ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਪੰਜਾਬ ਦੇ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਦੇ ਕਾਰਜਕਾਲ ਦੇ ਦੌਰਾਨ ਮਾਛੀਵਾੜਾ ਨੋਟੀਫਾਈਡ ਏਰੀਆ ਕਮੇਟੀ ਦੇ 1982 ਤੋਂ ਲੈ ਕੇ 1985 ਤੱਕ ਨੋਮੀਨੇਟ ਰਹਿਣ ਵਾਲੇ ਪ੍ਰਧਾਨ ਸੁਰਿੰਦਰ ਕੁੰਦਰਾ 32 ਸਾਲਾਂ ਬਾਅਦ ਦੁਬਾਰਾ ਨਗਰ ਕੌਾਸਲ ਦੀ ਪ੍ਰਧਾਨ ਦੀ ਕੁਰਸੀ ‘ਤੇ ਬੈਠਣਗੇ | ਇਸ ਦੌਰਾਨ ਪੰਜ ਵਾਰ ਕੌਾਸਲ ਦਾ ਚੋਣ ਲੜ ਚੁੱਕੇ ਕੁੰਦਰਾ ਦੋ ਵਾਰ ਇਲੈਕਸ਼ਨ ਜਿੱਤੇ ਵੀ ਪਰ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਪਹੁੰਚ ਸਕੇ | ਵਿਚਕਾਰਲੇ ਵਰਗ ਨਾਲ ਸੰਬੰਧਤ ਪੇਂਡੂ ਕਿਸਾਨ ਪਰਿਵਾਰ ‘ਚ 12 ਜਨਵਰੀ 1950 ‘ਚ ਜਨਮੇਂ ਕੁੰਦਰਾ ਨੇ ਅੱਠਵੀਂ ਪਿੰਡ ਛੌੜੀਆਂ ਦੇ ਸਕੂਲ ‘ਚੋਂ ਕੀਤੀ , ਬਹਿਲੋਲਪੁਰ ਪਿੰਡ ਤੋਂ ਦਸਵੀਂ ਕਰਨ ਲਈ ਕਰੀਬ ਪੰਜ ਕਿਲੋਮੀਟਰ ਦਾ ਪੈਂਡਾ ਰੋਜ਼ਾਨਾ ਪੈਦਲ ਤੁਰ ਕੇ ਪਾਰ ਕਰਨਾ ਪੈਂਦਾ ਸੀ | ਫਗਵਾੜੇ ਦੇ ਰਾਮਗੜ੍ਹੀਆ ਕਾਲਜ ‘ਚੋਂ ਟੈਕਨੀਕਲ ਡਰਾਫਟਸਮੈਨ ਦੀ ਡਿਗਰੀ ਲੈਣ ਪਿੱਛੋਂ ਕੁੱਝ ਸਮਾਂ ਪ੍ਰਾਈਵੇਟ ਤੌਰ ‘ਤੇ ਨੌਕਰੀ ਕੀਤੀ ਪਰ ਆਪਣਾ ਬਿਜਨਸ ਕਰਨ ਦੀ ਲਾਲਸਾ ਆਖਿਰ ਸ਼ਰਾਬ ਦੇ ਵਪਾਰ ‘ਚ ਲੈ ਆਈ | -1990 ਦੇ ਦਹਾਕੇ ਵਿੱਚ ਵੱਡੇੇ ਸ਼ਰਾਬ ਵਪਾਰੀ ਬਣਨ ਦੇ ਨਾਲ-ਨਾਲ 1978 ਵਿੱਚ ਸ਼ਾਮ ਸਿੰਘ ਸੰਧੂ ਦੇ ਵਿਧਾਨ ਸਭਾ ਇਲੈਕਸ਼ਨ ਇੰਚਾਰਜ ਦੇ ਤੌਰ ‘ਤੇ ਕੰਮਾਡ ਸੰਭਾਲਦਿਆਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ | ਪਹਿਲੀ ਵਾਰ 1980 ਵਿੱਚ ਨੋਟੀਫਾਈਡ ਕਮੇਟੀ ਦੇ ਮੈਂਬਰ ਬਣੇ ਤੇ 1982 ਤੋਂ ਲੈ ਕੇ 1985 ਤੱਕ ਕਮੇਟੀ ਦੇ ਪ੍ਰਧਾਨ ਵੀ ਰਹੇ | 1994 ਵਿੱਚ ਪਹਿਲੀ ਵਾਰ ਕੋਂਸਲ ਦੀ ਚੋਣ ਜਿੱਤਣ ਉਪਰੰਤ 1994 ਤੋਂ ਲਗਾਤਾਰ 1999 ਤੱਕ ਉਪ ਪ੍ਰਧਾਨ ਰਹੇ | -2004 ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਅਕਾਲੀ ਦਲ ਨੂੰ ਸਖ਼ਤ ਮੁਕਾਬਲਾ ਵੀ ਦਿੱਤਾ ਤੇ ਪੰਜ ਸਾਲ ਤਕੜੇ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਈ | ਕਾਗਰਸ ਪਾਰਟੀ ਨੇ 1994 ਤੋਂ ਹੀ ਬਲਾਕ ਕਾਗਰਸ ਪ੍ਰਧਾਨਗੀ ਦੀ ਜਿੰਮੇਵਾਰੀ ਵੀ ਇਹਨਾਂ ਨੂੰ ਵੀ ਸੌਾਪੀ ਹੋਈ ਹੈ | ਕਮੇਟੀ ਵਿੱਚ ਪ੍ਰਧਾਨਗੀ ਦੇ ਆਪਣੇ ਪਿਛਲੇ ਦੌਰ ਦੇ ਦੌਰਾਨ ਸ਼ਹਿਰ ਵਿੱਚ ਲੜਕੀਆਂ ਦਾ ਇੱਕੋ ਿਾੲੱਕ ਪ੍ਰਾਇਵੇਟ ਕਾਲਜ ਖੋਲ੍ਹਣ ਵਿੱਚ ਅਹਿਮ ਭੁਮਿਕਾ ਨਿਭਾਈ ਅਤੇ ਉਸਦੇ ਪ੍ਰਧਾਨ ਵੀ ਰਹੇ ਅਤੇ ਛੋਟੇ ਜਿਹੇ ਬਜ਼ਟ ਦੇ ਚੱਲਦਿਆਂ ਨਗਰ ਪੰਚਾਇਤ ਨੇ ਇੱਕ ਰੇਤਲੇ ਟਿੱਬੇ ‘ਤੇ ਚੱਲਦੇ ਬੱਸ ਸਟੈਂਡ ਨੂੰ ਇੱਕ ਚੰਗੇ ਬੱਸ ਅੱਡੇ ਦੀ ਬਿਲਡਿੰਗ ਵਿੱਚ ਤਬਦੀਲ ਕਰਵਾਇਆ | ਕੁੰਦਰੇ ਦੇ ਕਾਰਜਕਾਲ ਦੌਰਾਨ ਹੀ ਅਲਾਟੀਆਂ ਗਈਆਂ ਜ਼ਮੀਨਾਂ ਵਾਲੀ ਗਰੀਬ ਲੋਕਾਂ ਦੀ ਇੰਦਰਾ ਕਾਲੌਨੀ ਹੌਾਦ ਵਿੱਚ ਆਈ | ਜਿੱਥੇ ਉਨ੍ਹਾ ਨੇ ਵਿਕਾਸ ਕਰਵਾਇਆ |
ਕੀ ਚਾਹੰਦੇ ਨੇੇ ਪਹਿਲ ਦੇ ਅਧਾਰ ‘ਤੇ ਨਵੇੇਂ ਪ੍ਰਧਾਨ
ਪਿਛਲੇ ਦੱਸ ਸਾਲਾਂ ਦੇ ਅਕਾਲੀ ਦਲ ਦੇ ਕਾਰਜਕਾਲ ਦੇ ਦੌਰਾਨ ਸ਼ਹਿਰ ਦੇ ਕੁੱਝ ਹਲਕਿਆਂ ਨੂੰ ਜਾਨ ਬੁੱਝ ਕੇ ਮੁਢਲੀਆਂ ਸਹੂਲਤਾਂ ਤੋਂ ਸੱਖਣਾ ਰੱਖਿਆ ਗਿਆ ਸੀ | ਉਸ ਨੂੰ ਪਹਿਲ ਦੇ ਅਧਾਰ ‘ਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਸ਼ਹਿਰ ਵਾਸੀਆਂ ਨੂੰ ਮੁਢਲੀਆਂ ਸੁਵਿਧਾਵਾਂ ਪਾਣੀ, ਗਲੀਆਂ ਪੱਕੀਆਂ ਕਰਨਾ ਤੇ ਸੀਵਰੇਜ ਮੁਹੱਈਆ ਕਰਵਾਇਆ ਜਾਵੇਗਾ | ਸ਼ਹਿਰ ਵਿੱਚ ਵੱਡੀ ਕਮੀ ਪਾਰਕਿੰਗ ਦੀ ਸਮੱਸਿਆ ਅਤੇ ਜਨਰਲ ਲੇਡਿਜ਼ ਬਾਥਰੂਮਾਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ |
ਕੌਣ ਕੋਣ ਰਹੇ ਕਮੇਟੀ ਦੇ ਪ੍ਰਧਾਨ
ਸੰਨ 1978 ਵਿਚ ਹੋਦ ਵਿਚ ਆਂਈ ਨੋਟੀਫਾਇਡ ਏਰੀਆ ਕਮੇਟੀ ਮਾਛੀਵਾੜਾ ਜਿਸ ਪ੍ਰਸ਼ਸਾਸਕ ਐਸ ਡੀ ਐਮ ਸਮਰਾਲਾ ਸਨ | ਸੰਨ 1982 ਤੋ 1985 ਤੱਕ ਸੁਰਿੰਦਰ ਕੁੰਦਰਾ ਨੋਮੀਟੇਟ ਪ੍ਰਧਾਂਨ ਰਹੇ | ਸੰਨ 1993 ਵਿਚ ਡਾ ਆਨੰਦ ਸਰੂਪ ਸ਼ਰਮਾ ਵੀ ਨੋਮੀ ਨੇੇਟ ਪ੍ਰਧਾਨ ਰਹੇ ਫਿਰ ਸੰਨ1994 ਵਿਚ ਪਹਿਲੀ ਵਾਰ ਚੋਣਾ ਹੋਈਆ ਤੇ 1999 ਤੱਕ ਵੀ ਅਨਿਲ ਸੂਦ ਪ੍ਰਧਾਨ ਰਹੇ ਤੇ ਦੂਜੀ ਵਾਰ ਵੀ 1999 ਤੋ 2004 ਤੱਕ ਅਨਿਲ ਸੂਦ ਹੀ ਪ੍ਰਧਾਨ ਰਹੇ | ਸੰਨ 2004 ਤੋ 2009 ਤੱਕ ਉਜਾਗਰ ਸਿੰਘ ਬੈਨੀਪਾਲ ਪ੍ਰਧਾਨ ਰਹੇ ਤੇ ਹੁਣ ਤੱਕ ਸੰਨ 2012 ਤੋ 2017 ਤੱਕ ਦਲਜੀਤ ਸਿੰਘ ਪ੍ਰਧਾਨ ਰਹੇ |