ਧੀਏ ਕਾਹਦਾ ਰਾਹ ਤੇਰਾ ਮਸਟੰਡਿਆਂ ਨੇ ਘੇਰਿਆ,,
ਨਲਕਾ ਦੁੱਖਾਂ ਵਾਲਾ ਜਾਨ ਸਾਡੀ ਨੂੰ ਗੇੜਿਆ,,
ਲੋਕੀ ਬਿਨ ਗੱਲੋਂ ਖੰਭਾਂ ਤੋਂ ਬਣਾਓਂਣਗੇ ਡਾਰਾਂ,,
ਸੱਚ ਨੂੰ ਦਬਾ ਕੇ ਝੂਠ ਖੁਦ ਹੀਰੇ ਵਾਂਗ ਚਮਕੇ,,,
ਡਰ ਏਸੇ ਗੱਲ ਦਾ ਤੜਫਾਵੇ ਜਿਓਂਣ ਜੋਗੀਏ,,,
ਕਿਤੇ ਸੁਣਕੇ ਗੱਲ ਬਾਪੂ ਤੇਰਾ ਟਾਹਲੀ ਤੇ ਨਾ ਲਮਕੇ,,
2.ਜਾਂਦਾ ਵਿੱਚੋ ਵਿੱਚ ਹੀ ਝੁਰਦਾ ਜਦੋਂ ਦੀ ਹੋਗੀ ਮੁਟਿਆਰ ਤੂੰ,,
ਬਿੰਦੇ ਝੱਟੇ ਗਲੀ ਦੇ ਬੂਹੇ ਵੱਲ ਝਾਕਦਾ ਗਈ ਜਦੋਂ ਹੋਵੇ ਬਾਹਰ ਤੂੰ,
ਖਾਂਦਾ ਫਿਕਰ ਓਹਨੂੰ ਵੱਢ ਵੱਢ ਕੇ ਵਿਆਹ ਕੇ ਤੈਂਨੂੰ ਤੋਰਨਾ,,,
ਪੁੱਤ ਨਸੇੜੀ ਨਿਕਲਿਆ ਪਿਓ ਬੀਮਾਰ ਵੀ ਕੰਮ ਕਰੇ ਜੰਮ ਕੇ,,
ਡਰ ਏਸੇ ਗੱਲ ਦਾ,,,
3.ਗੱਲ ਸ਼ੇਰੋਂ ਦੀਆਂ ਗਲੀਆਂ ਚ ਫੈਲ ਗਈ ਜੰਗਲ ਦੀ ਅੱਗ ਵਾਂਗਰਾਂ,,
ਜਿਹੜਾ ਚਲਾਓਦਾ ਏ ਚੁੱਲਾ ਕਿਤੇ ਬੈਠ ਜੇ ਨਾ ਝੱਗ ਵਾਂਗਰਾਂ,
ਪੱਤ ਰੋਲਣ ਨੂੰ ਪਲ ਵੀ ਨੀ ਲਾਓਂਦੇ ਜਮਾਨੇ ਦੇ ਲੋਕ ਚੰਦਰੇ,,
ਮੱਖਣ ਵਰਗੇ ਪੁੱਠੇ ਕੰਮਾਂ ਨੂੰ ਹਨੇਰੀ ਦਿਮਾਗ ਨਾ ਲਾਓਂਦੇ ਸਿੱਧੇ ਕੰਮ ਤੇ,,
ਡਰ ਏਸੇ ਗੱਲ ਦਾ ਤੜਫਾਵੇ ਜਿਓਂਣ ਜੋਗੀਏ,,,
ਕਿਤੇ ਸੁਣਕੇ ਗੱਲ ਬਾਪੂ ਤੇਰਾ ਟਾਹਲੀ ਤੇ ਨਾ ਲਮਕੇ,,
ਮੱਖਣ ਸ਼ੇਰੋਂ ਵਾਲਾ ,,,,,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲਾ ਸੰਗਰੂਰ ।
ਸੰਪਰਕ ,98787-98726
98787-98826