ਮੈਂ ਕੱਖਾਂ ਵਾਲੀ ਕੁੱਲੀ ਵਿੱਚ ਵੀ,
ਹੱਸ ਕੇ ਉਮਰਾਂ ਕੱਢ ਲਈਆਂ।
ਸੀਸੇ ਦੇ ਮਹਿਲ ਬਣਾ ਕੇ ਵੀ ਤੂੰ,
ਸੜਿਆ ਫਿਰਦਾ ਏਂ।
ਜਿੰਦਗੀ ਦੀਆਂ ਧੁੱਪਾਂ-ਛਾਂਵਾਂ ਨੂੰ
ਮੈਂ ਭਾਣਾ ਮੰਨ ਲਿਆ।
ਤੂੰ ਉਹਦੀ ਕੁਦਰਤ ਤੋੜਨ ਤੇ
ਅੜਿਆ ਫਿਰਦਾ ਏ।
ਮੈਂ ਅਨਪੜ੍ਹ ਦੇਸੀ ਹੋ ਕੇ ਵੀ
ਜਿੰਦਗੀ ਨੂੰ ਸਮਝ ਲਿਆ।
ਤੂੰ ਪੜਿਆ ਲਿਖਿਆ ਹੋ ਕੇ ਵਹਿਮ ‘ਚ
ਵੜਿਆ ਫਿਰਦਾ ਏ।
ਮੈਂ ਕੱਚੀ ਕੈਲ ਜਿਹੇ ਰਿਸ਼ਤਿਆਂ ਨੂੰ
ਸੱਚੇ ਦਿਲੋਂ ਨਿਭਾਵਾਂ ।
ਤੂੰ ਫੋਰਮੈਲਟੀ (formality) ਕਰ ਕਰ ਕੇ ਈ
ਤੜਿਆ ਫਿਰਦਾ ਏ ।
ਕੁਲਜਿੰਦਰ ਕੌਰ ਚੌਹਾਨ
(ਮੌੜ ਖੁਰਦ)