ਕੁਹਾੜਾ/ਸਾਹਨੇਵਾਲ 1 ਜਨਵਰੀ ( ਰਾਜੂ ਘੁਮੈਤ)–ਵਿਧਾਨ ਸਭਾ ਸਾਹਨੇਵਾਲ ਦੇ ਅਧੀਂਨ ਆਉਾਦੇ ਵਾਰਡ ਨੰਬਰ-28 ‘ਚ ਅੱਜ ਸਮੂਹ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀਆਂ ਦੀ ਇੱਕ ਵਿਸ਼ੇਸ ਮੀਟਿੰਗ ਹੋਈ |ਇਸ’ਚ ਲੋਕਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸੀ ਪਾਰਟੀ ਦੀ ਸੇਵਾ ਕਰਨ ਵਾਲੇ ਲਖਵੀਰ ਸਿੰਘ ਖਾਲਸਾ ਨੂੰ ਵਾਰਡ ਨੰਬਰ-28 ਤੋਂ ਨਗਰ ਨਿਗਮ ਲੁਧਿਆਣਾ ਚੋਣ ‘ਚ ਟਿਕਟ ਦੇਣ ਦੀ ਮੰਗ ਕੀਤੀ ਹੈ |ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਤੋਂ ਮੰਗ ਕੀਤੀ ਕਿ ਇਸ ਵਾਰ ਪਾਰਟੀ ਦੇ ਇਮਾਨਦਾਰ ਤੇ ਬੇਦਾਗ ਲਖਵੀਰ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਜਾਵੇ ਤਾਂ ਕਿ ਉਹ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ’ਚ ਪਾ ਸਕਣ |ਇਸ ਮੌਕੇ ਅਸ਼ੋਕ ਕੁਮਾਰ ਸਿੰਘ,ਅਜੈ ਪੰਡਤ,ਉਮਾ ਸ਼ੰਕਰ ਸਿੰਘ,ਸੋਹਣਲਾਲ,ਜੈ ਸਿੰਘ,ਉਪਦੇਸ਼ ਸਿੰਘ,ਹਰਨਾਥ,ਸੁਕੇਸ ਕੁਮਾਰ,ਵਿਨੋਦ ਕੁਮਾਰ,ਰਮੇਸ ਸਿੰਘ,ਸੰਤੋਖ ਕੁਮਾਰ,ਸਿਵ ਲਾਲ,ਰਾਜੂ,ਦਿਪਕ ਪੰਡਤ ਆਦਿ ਕਾਂਗਰਸੀ ਵਰਕਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ |