ਭਦੌੜ 29 ਦਸੰਬਰ (ਵਿਕਰਾਂਤ ਬਾਂਸਲ) ਭਦੌੜ 28 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿਖੇ ਇੱਕ ਫਰਜ਼ੀ ਕੰਪਨੀ ਦੇ ਕਰਿੰਦਿਆਂ ਵੱਲੋਂ ਭਦੌੜ ਅਤੇ ਆਸ ਪਾਸ ਦੇ ਪਿੰਡਾਂ ਦੇ ਲੱਗਭੱਗ ਦੋ ਸੌ ਮਰਦ ਅਤੇ ਔਰਤਾਂ ਨਾਲ 4 ਲੱਖ 68 ਹਜਾਰ ਰੁਪਏ ਦੀ ਠੱਗੀ ਮਾਰ ਕੇ ਭੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |
ਜਾਣਕਾਰੀ ਦਿੰਦਿਆਂ ਪੀੜ੍ਹਤ ਜਸਮੀਤ ਸਿੰਘ ਵਾਸੀ ਪਿੰਡ ਰਾਮਾ ( ਮੋਗਾ) ਨੇ ਦੱਸਿਆ ਕਿ ਸਾਡੇ ਨਾਲ ਕਰੀਬ ਇੱਕ ਮਹੀਨਾ ਪਹਿਲਾ ਫਰਜ਼ੀ ਕੰਪਨੀ ਦੇ 6 ਮੇੇੇੈਬਰਾਂ ਨੇ ਜਿੰਨਾ ਵਿੱਚ ਅਜੇੈ ਕੁਮਾਰ, ਅਰਜੁਨ ਕੁਮਾਰ, ਸਰਤਾਜ਼ ਆਦਿ ਨੇ ਸੰਪਰਕ ਕੀਤਾ ਅਤੇ ਕਿਹਾ ਕਿ ਸਾਡੀ ਕੰਪਨੀ 50 ਹਜਾਰ ਰਪੁਏ ਪ੍ਰਤੀ ਮੈਂਬਰ ਘੱਟ ਵਿਆਜ਼ ਦਰਾਂ ਤੇ ਲੋਨ ਦੇ ਰਹੀ ਹੈ ਜਿਸ ਦਾ ਫਾਇਲ ਖਰਚਾ 2340 ਰੁਪਏ ਪਹਿਲਾ ਭਰਨੇ ਪੈਣਗੇ ਅਤੇ ਹੋਰ ਮੈਂਬਰ ਬਨਾਉਣ ਤੇ ਤੁਹਾਨੂੰ ਹੋਰ ਵੀ ਵਿੱਤੀ ਲਾਭ ਦਿੱਤਾ ਜਾਵੇਗਾ ਉਨ੍ਹਾ ਕਿਹਾ ਕਿ ਇਸ ਕਰਕੇ ਅਸੀ ਉਨ੍ਹਾ ਦੇ ਝਾਂਸੇ ਵਿੱਚ ਆ ਕੇ 26 ਮੈਂਬਰ ਬਣਾ ਦਿੱਤੇ ਅਤੇ ਉਨ੍ਹਾ ਤੋ 2340 ਰੁਪਏ ਦੇ ਹਿਸਾਬ ਨਾਲ ਰਕਮ ਲੈ ਕੇ ਵੀ ਅਸੀ ਇੰੰੰਨਾ ਨੌਸਰਬਾਜ਼ਾ ਨੂੰ ਸੌਾਪ ਦਿੱਤੀ ਉਨ੍ਹਾ ਦੱਸਿਆ ਕਿ ਹੋਰ ਵੀ ਪਿੰਡਾਂ ਵਿੱਚ ਉਨ੍ਹਾ ਨੇ ਸਾਡੇ ਸਮੇਤ ਲੱਗਭੱਗ 200 ਪਰਿਵਾਰਾਂ ਤੋ 2340 ਰੁਪਏ ਲੋਨ ਦਾ ਝਾਂਸਾ ਦੇ ਕੇ ਵਸੂਲੇ ਹਨ ਜੋ ਕਿ ਕੁੱਲ ਰਕਮ 4ਲੱਖ 68 ਹਜਾਰ ਰੁਪਏ ਬਣਦੀ ਹੈ ਉਨ੍ਹਾ ਦੱਸਿਆ ਕਿ ਅੱਜ ਸਾਰੇ ਲਾਭਪਾਤਰੀਆ ਨੂੰ ਨੌਸਰਬਾਜ਼ਾ ਵੱਲੋ ਲੋਨ ਮਿਲਣੇ ਸਨ ਜੋ ਉਨ੍ਹਾ ਮੁਤਾਬਿਕ ਹਰੇਕ ਲਾਭਪਾਰਤੀ ਦੇ ਬੈਂਕ ਖਾਤੇ ਵਿੱਚ ਆ ਜਾਣੇ ਸਨ ਪਰੰਤੂ ਅੱਜ ਜਦੋ ਕੁਝ ਲੋਕਾਂ ਨੇ ਕਸਬਾ ਭਦੌੜ ਦੇ ਮਹੁੱਲਾ ਗਰੇਵਾਲਾਂ ਵਿਖੇ ਜਿੱਥੇ ਉਕਤ ਨੌਸਰਬਾਜ਼ਾਂ ਦਾ ਫਰਜ਼ੀ ਕੰਪਨੀ ਦਫਤਰ ਬਣਾਇਆ ਗਿਆ ਸੀ ਉਥੇ ਆ ਕੇ ਦੇਖਿਆਂ ਤਾ ਸਾਰੇ ਨੌਸਰਬਾਜ਼ ਦਫਤਰ ਖੁੱਲਾ ਛੱਡ ਕੇ ਫਰਾਰ ਹੋ ਚੁੱਕੇ ਸਨ ਅਤੇ ਫਾਇਲਾਂ ਖਿੱਲਰੀਆਂ ਪਈਆ ਸਨ ਪੀੜਤ ਵਿਅਕਤੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਜਿੱਥੇ ਅਸੀ ਲੱਖਾਂ ਰੁਪਏ ਦੀ ਠੱਗੀ ਖਾਂ ਚੁੱਕੇ ਹਾਂ ਉਥੇ ਸਾਡੇ ਗਰੁੱਪ ਵਿੱਚ ਬਣਾਏ ਮੈਂਬਰ ਸਾਥੋ ਰਕਮ ਵਾਪਿਸ ਮੰਗ ਰਹੇ ਹਨ ਅਤੇ ਉਕਤ ਨੌਸਰਬਾਜ਼ਾ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ | ਠੱਗੀ ਦੇ ਝਾਂਸੇ ਵਿੱਚ ਆਏ ਲੋਕਾਂ ਨੇ ਨੌਾਸਰਬਾਜ਼ਾਂ ਨੂੰ ਕਾਬੂ ਕਰਨ ਦੀ ਗੁਹਾਰ ਲਗਾਈ ਹੈ |