ਪਿਓ ਸਿਰ ਕਰਜੇ ਦੀ ਪੰਡ ਭਾਰੀ,
ਮਾਂ ਨੂੰ ਲੈ ਬੈਠੀ ਚੰਦਰੀ ਬਿਮਾਰੀ,
ਚੜਦੀ ਉੱਮਰੇ ਭਾਈ ਛੱਡ ਗਿਆ,,
ਚੇਹਰੇ ਦੁੱਖਾਂ ਨਾਲ ਬੱਗੇ ਹੋਏ ਆ,,
ਸਾਨੂੰ ਚਾਅ ਨਾ ਕੋਈ ਨਵੇਂ ਸਾਲ ਦਾ ,,
ਚਾਅ ਸਾਡੇ ਫਿਕਰਾਂ ਨੇ ਦੱਬੇ ਹੋਏ ਆ,,
2,ਮਸਾਂ ਚੱਲਦੀਆਂ ਨੇ ਕਬੀਲ ਦਾਰੀਆ,
ਜਮੀਨ ਗਹਿਣੇ ਭੈਣਾਂ ਦੋ ਕੁਆਰੀਆਂ,
ਬੈਂਕਾਂ ਵਾਲੇ ਰਹਿਣ ਨਿੱਤ ਗੇੜੇ ਮਾਰਦੇ,
ਖੱਪਦਿਆਂ ਦੇ ਵੀ ਪਾਏ ਪਾਟੇ ਝੱਗੇ ਹੋਏ ਆ,
ਸਾਨੂੰ ਚਾਅ ਨਾ ਕੋਈ ਨਵੇਂ ਸਾਲ ਦਾ ,,
ਚਾਅ ਸਾਡੇ ਫਿਕਰਾਂ ਨੇ ਦੱਬੇ ਹੋਏ ਆ,,
3,ਫੱਬਦੀਆਂ ਨਾ ਵਧਾਈਆਂ ਨਵੇਂ ਸਾਲ ਦੀਆਂ,,
ਸ਼ੇਰੋਂ ਵਾਲੇ ਨੇ ਸੁਣਾਤੀਆਂ ਸੱਚੀਆਂ ਸਾਡੇ ਹਾਲ ਦੀਆਂ,
ਖੌਰੇ ਸਾਡਾ ਕਿਹੜਾ ਮੱਖਣਾਂ ਰੱਬ ਵੇਚਿਆ,
ਚੰਦਰੇ ਲੇਖ ਤਕਦੀਰਾਂ ਵੀ ਸਭ ਠੱਗੇ ਹੋਏ ਆ,,
ਸਾਨੂੰ ਚਾਅ ਨਾ ਕੋਈ ਨਵੇਂ ਸਾਲ ਦਾ ,,
ਚਾਅ ਸਾਡੇ ਫਿਕਰਾਂ ਨੇ ਦੱਬੇ ਹੋਏ ਆ,,
ਮੱਖਣ ਸ਼ੇਰੋਂ ਵਾਲਾ।
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲਾ ਸੰਗਰੂਰ।
ਸੰਪਰਕ 98787-98826