ਭਵਾਨੀਗੜ੍ਹ, 1 ਜਨਵਰੀ (ਅਮਨਦੀਪ ਅੱਤਰੀ)-ਹੈਰੀਟੇਜ਼ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਸਲਾਨਾ ਸਮਾਰੋਹ ‘ਫੇਸਿਜ਼ ਆਫ਼ ਲਾਇਫ’ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸਦੀ ਸ਼ੁਰੂਆਤ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਏ.ਐਸ.ਰਾਏ (ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਜੋਨ) ਅਤੇ ਸਕੂਲ ਸੰਸਥਾ ਦੇ ਸਰਪ੍ਰਸਤ ਸ਼੍ਰੀ ਧਰਮਪਾਲ ਮਿੱਤਲ ਨੇ ਜੋਤੀ ਪ੍ਰਚੰਡ ਕਰਕੇ ਕੀਤੀ | ਬੱਚਿਆਂ ਨੇ ਆਪਣੀਆਂ ਮਾਸੂਮ ਅਦਾਵਾਂ ਦੁਆਰਾ ਦਰਸ਼ਕਾ ਦਾ ਮਨ ਮੋਹ ਲਿਆ | ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਰਾਏ ਨੇ ਨੈਸ਼ਨਲ ਪੱਧਰ ਦੇੇ ਖਿਡਾਰੀਆਂ ਟਵਿੰਕਲ ਬਾਵਾ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਤਾਨੀਆ, ਪ੍ਰਦੀਪ ਸਿੰਘ, ਹਰਵਿੰਦਰ ਸਿੰਘ, ਸੰਜਮਪ੍ਰੀਤ ਸਿੰਘ ਅਤੇ ਬੋਰਡ ਦੁਆਰਾ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਅਵੱਲ ਰਹੇ ਬਾਰਵੀਂ (ਸਾਇੰਸ ਤੇ ਕਾਮਰਸ) ਦੇ ਵਿਦਿਆਰਥੀ ਨਵਜੋਤ ਕੌਰ, ਨਿਤਿਸ਼, ਅਭਿਸ਼ੇਕ, ਸਹਿਜਪ੍ਰੀਤ ਕੌਰ, ਗੁਰਜੀਤ ਕੌਰ, ਨਵਕੀਰਤ ਕੌਰ ਅਤੇ ਦਸਵੀਂ ਜਮਾਤ ਵਿੱਚ ਦਸ ਸੀ.ਜੀ.ਪੀ.ਏ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਨਮੋਲਦੀਪ ਕੌਰ, ਅਵਿਰਲ, ਮੁਸਕਾਨ, ਮੋਹਿਤ, ਪਰਨੀਤ, ਰਮਨਦੀਪ ਕੌਰ, ਜਸਪ੍ਰੀਤ ਸਿੰਘ, ਸੁਨੰਦਨ ਘਈ ਤੇ ਸ਼ਸ਼ਾਂਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਮੁਖੀ ਸ਼੍ਰੀ ਮਤੀ ਮੀਨੂ ਸੂਦ ਨੇ ਸਲਾਨਾ ਰਿਪੋਰਟ ਪੜ੍ਹਦੇ ਹੋਏ ਵਿੱਦਿਅਕ ਅਤੇ ਸਹਾਇਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ | ਸਕੂਲ ਪ੍ਰਬੰਧਕ ਸ਼੍ਰੀ ਅਨਿਲ ਮਿੱਤਲ ਅਤੇੇ ਆਸ਼ਿਮਾ ਮਿੱਤਲ ਨੇ ਆਏ ਹੋਏ ਮਹਿਮਾਨਾਂ ਧੰਨਵਾਦ ਕਰਦਿਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ |
ਫੋਟੋ: 1 ਐਸਐਨਜੀਅੱਤਰੀ01