ਮਹਿਲ ਕਲਾਂ 2 ਜਨਵਰੀ ( ਗੁਰਸੇਵਕ ਸਿੰਘ ਸਹੋਤਾ ) ਸਥਾਨਕ ਕਸਬੇ ਅੰਦਰ ਅਣਪਛਾਤੇ ਚੋਰਾ ਵੱਲੋਂ ਬੀਤੀ ਰਾਤ ਦੋ ਵੱਖ ਵੱਖ ਚੋਰੀ ਦੀਆ ਘਟਨਾਵਾ ਨੂੰ ਅੰਜਾਮ ਦਿੱਤਾ ਗਿਆ ਪਹਿਲੀ ਘਟਨਾ ਸਥਾਨਕ ਬੀਡੀਪੀਓ ਦਫਤਰ ਮਹਿਲ ਕਲਾਂ ਦੇ ਵਿੱਚ ਬਣੇ ਅਧਾਰ ਕਾਰਡ ਸੈਟਰ ‘ਚ ਵਾਪਰੀ ਜਿਥੇ ਅਣਪਛਾਤੇ ਚੋਰ ਸੈਟਰ ਦਾ ਜਿੰਦਰਾ ਤੋੜਕੇ ਸੈਟਰ ਵਿੱਚ ਪਿਆ ਜਰੂਰੀ ਸਮਾਨ ਬਾਇਉਮੀਟਰਕ ਮਸੀਨ , ਆਇਰਸ ( ਅੱਖਾ ਦਾ ਸਕੈਨਰ ) ਕੈਮਰਾ , ਹੱਬ ਤੇ ਲੈਪਟੋਪ ਸਮੇਤ ਪੂਰੀ ਕਿੱਟ ਚੋਰੀ ਕਰਕੇ ਲੈ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆ ਅਧਾਰ ਕਾਰਡ ਸੈਟਰ ਮਹਿਲ ਕਲਾਂ ਦੀ ਸੁਪਰਵਾਈਜਰ ਮੈਡਮ ਬਲਜੀਤ ਕੌਰ ਅਤੇ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਸਰਕਾਰੀ ਅਧਾਰ ਕਾਰਡ ਸੈਟਰ ਸੀ ਐਸ ਸੀ ਐਸ ਪੀ ਬੀ ਈ ਗਵਰਨਿਸ ਸਕੀਮ ਦੇ ਅਧੀਨ ਚੱਲ ਰਿਹਾ ਹੈ | ਇਸ ਸੈਟਰ ਚੋ ਬੀਤੀ ਰਾਤ ਅਣਪਛਾਤੇ ਚੋਰ ਬਾਇਉਮੀਟਰਕ ਮਸੀਨ , ਆਇਰਸ ( ਅੱਖਾ ਦਾ ਸਕੈਨਰ ) ਕੈਮਰਾ , ਹੱਬ ਤੇ ਲੈਪਟੋਪ ਸਮੇਤ ਪੂਰੀ ਕਿੱਟ ਚੋਰੀ ਕਰਕੇ ਲੈ ਗਏ | ਉਹਨਾ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ 71 ਹਜਾਰ ਦੇ ਲੱਗਭੱਗ ਬਣਦੀ ਹੈ | ਉਹਨਾ ਦੱਸਿਆ ਕਿ ਚੋਰੀ ਇਸ ਘਟਨਾ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ | ਇਸੇ ਤਰਾਂ ਹੀ ਸਥਾਨਕ ਕਸਬੇ ਦੀ ਮੇਨ ਸੜਕ ਤੋ ਛੀਨੀਵਾਲ ਰੋਡ ਨੂੰ ਜਾਦੀ ਿਲੰਕ ਸੜਕ ਤੇ ਇੱਕ ਹੇਅਰ ਕਟਿੰਗ ਦੀ ਦੁਕਾਨ ਤੋਂ ਮੇਨ ਗੇਟ ਦਾ ਜਿੰਦਰਾ ਤੋੜ ਕੇ ਸੀਸਾ ਭੰਨਣ ਉਪਰੰਤ ਅੰਦਰ ਦਾਖਲ ਹੋ ਕੇ ਦੁਕਾਨ ਅੰਦਰੋ 25 ਹਜਾਰ ਨਗਦੀ ਸਮੇਤ 60 ਹਜਾਰ ਦਾ ਅੰਦਰ ਪਿਆ ਕੀਮਤੀ ਸਮਾਨ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਦੁਕਾਨ ਮਾਲਕ ਹਰਦੀਪ ਸਿੰਘ ਸਹਿਜੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਦੁਕਾਨ ਦੇ ਅਣਪਛਾਤੇ ਚੋਰ ਦੁਕਾਨ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਣ ਉਪਰੰਤ ਮੋਟਰਸਾਈਕਲ ਖਰੀਦਣ ਲਈ ਗੱਲੇ ਦਾ ਜਿੰਦਰਾ ਤੋੜ ਕੇ ਵਿੱਚ ਰੱਖੀ 25 ਹਜਾਰ ਦੀ ਨਗਦੀ,15 ਹਜਾਰ ਦੀ ਐਲਸੀਡੀ,ਦੋ ਮਸੀਨਾ ਵਾਲ ਕੱਟਣ ਵਾਲੀਆ, 5 ਹਜਾਰ ਦੀ ਕੀਮਤ ਦੀ ਵਾਲ ਸਿੱਧੇ ਕਰਨ ਵਾਲੀ ਮਸੀਨ ਸਮੇਤ 60 ਹਜਾਰ ਦੀ ਕੀਮਤ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਉਹਨਾ ਦੱਸਿਆ ਕਿ ਚੋਰੀ ਦੀ ਇਸ ਘਟਨਾ ਸਬੰਧੀ ਉਹਨਾ ਨੂੰ ਸਵੇਰ ਸਮੇ ਦੁਕਾਨ ਖੋਲਣ ਸਮੇ ਲੱਗਾ | ਇਸ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਅਧਾਰ ਕਾਰਡ ਸੈਟਰ ਦੀ ਸੁਪਰਵਾਈਜਰ ਮੈਡਮ ਬਲਜੀਤ ਕੌਰ ਅਤੇ ਦੁਕਾਨ ਮਾਲਕ ਹਰਦੀਪ ਸਿੰਘ ਦੇ ਬਿਆਨਾ ਦੇ ਅਧਾਰ ਦੇ ਬਣਦੀ ਕਾਰਵਾਈ ਅਮਲ ‘ਚ ਲਿਆਦੀ ਜਾ ਰਹੀ ਹੈ |