ਦੋਸਤੋ,
‘ ਕੁੱਝ ‘ ਵੀ ਤਾਂ ਨਹੀਂ ਬਦਲਿਆ।
ਸਭ ਕੁੱਝ ਆਮ ਵਾਂਗ ਹੀ ਹੈ।
ਉਹ ਸਭ ਕੁੱਝ
ਜੋ ਪਹਿਲਾਂ ਹੁੰਦਾਂ ਸੀ।
ਵੱਡੇ ਲੀਡਰਾਂ ਦੇ, ਵੱਡੇ – ਵੱਡੇ
*ਭਾਸ਼ਣ!*
ਹੱਕ ਮੰਗਦੇ ਨਿਹੱਥੇ ਲੋਕਾਂ ‘ਤੇ
*ਲਾਠੀਚਾਰਜ!*
ਸਕੂਲ ਗਈਆਂ ਬੱਚੀਆਂ ਦੇ
*ਬਲਾਤਕਾਰ!*
ਸੁਪਰ ਸ਼ਕਤੀ ਦੇਸ਼ ਦੀਆਂ
ਟੁੱਟੀਆਂ ਸੜਕਾਂ ‘ ਤੇ
*ਐਕਸੀਡੈਂਟ !*
ਆਪਣੇ ਪੁੱਤ ਦੇ ਨਾਂ ਵਸੀਅਤ
ਕਰਾਉਣ ਗਏ
ਬਾਪੂ ਤੋਂ ਲੈ ਲਈ
*ਰਿਸਵਤ !*
ਦੋ ਧੀਆਂ ਦੀ ਮਾਂ ਨਈ ਚਾਹੁੰਦੀ ‘ ਹੋਰ ‘,
ਕਰਵਾ ਆਈ
*ਭਰੂਣ ਹੱਤਿਆ!*
ਨਾ ਚਾਹੁੰਦਿਆਂ ਵੀ,
ਪੁੱਤ ਦੀ ਖੁਸ਼ੀ ਲਈ ਸ਼ਾਹੂਕਾਰਾ ਦੇ
ਗਹਿਣੇ ਰੱਖ ਆਇਆ ‘ ਜ਼ਿੰਦਗੀ ‘ ਬਾਪੂ,
ਕਰ ਗਿਆ
*ਖ਼ੁਦਕੁਸ਼ੀ!*
ਘੱਟ ਦਹੇਜ਼ ਲੈਕੇ ਆਉਣ ਦਾ ਡਰਾਮਾ
ਰਚਾ ਸਾੜ ਦਿੱਤੀ ਪਾਲੀ।
ਕੁੱਝ ਵੀ ਨਹੀਂ ਬਦਲਿਆ ਦੋਸਤੋ,
ਸਭ ਕੁੱਝ ਆਮ ਵਾਂਗ ਹੀ ਹੋ ਰਿਹਾ,
ਉਹ ਸਭ ਕੁੱਝ,
ਜੋ ਪਹਿਲਾਂ ਹੁੰਦਾ ਸੀ।
ਤਾਰੀਖਾਂ ਬਦਲਣ ਨਾਲ
ਸਾਲ ਨੀ ਬਦਲਦੇ ਦੋਸਤੋ।
ਅਤੇ
ਗੱਲਾਂ ਕਰਨ ਨਾਲ ਸਮਾਜ ਨਈ ਬਦਲਦੇ।
ਗੱਲ ਤਾਂ ਸੋਚ ਬਦਲਣ ਦੀ ਐ,
ਸੋਚ ਬਦਲੇਗੀ
ਸਮਾਜ ਬਦਲੇਗਾ।
ਯੁੱਗ ਬਦਲੇਗਾ।
ਲੋਕ ਬਦਲਣਗੇ।