ਭਿੱਖੀਵਿੰਡ 30 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ
ਆਉਦੇਂ ਪਿੰਡ ਵਾਂ ਤਾਰਾ ਸਿੰਘ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ,
ਜਦੋਂ ਪਿੰਡ ਦੇ ਮੌਜੂਦਾ ਸਰਪੰਚ ਦੇਸਾ ਸਿੰਘ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼
ਹੋ ਕੇ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ
ਹਾਜਰੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਰਪੰਚ
ਦੇਸਾ ਸਿੰਘ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ
ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ
ਅਕਾਲੀ ਪਾਰਟੀ ਦੇ ਸਰਪੰਚ, ਪੰਚ ਆਦਿ ਆਗੂ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ, ਜੋ ਬਹੁਤ
ਹੀ ਖੁਸ਼ੀ ਵਾਲੀ ਗੱਲ ਹੈ। ਵਿਧਾਇਕ ਭੁੱਲਰ ਨੇ ਆਖਿਆ ਕਿ ਸਰਹੱਦ ‘ਤੇ ਵੱਸਦੇ ਪਿੰਡਾਂ ਦੇ
ਲੋਕਾਂ ਨੂੰ ਬੁਨਿਆਦੀਆਂ ਸਹੂਲਤਾਂ ਦੇਣ ਲਈ ਕੈਪਟਨ ਸਰਕਾਰ ਹਰ ਸੰਭਵ ਯਤਨ ਕਰੇਗੀ ਤਾਂ
ਜੋ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਇਸ ਮੌਕੇ ਯੂਥ ਕਾਂਗਰਸ
ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਜੱਸ
ਵਾਂ, ਰਵੀ ਬਾਸਰਕੇ, ਪੀਏ ਕੰਵਲ ਭੁੱਲਰ, ਪੀਏ ਗੁਰਸਾਹਿਬ ਸਿੰਘ, ਅਮ੍ਰਿਤਬੀਰ ਸਿੰਘ
ਆਸਲ, ਸਾਬਕਾ ਸਰਪੰਚ ਜਰਨੈਲ ਸਿੰਘ, ਬੋਬੀ ਉਦੋਕੇ, ਕਸ਼ਮੀਰ ਸਿੰਘ ਮਾਨ, ਕਾਰਜ ਸਿੰਘ,
ਪਲਵਿੰਦਰ ਸਿੰਘ, ਰਾਣਾ, ਕਰਨ, ਸੁੱਖ ਮਹਿਮੂਦਪੁਰਾ, ਸਾਰਜ ਸਿੰਘ ਦਾਸੂਵਾਲ, ਰਾਜਾ
ਮਾਹਣੇਕੇ, ਕਰਨਬੀਰ ਸਿੰਘ, ਗੁਰਲਾਲ ਪਲੋਹ, ਸਾਰਜ ਧੰੁਨ, ਰਾਜੂ ਪਲੋਹ, ਮਨੀ ਵਾਂ,
ਅੰਗਰੇਜ ਸਿੰਘ, ਦਇਆ ਸਿੰਘ, ਗੁਰਸਾਹਿਬ ਸਿੰਘ, ਬਲਦੇਵ ਸਿੰਘ, ਗੁਰਬੀਰ ਸਿੰਘ ਪਹੂਵਿੰਡ,
ਕੁਲਵਿੰਦਰ ਸਿੰਘ ਆਦਿ ਹਾਜਰ ਸਨ।