ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— —ਨਗਰ ਕੌਾਸਲ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਦੱਸ ਸਾਲਾਂ ਬਾਅਦ ਸ਼ਹਿਰ ਦੀ ਨਗਰ ਕੌਾਸਲ ਵਿੱਚ ਫਿਰ ਤੋਂ ਕਾਂਗਰਸ ਦਾ ਕਬਜ਼ਾ ਹੋ ਜਾਵੇਗਾ | ਨਵੇਂ ਸਾਲ ਦੇ ਪਹਿਲੇ ਦਿਨ ਸੋਮਵਾਰ ਸਵੇਰੇ 10 ਵਜੇ ਪ੍ਰਧਾਨਗੀ ਦੇ ਤੌਰ ‘ਤੇ ਸੁਰਿੰਦਰ ਕੁੰਦਰਾ ਦੀ ਸਹੁੰ ਚੁੱਕਣਾ ਤੈਅ ਹੈ | ਜਿਲ੍ਹਾ ਡਿਪਟੀ ਕਮਿਸ਼ਨਰ ਕਮ ਜਿਲ੍ਹਾਂ ਚੋਣ ਅਫ਼ਸਰ ਲੁਧਿਆਣਾ ਵੱਲੋਂ ਪੱਤਰ ਨੰਬਰ 140811ਐਲ ਐਫ ਏ ਰਾਹੀਂ ਐਸ. ਡੀ. ਐਮ. ਸਮਰਾਲਾ ਅਮਿਤ ਬੇਬੀ ਨੂੰ ਕਿਹਾ ਗਿਆ ਹੈ ਕਿ ਉਹ ਕੰਨਵੀਨਰ ਅਫ਼ਸਰ ਦੇ ਤੌਰ ‘ਤੇ ਇੱਕ ਜਨਵਰੀ 2018 ਨੂੰ ਨਗਰ ਕੌਾਸਲ ਦਫ਼ਤਰ ਵਿੱਚ ਚੁਣੇ ਗਏ 15 ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ | ਇਸ ਉਪਰੰਤ ਕੌਾਸਲ ਹਾਊਸ ਦੇ ਪ੍ਰਧਾਨ, ਮੀਤ ਪ੍ਰਧਾਨ ਦੀ ਚੋਣ ਵੀ ਕੀਤੀ ਜਾਵੇ | ਕੱਲ੍ਹ ਦੇਰ ਸ਼ਾਮ ਕਾਂਗਰਸ ਦੇ ਦਫ਼ਤਰ ਵਿਖੇ ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਰਟੀ ਪ੍ਰਤੀ ਸੇਵਾਵਾਂ ਅਤੇ ਸਿਨਿਓਰਿਟੀ ਨੂੰ ਦੇਖਦੇ ਹੋਏ ਸਮੁੱਚੇ ਕਾਂਗਰਸੀ ਕੋਂਸਲਰਾਂ ਨੇ ਸੁਰਿੰਦਰ ਕੁੰਦਰਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਦੇ ਤੌਰ ‘ਤੇ ਸਹਿਮਤੀ ਦੇ ਦਿੱਤੀ ਹੈ | ਸ਼ਹਿਰ ਵਿੱਚ ਕਾਂਗਰਸੀ ਕੌਾਸਲਰਾਂ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਮਰਥਨ ਦੇਣ ਦੇ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਤਾਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਡਿਊਟੀ ਨਿਭਾ ਦਿੱਤੀ ਹੈ | ਹੁਣ ਬਾਰੀ ਜਿੱਤੇ ਹੋਏ ਕੋਂਸਲਰਾਂ ਦੀ ਹੈ ਜੋ ਸ਼ਹਿਰ ਦਾ ਜੀਅ ਤੋੜ ਵਿਕਾਸ ਕਰਕੇ ਸ਼ਹਿਰ ਵਾਸੀਆਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉ ਣਗੇ | ਵਿਧਾਇਕ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਸਮੇਤ ਸ਼ਹਿਰ ਦੀ ਕੋਂਸਲਰਾਂ ਦੀ ਟੀਮ ਭਿ੍ਸ਼ਟਾਚਾਰ ਮੁਕਤ ਹੋ ਕੇ ਪਹਿਲ ਦੇ ਅਧਾਰ ‘ਤੇ ਮੁਢਲੀਆਂ ਜਰੂਰੀ ਸਹੂਲਤਾਂ ਮੁਹੱਈਆ ਕਰਵਾਏਗੀ | ਉਸ ਉਪਰੰਤ ਸਮੁੱਚੇ ਸ਼ਹਿਰ ਵਿੱਚ ਵਿਕਾਸ ਦੀ ਹਨ੍ਹੇਰੀ ਲਿਆ ਦਿੱਤੀ ਜਾਵੇਗੀ | ਇਸ ਮੌਕੇ ਨਵੇਂ ਬਣਨ ਵਾਲੇ ਪ੍ਰਧਾਨ ਸੁਰਿੰਦਰ ਕੁੰਦਰਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ, ਪੀਏ ਰਜੇਸ਼ ਬਿੱਟੂ, ਕੋਂਸਲਰ ਸੁਰਿੰਦਰ ਕੁਮਾਰ ਜੋਸ਼ੀ, ਕੋਂਸਲਰ ਗੁਰਨਾਮ ਸਿੰਘ, ਮਾਰਕੀਟ ਕਮੇਟੀ ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿ੍ੱਥੀਪੁਰ, ਸਤਨਾਮ ਸਿੰਘ ਬਿੱਟੂ, ਸੁਖਪ੍ਰੀਤ ਸਿੰਘ ਝੜੌਦੀ, ਬੇਅੰਤ ਸਿੰਘ, ਜੰਗ ਬਹਾਦਰ ਸਿੰਘ, ਸੋਮਨਾਥ ਸਿਕੰਦਰਪੁਰ, ਪਰਮਿੰਦਰ ਤਿਵਾੜੀ, ਗੋਰਾ ਮਾਂਗਟ, ਗੁਰਮੀਤ ਸਿੰਘ ਕਾਹਲੋਂ, ਸੁੱਚਾ ਸਿੰਘ, ਰਜੇਸ਼ ਸ਼ਰਮਾ, ਚੇਤਨ ਕੁਮਾਰ, ਸੁੱਚਾ ਸਿੰਘ, ਗੁਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ |