ਮਾਲਵੇ ਦੇ ਪੱਛੜੇ ਜਿਲ੍ਹੇ ਮੰਨੇ ਜਾਂਦੇ ਮਾਨਸਾ ਜਿਲ੍ਹਾ ਦੀ ਸੰਗੀਤ ਜਗਤ ਨੂੰ ਬਹੁਤ ਵੱਡੀ
ਦੇਣ ਹੈ। ਗਾਇਕਾ ਅਨਮੋਲ ਗਗਨ ਮਾਨ, ਗਾਇਕ ਕੁਲਵਿੰਦਰ ਬਿੱਲਾ, ਪੁਰਾਤਨ ਪੰਜਾਬੀ ਗੀਤਾਂ ਦਾ
ਅਜਾਇਬ ਘਰ ਅਸ਼ੋਕ ਬਾਂਸਲ ਮਾਨਸਾ, ਗਾਇਕ ਲਾਭ ਹੀਰਾ, ਗੀਤਕਾਰ ਗੁਰਚੇਤ ਫੱਤੇਵਾਲੀਆ ਸਮੇਤ ਇਸ
ਇਲਾਕੇ ਨੇ ਸੰਗੀਤ ਜਗਤ ਦੀਆਂ ਅਨੇਕਾਂ ਨਾਮਵਰ ਸਖਸ਼ੀਅਤਾਂ ਪੈਦਾ ਕੀਤੀਆਂ ਹਨ। ਅੱਜ ਮੈਂ ਇਸੇ
ਜਿਲ੍ਹੇ ਨਾਲ ਸਬੰਧਤ ਇਕ ਹੋਰ ਪ੍ਰਮੁੱਖ ਸਖਸ਼ੀਅਤ ਨੂੰ ਤੁਹਾਡੇ ਰੂ-ਬ-ਰੂਹ ਕਰਨ ਜਾ ਰਿਹਾ ਹਾਂ
ਜਿਸਦੀ ਖ਼ੂਬਸੂਰਤ ਕਲਮ ਨੇ ਅਨੇਕਾ ਬਾਕਮਾਲ ਗੀਤਾਂ ਦੀ ਰਚਨਾ ਕੀਤੀ ਅਤੇ ਅੱਜਕੱਲ ਉਹ ਗਾਇਕੀ ਦੇ
ਖ਼ੇਤਰ ਵਿੱਚ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਸ ਹਸਤੀ ਦਾ ਨਾਂਅ ਹੈ ਗੀਤਕਾਰ ‘ਜੱਗਾ
ਭੀਖ਼ੀਵਾਲਾ’
ਜੱਗੇ ਦੇ ਲਿਖੇ ਹੋਏ ਗੀਤਾਂ ਦੀ ਗੱਲ ਕਰੀਏ ਤਾਂ ਉਸਦੇ ਗੀਤਾਂ ਦੀ ਸੂਚੀ ਬਹੁਤ ਲੰਬੀ ਹੈ।
ਜਿੰਨ੍ਹਾਂ ਨੂੰ ਰਿਕਾਰਡ ਕਰਵਾਉਣ ਵਾਲੇ ਗਾਇਕਾਂ ਵਿੱਚੋਂ ਬਲਕਾਰ ਸਿੱਧੂ, ਪ੍ਰੀਤ ਬਰਾੜ,
ਅਮਿ੍ਰਤ ਬਰਾੜ, ਨਵਦੀਪ ਧੌਲਾ, ਦੀਪ ਢਿੱਲੋਂ, ਹਰਪ੍ਰੀਤ ਢਿੱਲੋਂ, ਸੰਗੀਤਕਾਰ ਲਾਲ ਕਮਲ,
ਜਗਤਾਰ ਬਰਾੜ, ਮਿਸ ਪੂਜਾ, ਸੁਦੇਸ਼ ਕੁਮਾਰੀ, ਗੁਰਲੇਜ਼ ਅਖ਼ਤਰ, ਮਿੰਨੀ ਖੁਸ਼ਦਿਲ, ਰਜਨੀ ਜੈਨ
ਆਰੀਆ, ਜੈਸਮੀਨ ਅਖ਼ਤਰ ਆਦਿ ਦੇ ਨਾਂਅ ਪ੍ਰਮੁੱਖ ਹਨ। ਜੱਗੇ ਦੀ ਕਲਮ ਵਿੱਚੋਂ ਪੇਂਡੂ ਸੱਭਿਆਚਾਰ
ਦੀ ਝਲਕ ਡੁੱਲ-ਡੁੱਲ ਪੈਂਦੀ ਹੈ। ਅਮਰਿੰਦਰ ਬੌਬੀ ਦਾ ਛੱਲਾ ਅਤੇ ਹਰਪ੍ਰੀਤ ਿਢੱਲੋਂ ਦਾ ‘ਜੱਟ
ਦਾ ਬਲੱਡ’ ਗੀਤਾਂ ਨੇ ਜੱਗੇ ਨੂੰ ਗੀਤਕਾਰ ਦੇ ਤੌਰ ਤੇ ਪੱਕੀ ਪਹਿਚਾਣ ਦਿਵਾਈ। ਜੱਗਾ ਇਕ ਵਧੀਆ
ਗੀਤਕਾਰ ਹੋਣ ਦੇ ਨਾਲ-ਨਾਲ ਇਕ ਵਧੀਆ ਪੇਸ਼ਕਾਰ ਵੀ ਹੈ। ਆਓ ਜਾਣੀਏ ਜੱਗੇ ਦੇ ਨਿੱਜੀ ਅਤੇ
ਗੀਤਕਾਰੀ ਜੀਵਨ ਬਾਰੇ :-
?ਨਿੱਜੀ ਜੀਵਨ
ਪੂਰਾ ਨਾਮ : ਜਗਸੀਰ ਸਿੰਘ
ਗੀਤਕਾਰੀ ਨਾਮ : ਜੱਗਾ ਭੀਖੀ
ਜਨਮ : 3 ਅਗਸਤ, 1980
ਜਨਮ ਸਥਾਨ : ਕਸਬਾ ਭੀਖੀ ਜਿਲ੍ਹਾ ਮਾਨਸਾ
ਪਰਿਵਾਰ : ਸਵ. ਜੋਗਿੰਦਰ ਸਿੰਘ (ਪਿਤਾ), ਸੁਖਦੇਵ ਕੌਰ (ਮਾਤਾ), ਸੁਖਦੀਪ ਕੌਰ (ਪਤਨੀ), ਸੁਰ
ਪਿ੍ਰੰਸ ਅਤੇ ਅਵਨਜੀਤ (ਲੜਕੇ), ਬੂਟਾ ਸਿੰਘ (ਭਰਾ), ਸਿਮਰਜੀਤ ਕੌਰ (ਭਰਜਾਈ)।
ਗੀਤਕਾਰੀ ਤੋਂ ਿੲਲਾਵਾ ਿਕੱਤਾ-ਗੀਤਕਾਰੀ ਦੇ ਨਾਲ-ਨਾਲ ਖੇਤੀਬਾੜੀ ਕਰ ਰਿਹਾ ਹੈ।
ਗੀਤਕਾਰੀ ਵਿੱਚ ਪ੍ਰੇਰਣਾ :- ਦੇਬੀ ਮਕਸੂਸਪੁਰੀ, ਰਾਜ ਕਾਕੜਾ
ਪਹਿਲਾ ਗੀਤ :- ਛਤਰੀ (ਗਾਇਕ ਨਵਦੀਪ ਧੌਲਾ ਦੀ ਅਵਾਜ਼ ਵਿੱਚ ਰਿਕਾਰਡ)
ਮਾਣ ਸਨਮਾਨ- ਵੱਖ ਵੱਖ ਖੇਡ ਮੇਲਿਆਂ ਤੇ ਸਾਹਿਤ ਸਭਾਵਾਂ ਆਦਿ ਵੱਲੋਂ ਅਨੇਕਾਂ ਵਾਰ।
ਵਿਸੇਸ਼ ਸਹਿਯੋਗ :- ਤੇਜਿੰਦਰ ਕਨੇਡਾ, ਭਿੰਦਰ ਕਲੇਰਾਂ, ਧਰਮੀ ਤੁੰਗਾਂ, ਬਬਲੀ ਬਰਨਾਲਾ,
ਲਖਵੀਰ ਬਰਾੜ, ਉਦੇਕਰਨ, ਜਸਦੀਪ ਸਿੰਘ ਰਤਨ, ਕਾਲਾ ਤੂਰ, ਜਗਸੀਰ ਬੱਛੋਆਣਾ, ਗੁਰਨੈਬ ਸ਼ਾਹਪੁਰ
ਅਤੇ ਸਮੂਹ ਗੀਤਕਾਰ ਵੀਰਾਂ ਦਾ ਪੂਰਾ ਸਹਿਯੋਗ ਹੈ।
ਹਿੱਟ ਗੀਤ :-
‘ਓਸ ਕੁੜੀ ਵਿੱਚ ਯਾਰੋ ਮਿੱਤਰਾਂ ਦੀ ਜਾਨ ਆ’ (ਗਾਇਕ ਪ੍ਰੀਤ ਬਰਾੜ)
‘ਮੁੰਦਰੀ ਨਿਸ਼ਾਨੀ’ (ਪ੍ਰੀਤ ਬਰਾੜ)
‘ਮਹਿਬੂਬ’ ਪੂਰੀ ਐਲਬਮ (ਪ੍ਰੀਤ ਬਰਾੜ ਪੰਜ ਗੀਤ ਬਤੌਰ ਪੇਸ਼ਕਾਰ ਵੀ)
‘ਤੇਰੀ ਯਾਰੀ ਕਰਕੇ’ (ਪ੍ਰੀਤ ਬਰਾੜ, ਚਾਰ ਗੀਤ ਬਤੌਰ ਪੇਸ਼ਕਾਰ)
‘ਛੁੱਟੀ ਕਾਲਜੋਂ ਹੰੁਦੀ’ (ਪ੍ਰੀਤ ਬਰਾੜ-ਗੁਰਲੇਜ਼ ਅਖ਼ਤਰ)
‘ਜਨਵਰੀ’ (ਪ੍ਰੀਤ ਬਰਾੜ-ਮਿਸ ਪੂਜਾ)
‘ਕਬੱਡੀ’ (’’)
‘ਮੰਜਾ’ (’’)
‘ਖੰਡ ਵਰਗਾ’ (’’)
‘ਕੈਂਠਿਆਂ ਵਾਲੇ’ (ਦੀਪ ਢਿੱਲੋਂ)
‘ਭਾਬੀ’ (’’)
‘ਮਾਂ ਦੇ ਮਖਣੀ ਖਾਣੇ’’ (’’)
‘ਜੱਟਾਂ ਦਾ ਪੁੱਤ ਉਹ ਨਾ ਰਿਹਾ’ (ਹਰਪ੍ਰੀਤ ਢਿੱਲੋਂ-ਮਿੰਨੀ ਖੁਸ਼ਦਿਲ)
‘ਜੱਟ ਦਾ ਬਲੱਡ’ (ਹਰਪ੍ਰੀਤ ਢਿੱਲੋਂ)
‘ਜੱਟ ਫੱਟੇ ਚੱਕ’ (ਪੂਰੀ ਐਲਬਮ- ਅੰਮਿ੍ਰਤ ਬਰਾੜ-ਸੁਦੇਸ਼ ਕੁਮਾਰੀ)
‘ਦਿਲਦਾਰੀਆਂ’ (ਅਮਿ੍ਰਤ ਬਰਾੜ)
‘ਗਰੁੱਪ ਫੋਟੋ’ (ਜਗਤਾਰ ਬਰਾੜ)
‘ਬਠਿੰਡਾ’ (’’)
‘ਸਹੇਲੀ ਤੇ ਹਵੇਲੀ’ (’’)
‘ਲਵ ਮੈਰਿਜ਼’ (ਹਰਮਨ ਸਿੱਧੂ-ਮਿਸ ਪੂਜਾ)
‘ਸਰਦਾਰੀ’ (ਰਜ਼ਨੀ ਜੈਨ)
‘ਛੱਲਾ’ (ਅਮਰਿੰਦਰ ਬੌਬੀ)
‘ਫੱਕਰਾਂ ਦੀ ਕੁੱਲੀ’ (ਲਾਲ ਕਮਲ)
‘ਜੱਟ ਨੀ ਮਾੜਾ ਜੱਟੀਏ’ (ਬਲਕਾਰ ਸਿੱਧੂ-ਜੈਸਮੀਨ ਅਖ਼ਤਰ (ਜਲਦ ਆ ਰਿਹਾ ਹੈ)
(ਬਤੌਰ ਗੀਤਕਾਰ ਹੋਰ ਵੀ ਅਨੇਕਾ ਗੀਤ ਰਿਕਾਰਡ ਹੋਏ ਹਨ ਅਤੇ ਹੋ ਰਹੇ ਹਨ।)
‘ਆਸ਼ਕੀ’ ਪੂਰੀ ਐਲਬਮ (ਬਤੌਰ ਗਾਇਕ)
‘ਅਧੀਆ’ (ਬਤੌਰ ਗਾਇਕ ਜਲਦ ਆ ਰਿਹਾ)
ਗੀਤਕਾਰੀ ਤੋਂ ਇਲਾਵਾ ਜੱਗੇ ਨੂੰ ਗਾਇਕੀ ਦਾ ਵੀ ਸ਼ੌਂਕ ਹੈ ਪਿਛਲੇ ਸਾਲ ‘ਆਸ਼ਕੀ’ ਐਲਬਮ ਰਾਹੀਂ
ਉਸਨੇ ਗਾਇਕੀ ਦੇ ਖ਼ੇਤਰ ਵਿੱਚ ਪੈਰ ਰੱਖਿਆ ਤਾਂ ਸਰੋਤਿਆਂ ਵੱਲੋਂ ਉਸਨੂੰ ਪ੍ਰਵਾਨ ਵੀ ਕੀਤਾ
ਗਿਆ। ਇਸ ਐਲਬਮ ਵਿੱਚ ਉਸਦਾ ਨਾਮ ਜੱਗਾ ਭੀਖੀ ਤੋਂ ਸਮਰ ਚਹਿਲ ਕਰ ਦਿੱਤਾ ਗਿਆ ਪਰ ਬਾਅਦ ਵਿੱਚ
ਜੱਗੇ ਨੇ ਇਸ ਐਲਬਮ ਦੇ ਗੀਤ ਸਿੰਗਲ-ਸਿੰਗਲ ਕਰਕੇ ਆਪਣੇ ਪਹਿਲੇ ਨਾਂਅ ਹੇਠ ਹੀ ਪੇਸ਼ ਕੀਤੇ। ਇਸ
ਸੱਤ ਗੀਤਾਂ ਦੀ ਐਲਬਮ ਦਾ ਸੰਗੀਤ ਸੂਝਵਾਨ ਸੰਗੀਤਕਾਰ ਏ.ਕੇ.ਐਸ ਦੁਆਰਾ ਬੜੀ ਖੂਬਸੂਰਤੀ ਨਾਲ
ਤਿਆਰ ਕੀਤਾ ਗਿਆ ਹੈ। ਇਸ ਐਲਬਮ ਵਿਚਲਾ ਗੀਤ ‘ਮੁੱਕਰ ਨਾ ਜਾਇਓ ਕਿਤੇ ਤਾਰਿਓ’ ਪੀ.ਟੀ.ਸੀ
ਪੰਜਾਬੀ ਸਮੇਤ ਹੋਰ ਕਈ ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣਿਆ ਰਿਹਾ। ਹੁਣ ਇਕ ਵਾਰ ਫਿਰ ਜੱਗਾ
‘ਗੈਗ ਸਟੂਡੀਓ’ ਵੱਲੋਂ ਤਿਆਰ ਕੀਤਾ ਗਿਆ ਸਿੰਗਲ ਟਰੈਕ ‘ਅਧੀਆ’ ਲੈ ਕੇ ਜਲਦ ਹਾਜਿਰ ਹੋ ਰਿਹਾ
ਹੈ। ਜਿਸਨੂੰ ਨਾਮਵਰ ਗੀਤਕਾਰ ‘ਧਰਮੀ ਤੁੰਗਾਂ’ ਵੱਲੋਂ ਕਲਮਬੱਧ ਕੀਤਾ ਗਿਆ ਹੈ। ਬਤੌਰ ਗੀਤਕਾਰ
ਵੀ ਉਸਦਾ ਇਕ ਗੀਤ ਬਲਕਾਰ ਸਿੱਧੂ ਅਤੇ ਜੈਸਮੀਨ ਅਖ਼ਤਰ ਦੀ ਅਵਾਜ ਵਿੱਚ ਜਲਦ ਆ ਰਿਹਾ ਹੈ। ਜੱਗਾ
ਇਕ ਬੇਹੱਦ ਮਿਲਣਸਾਰ ਇਨਸਾਨ ਅਤੇ ਯਾਰਾਂ ਦਾ ਯਾਰ ਹੈ। ਪੰਜਾਬੀ ਸੰਗੀਤ ਜਗਤ ਵਿੱਚ ਉਸਦੇ
ਸੱਜਣਾਂ ਮਿੱਤਰਾਂ ਦਾ ਵਿਸ਼ਾਲ ਘੇਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੱਗੇ ਦੀ ਯਾਰੀ ਦੇ
ਚਰਚੇ ਦੂਰ-ਦੂਰ ਹੈ। ਉਸਦਾ ਕਹਿਣਾ ਹੈ ਕਿ ਗੀਤਕਾਰੀ ਸਥਾਈ ਰੂਪ ਵਿੱਚ ਰੋਜ਼ੀ-ਰੋਟੀ ਨਹੀਂ ਦੇ
ਸਕਦੀ। ਇਸ ਲਈ ਸਾਨੂੰ ਗੀਤਕਾਰੀ ਦੇ ਨਾਲ-ਨਾਲ ਹੋਰ ਵੀ ਕੋਈ ਕੰਮ ਕਾਰ ਕਰ ਲੈਣਾ ਚਾਹੀਦਾ ਹੈ।
ਇਸੇ ਕਾਰਨ ਹੀ ਉਸਨੇ ਗਾਇਕੀ ਦੇ ਖੇਤਰ ਨੂੰ ਅਪਣਾਇਆ ਹੈ। ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ
ਜੱਗੇ ਭੀਖੀ ਦੀ ਆਵਾਜ਼ ਅਤੇ ਕਲਮ ਨੂੰ ਹੋਰ ਬਲ ਬਖਸ਼ੇ ਤਾਂ ਕਿ ਉਹ ਇਸੇ ਤਰ੍ਹਾਂ ਮਾਂ ਬੋਲੀ ਦੀ
ਸੇਵਾ ਕਰਦਾ ਹੈ।