ਇਤਿਹਾਸਿਕ ਸ਼ਹਿਰ ਰਾਏਕੋਟ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਸਾਜਨ ਰਾਏਕੋਟੀ, ਇੰਦਾ ਰਾਏਕੋਟੀ ਵਰਗੇ ਚੰਗੇ ਗੀਤਕਾਰ ਅਤੇ ਹੈਪੀ ਰਾਏਕੋਟੀ ਵਰਗਾ ਵਧੀਆ ਗੀਤਕਾਰ, ਗਾਇਕ ਅਤੇ ਅਦਾਕਾਰ ਦਿੱਤਾ ਹੈ, ਜਿਸ ਕਾਰਨ ਅੱਜ ਰਾਏਕੋਟ ਸ਼ਹਿਰ ਦਾ ਨਾਮ ਪੂਰੀ ਦੁਨੀਆਂ ‘ਚ ਜਾਣਿਆ ਜਾਂਦਾ ਹੈ | ਇੰਨ੍ਹਾਂ ਮਹਾਰਥੀਆਂ ਤੋਂ ਬਾਅਦ ਮਿਊਜਿਕ ਇੰਡਸਟਰੀ ‘ਚ ਆਪਣੀ ਮਿੱਠੀ, ਸ਼ੁਰੀਲੀ ਅਤੇ ਦਮਦਾਰ ਅਵਾਜ ਨਾਲ ਨਵੀਆਂ ਪੈੜਾਂ ਪਾ ਰਿਹਾ ਉੱਭਰਦਾ ਗਾਇਕ ਟਿੰਕੂ ਸੁਲਤਾਨੀ, ਜਿਸ ਨੇ ਆਪਣੀ ਗਾਇਕੀ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾਇਆ ਹੈ |
ਗਾਇਕ ਟਿੰਕੂ ਸੁਲਤਾਨੀ ਦਾ ਜਨਮ 21 ਜੁਲਾਈ 1984 ਨੂੰ ਮਾਤਾ ਪ੍ਰੇਮ ਲਤਾ ਦੀ ਕੁੱਖੋਂ ਅਤੇ ਪਿਤਾ ਸੁਲਤਾਨੀ ਵਰਮਾਂ ਦੇ ਗ੍ਰਹਿ ਰਾਏਕੋਟ ਵਿਖੇ ਹੋਇਆ | ਦੋ ਭੈਣਾਂ ਦੇ ਲਾਡਲੇ ਵੀਰ ਟਿੰਕੂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਾਕ ਸੀ, ਜਿਸ ਕਰਕੇ ਉਹ ਸਕੂਲ ਸਮੇਂ ਬਾਲ ਸਭਾ ‘ਚ ਗੀਤ ਗਾਇਆ ਕਰਦਾ ਸੀ | ਪਰ ਉਸ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਉਸ ਦਾ ਸ਼ੌਾਕ ਉਸ ਨੂੰ ਇਕ ਦਿਨ ਦੁਨੀਆਂ ਭਰ ‘ਚ ਮਸ਼ਹੂਰ ਕਰ ਦੇਵੇਗਾ |
ਉਸਤਾਦ ਜਸਵਿੰਦਰ ਫਿੰਦੀ ਤੋਂ ਮਿਊਜਿਕ ਦੀ ਲਈ ਸਿੱਖਿਆ ਅਤੇ ਸਰਦਾਰਾ ਮੋਹਣੀ ਸਮੇਤ ਦੋਸਤਾਂ ਮਿੱਤਰਾਂ ਤੋਂ ਮਿਲੇ ਅਥਾਹ ਸਹਿਯੋਗ ਨਾਲ ਗਾਇਕ ਟਿੰਕੂ ਸੁਲਤਾਨੀ ਨੇ ਆਪਣਾ ਪਲੇਠਾ ਗੀਤ ‘ਦਲੇਰੀਆਂ’ ਜਿਸ ਨੂੰ ਲਵੀ ਰੂਪਾਪੱਤੀ ਨੇ ਕਲਮਬੱਧ ਕੀਤਾ ਸੀ ਅਤੇ ਸੰਗੀਤ ਡੀ.ਜੇ. ਡਸਟਰ ਦਾ ਸੀ ਨੂੰ ਮਾਰਕੀਟ ‘ਚ ਉਤਾਰਿਆ, ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਉਮੀਦ ਤੋਂ ਵੱਧ ਪਿਆਰ ਬਖ਼ਸਿਆ, ਗੀਤ ‘ਦਲੇਰੀਆਂ’ ਦੀ ਕਾਮਯਾਬੀ ਤੋਂ ਬਾਅਦ ਗਾਇਕ ਟਿੰਕੂ ਸੁਲਤਾਨੀ ਆਪਣੇ ਚਾਹੁਣ ਵਾਲਿਆਂ ਲਈ ਨਵਾਂ ਗੀਤ ‘ਦਿਲ ਮੇਰੇ ਲਈ’ ਅਮਰ ਆਡੀਓ ਕੰਪਨੀ ਰਾਹੀਂ ਲੈ ਕੇ ਹਾਜਰ ਹੋਏ ਹਨ, ਜਿਸ ਨੂੰ ਗੀਤ ਕਾਲਸਾਂ ਵੱਲੋਂ ਲਿਖਿਆ ਗਿਆ ਅਤੇ ਸੰਗੀਤ ਡੀ.ਜੇ. ਡਸਟਰ ਦਾ ਹੈ | ਵੀਡੀਓ ਫਿਲਮਾਂਕਣ ਟਰੂਅ ਰੂਟਸ ਵੈਨਕੂਵਰ ਵੱਲੋਂ ਕੀਤਾ ਗਿਆ ਹੈ | ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ |
ਇਸ ਤੋਂ ਇਲਾਵਾ ਗਾਇਕ ਟਿੰਕੂ ਸੁਲਤਾਨੀ ਵਿਦੇਸੀ ਧਰਤੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਟੋਰਾਂਟੋਂ, ਮਿਸੀਗਾਸਾ, ਵੈਨਕੂਵਰ ‘ਚ ਆਪਣੀ ਗਾਇਕੀ ਦੇ ਰੰਗ ਬਿਖੇਰ ਚੁੱਕਿਆ ਹੈ | ਗਾਇਕ ਟਿੰਕੂ ਸੁਲਤਾਨੀ ਆਪਣੀ ਇਸ ਕਾਮਯਾਬੀ ਦਾ ਸਿਹਰਾ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦਾ ਹੈ |
ਗਾਇਕ ਟਿੰਕੂ ਸੁਲਤਾਨੀ ਹਮੇਸ਼ਾਂ ਆਪਣੀ ਗਾਇਕੀ ਰਾਹੀਂ ਵਧੀਆ ਗੀਤ ਗਾ ਕੇ ਆਪਣਾ ਅਤੇ ਰਾਏਕੋਟ ਵਾਸੀਆਂ ਦਾ ਨਾਮ ਰੌਸ਼ਨ ਕਰਦਾ ਰਹੇ, ਪ੍ਰਮਾਤਮਾ ਅੱਗੇ ਸਾਡੀ ਇਹੋ ਅਰਦਾਸ ਹੈ |
ਰਘਵੀਰ ਸਿੰਘ ਜੱਗਾ, ਰਾਏਕੋਟ |
98551-00664