਤ ਹੋਵੇ ਤਾਂ ਗੀਤ-ਸੰਗੀਤ ਸ਼ੁਰੂ ਕਰਵਾਇਆ ਜਾਵੇ,
ਸਟੇਜ ਦੀ ਤਿਆਰੀ ਤਾਂ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ”
ਰਾਜਾ – “ਫਨਕਾਰਾਂ ਦੇ ਗਾਉਣ ਤੋਂ ਪਹਿਲਾਂ ਮੇਰੀ ਇਹ ਸ਼ਰਤਾ ਹਨ, ਮੇਰੇ ਰਾਜ ਦਰਬਾਰ ਦੇ
ਪੂਰੇ ਅਖਾੜੇ ਚ ਇਹ ਐਲਾਨ ਕਰ ਦਿਓ ਕਿ ਰਾਤ ਵੇਲੇ ਗਈਕੀ ਵਿੱਚ ਕੋਈ ਢਿੱਲ ਨਹੀਂ ਆਉਣੀ
ਚਾਹੀਦੀ, ਨਾ ਹੀ ਗਾਉਂਦੇ ਸਮੇਂ ਗਾਇਕ ਨੂੰ ਕੋਈ ਪੈਸਾ ਜਾ ਕੋਈ ਕਿਮਤੀ ਚੀਜ ਸੰਗੀਤ ਤੋਂ
ਖੁਸ਼ ਹੋ ਕੇ ਦੇ ਸਕਦਾ ਹੈ, ਇਸ ਸ਼ਰਤ ਦਾ ਪੂਰੇ ਅਖਾੜੇ ਵਿੱਚ ਮੈਂ ਐਲਾਨ ਕਰਦਾ
ਹਾਂ,ਸੈਨਾਪਤੀ ! ਜੇਕਰ ਕੋਈ ਇਸ ਸ਼ਰਤ ਦੀ ਉਲੱਗਣਾ ਕਰੇਗਾ, ਉਹ ਸਖਤ ਤੋਂ ਸਖਤ ਸ਼ਜਾ ਦਾ
ਭਾਗੀਦਾਰ ਹੋਵੇਗਾ, ਜੋ ਗਾਉਣ ਵਾਲੀਆਂ ਦਾ ਵਾਜਬ ਇਨਾਮ ਹੋਵੇਗਾ ਮੈਂ ਖੁਦ ਦੇਵਾਂਗਾ।”
ਸੈਨਾਪਤੀ- ਜੋ ਅੱਗਿਆ ਮਹਾਰਾਜ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ”।
ਗਾਇਕ – “ਪੂਰੇ ਅਖਾੜੇ ਦੇ ਲੋਕਾਂ ਨੂੰ ਸਾਡੇ ਰਾਜੇ ਦੀ ਸ਼ਰਤ ਨੂੰ ਸਿਰ ਮੱਥੇ ਲਾਉਣ ਲਈ
ਸਹਿਮਤ ਹੋ ਜਾਣਾ ਚਹੀਦਾ ਹੈ ਕਿਉਂਕਿ ਇਹ ਸਾਡੇ ਰਾਜੇ ਦੇ ਮਾਣ ਦਾ ਸਵਾਲ ਹੈ ਮੈਂ ਅਤੇ
ਮੇਰੇ ਸੁਨਣ ਵਾਲੇ ਮੈਨੂੰ ਤੇ ਮੇਰੇ ਸੰਗੀਤਕਾਰਾਂ ਨੂੰ ਕੋਈ ਪੈਸਾ-ਧੇਲਾ ਨਹੀਂ
ਦੇਵਾਂਗਾ, ਬੱਸ ਤੁਸੀਂ ਮੇਰਾ ਤੇ ਮੇਰਾ ਸੰਗੀਤਕਾਰਾਂ ਦਾ ਤਾੜੀਆਂ ਨਾਲ ਸਾਥ
ਦਿਓ…..(ਪਹਿਰ ਦੇ ਤੜਕੇ ਤੱਕ ਸਭ ਲੋਕ ਗੀਤਕਾਰਾਂ ਦਾ ਅਨੰਦ ਮਾਣਦੇ ਰਹੇ)
ਤੇਰੀਆਂ ਯਾਦਾਂ ਤੇ ਨੀ, ਮੈਂ ਗੀਤ ਬਣਾਇਆ,
ਲਿੱਖ-ਲਿੱਖ ਅੱਖਰ ਗੀਤ ਮੈਂ ਗਾਈਆ।                     ਅੱਧੀ-ਅੱਧੀ ਰਾਤ ਮੈਂ
ਉਠ-ਉਠ ਰੋਇਆ,                      ਤੇਰੀ ਯਾਦਾਂ ਨੂੰ ਇੱਕ ਲੜੀ ‘ਚ’
ਪਰੋਇਆ……”ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ
ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ “।
(ਇਹ ਗੱਲ ਸੁਣਦੇ ਸਾਰ ਹੀ ਰਾਜਕੁਮਾਰੀ ਕੁਰਸੀ ਤੋਂ ਉਠੀ, ਉਸ ਨੇ ਆਪਣੇ ਗਲੇ ਦਾ ਹਾਰ
ਗਾਉਣ ਵਾਲੀਆਂ ਨੂੰ ਦੇ ਦਿੱਤਾ, ਰਾਜਕੁਮਾਰ ਦੀ ਜੇਬ ਵਿੱਚ ਵੀ ਜਿੰਨੇ ਪੈਸੇ ਸੀ ਅਤੇ ਉਸ
ਕੋਲ  ਜਿੰਨਾ ਕਿਮਤੀ ਸਮਾਨ ਸੀ ਉਹ ਸਾਰਾ ਗਾਇਕਾਂ ਨੂੰ ਦੇ ਦਿੱਤਾ, ਰਾਜਾ ਚੁੱਪ ਬੈਠਾ
ਰਿਹਾ, ਸਾਰੇ ਸੰਗੀਤ ਸੁਣਦੇ ਰਹੇ, ਸਵੇਰਾ ਹੋਈ ਤਾਂ ਸੰਗੀਤ ਬੰਦ ਹੋ ਗਿਆ)
(ਰਾਜ ਦਰਬਾਰ ਵਿੱਚ ਸੁੰਨਸਾਨ ਛਈ ਹੋਈ ਹੈ–ਰਾਜੇ ਦੇ ਲੜਕੇ ਨੂੰ ਸਿਪਾਹੀ ਰਾਜੇ ਅੱਗੇ
ਫੜ ਕੇ ਖੜੇ ਹਨ)
ਰਾਜਾ (ਰਾਜਕੁਮਾਰ ਨੂੰ )   “ਤੂੰ  ਨਿਯਮ ਦੀ ਉਲਾਂਗਣਾ ਕਿਉਂ ਕੀਤੀ ਹੈ “।
ਰਾਜਕੁਮਾਰ ” ਪਿਤਾ ਜੀ ਇਹਨਾਂ ਦੀ ਗੱਲ ਦੀ ਕੋਈ ਕੀਮਤ ਨਹੀਂ, ਅੱਜ ਰਾਤ ਮੈਂ ਤਹਾਨੂੰ
ਮਾਰ ਕੇ ਰਾਜ ਗੱਦੀ ਤੇ ਬੈਠਣ ਵਾਲਾ ਸੀ ਕਿ ਇਹਨਾ ਦੀ ਗੱਲ ਸੁਣ ਕੇ ਮੈਂ ਮਨ ਨੂੰ
ਸਮਝਾਇਆ ਕਿ ਤੁਹਾਡੀ ਉਮਰ ਤਾਂ ਥੋੜੀ ਰਹਿ ਗਈ ਬਾਅਦ ਵਿੱਚ ਰਾਜ ਮੈਨੂੰ ਹੀ ਮਿਲਣਾ”।
‘ਲੇਕਿਨ ਜੋ ਤੁਸੀਂ ਸਜਾ ਦਿੰਦੇ ਹੋ ਮੈਂ ਉਹ ਖੁਸ਼ੀ ਨਾਲ ਸਵੀਕਾਰ ਕਰ ਲਵਾਂਗਾ ਨਹੀਂ ਤੇ
ਮੇਰੇ ਉੱਪਰ ਦਾਗ ਲੱਗ ਜਾਣਾ ਸੀ ਕਿ ਬਾਪ ਨੂੰ ਮਾਰ ਕੇ ਰਾਜ ਗੱਦੀ ਤੇ ਬੈਠਾ ਹਾਂ”।
ਰਾਜਾ -“ਹੁਣ ਮੇਰੀ ਲੜਕੀ ਪਾਲੀ ਨੂੰ ਬੁਲਿਆ ਜਾਵੇ”।(ਦਾਸੀਆਂ ਲੜਕੀ ਪਾਲੀ ਨੂੰ ਰਾਜੇ
ਅੱਗੇ ਪੇਸ਼ ਕਰਦਿਆਂ ਹਨ)
ਰਾਜਾ – “ਪਾਲੀ ਤੂੰ ਕੀਮਤੀ ਹਾਰ ਕਿਉ ਦਿੱਤਾ ” ਲੜਕੀ ਨੇ ਜਵਾਬ ਦਿੱਤਾ ਪਿਤਾ ਜੀ
“ਜਿੱਥੇ ਤੁਸੀਂ ਮੇਰਾ ਮੰਗਣਾ ਕੀਤਾ ਹੈ ਅੱਜ ਰਾਤ ਮੇਰਾ ਇਹ ਇਰਾਦਾ ਸੀ ਮੈਂ ਭੱਜ ਕੇ
ਉੱਥੇ ਚਲੀ ਜਾਣਾ ਸੀ ਇਹਨਾਂ ਦੀ ਗੱਲ ਸੁਣ ਮਨ ਵਿੱਚ ਸੋਚਿਆ  ਕਿ ਹੁਣ ਤਾਂ ਥੋੜ੍ਹਾ
ਸਮਾਂ ਹੈ ਵਿਆਹ ਲਈ ਜੇ ਮੈਂ ਚਲੇ ਜਾਂਦੀ ਮੈਨੂੰ ਦਾਗ ਲੱਗਣਾ ਸੀ, ਮੇਰੇ ਭਰਾ ਨੂੰ ਦਾਗ
ਲੱਗਣਾ ਸੀ ਅਤੇ ਤੁਹਾਡੀ ਪੱਗ ਨੂੰ ਦਾਗ ਲੱਗਣਾ ਸੀ”।
ਰਾਜਾ – “ਮਹਾਮੰਤਰੀ, ਗਾਇਕ ਨੂੰ ਵੀ ਮੇਰੇ ਦਰਬਾਰ ਵਿੱਚ ਪੇਸ਼ ਕਰੋ, (ਮਹਾਮੰਤਰੀ
ਫਨਕਾਰਾਂ ਨੂੰ ਫੜ ਕੇ ਰਾਜੇ ਅੱਗੇ ਲਿਆਉਂਦੇ ਹਨ)
ਰਾਜਾ -“ਤੇਰੇ ਤੇ ਇਹਨਾਂ ਨੇ ਇੰਨੀ ਹਮਦਰਦੀ ਕਿਓ ਵਿਖਾਈ, ਤੂੰ ਕੀ ਕਹਿਣਾ ਚਾਹੁੰਦਾ ਹੈ”।
ਗਾਇਕ – “ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ
ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ, ਮਹਾਰਾਜ ਕਿਉਂਕਿ ਸਾਡੇ ਤਪਲੇ ਵਾਲੇ ਨੂੰ ਨੀਂਦ
ਆਉਣ ਲੱਗ ਪਈ ਸੀ, ਸੰਗੀਤ ਦਾ ਜੋਸ਼ ਮੱਠਾ ਹੋਣ ਲੱਗ ਪਿਆ ਸੀ, ਮੈਨੂੰ ਇਹ ਡਰ ਹੋ ਗਿਆ ਕਿ
ਅਸੀਂ ਰਾਜੇ ਦੀ ਸਜਾ ਦੇ ਭਾਗੀਦਾਰ ਨਾ ਬਣ ਜਾਈਏ , ਮੈ ਆਪਣੇ ਤਪਲੇ ਵਾਲੇ ਨੂੰ ਗਾਉਂਦਾ
ਸਮੇਂ ਸਿੱਧਾ ਸਭ ਦੇ ਸਾਹਮਣੇ ਨਹੀਂ ਕਹਿ  ਸਕਦਾ ਸੀ ਮੈਂ ਗਾਉਂਦੇ ਹੋਏ ਉਸਨੂੰ ਸਮਝਾਇਆ
, ਮੈਂ ਤਾਂ ਇਹ ਸਤਰਾਂ ਤਪਲੇ ਵਾਲੇ ਨੂੰ ਇਸ ਕਰਕੇ, ਇਹ ਕਹੀਆਂ ਸਨ “।
“ਬਹੁਤੀ ਬਿਤੀ ਥੋੜੀ ਰਹਿ ਗਈ, ਛਿਣ ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ,
ਆਪਣੇ-ਆਪ ਨੂੰ ਦਾਗ ਨਾ ਲਾ……ਭਾਵ ਹੈ ਕਿ- ਰਾਤ ਬਹੁਤ ਬੀਤ ਗਈ ਹੈ, ਥੋੜੀ-ਥੋੜ੍ਹੀ
ਕਰਕੇ ਬੀਤ ਰਹਿ ਹੈ, ਸੰਗੀਤ ਮੱਠਾ ਹੋ ਗਿਆ ਤਾਂ ਸਾਨੂੰ ਦਾਗ ਲੱਗ ਜਾਵੇਗਾ”।
ਰਾਜਾ – “ਮਹਾਮੰਤਰੀ ਮੇਰਾ ਇਹ ਹੁਕਮ ਹੈ ਕਿ ਤੁਸੀਂ ਇਹਨਾਂ ਫਨਕਾਰਾਂ ਨੂੰ ਹੀਰੇ-ਮੋਤੀ
ਅਤੇ ਕੁੱਝ ਹੋਰ ਵਾਜਬ ਇਨਾਮ ਦੇ ਦਿਓ, ਮੈਂ ਇਹ ਸਾਰੀ ਆਵਾਮ ‘ਚ’ ਐਲਾਨ ਕਰਦਾ ਹਾਂ ਕੇ
ਅੱਜ ਤੋਂ ਮੇਰਾ ਪੁੱਤਰ ਰਾਜ ਗੱਦੀ ਦਾ ਅਹੁਦਾ ਸੰਭਾਲੇਗਾ”।

ਬੰਤੋ ਇਹ ਸਭ ਸੁਣ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਪਰਤ ਗਈ ਉਸ ਦੇ ਪਤੀ ਨੇ ਉਸ ਨੂੰ
ਕੁੱਝ ਨਾ ਕਿਹਾ, ਜੋ ਸਾਲਾਂ ਤੋਂ ਇੰਤਜਾਰ ਕਰਦਾ ਸੀ ਬੰਤੋ ਨੇ ਆਪਣੇ ਸੱਸ ਸਹੁਰੇ ਨੂੰ
ਕਿਹਾ “ਤਕਰਾਰ ਤਾਂ ਦੋਵਾਂ ਪਰਿਵਾਰਾਂ ਵਿੱਚ ਹਨ ਮੇਰਾ ਤੇ ਮੇਰੇ ਘਰਵਾਲੇ ਦਾ ਕੋਈ ਝਗੜਾ
ਹੀ ਨਹੀਂ।”
—————————–

ਸੰਦੀਪ ਕੁਮਾਰ ਨਰ (ਐਮ.ਏ- ਥਿਏਟਰ ਐਂਡ ਟੈਲੀਵਿਜ਼ਨ )ਸ਼ਹਿਰ- ਬਲਾਚੌਰ (ਸ਼ਹੀਦ ਭਗਤ
ਸਿੰਘ ਨਗਰ )ਮੋਬਾਈਲ -9041543692

Leave a Reply

Your email address will not be published. Required fields are marked *

This site uses Akismet to reduce spam. Learn how your comment data is processed.