ਕਾਹਤੋਂ ਤੁਸੀਂ ਪੂਜੋ ਪੱਥਰ ਨਾ ਲੋੜ ਮੈਂਨੂੰ ਲੰਗਰਾਂ ਦੀ,,
ਮੇਹਨਤ ਕਰੋ ਕਿਸੇ ਨੂੰ ਨਾ ਦੁਖੀ ਕਰੋ ਨਾ ਗੱਲ ਸੁਣੋ ਪਾਖੰਡੀ ਡੰਗਰਾਂ ਦੀ,
ਪੱਥਰਾਂ ਉੱਤੇ ਤੁਸੀਂ ਦੁੱਧ ਪਾਵੋਂ ਧੀਆਂ ਉੱਪਰ ਤੁਸੀਂ ਤੇਜਾਬ ਡੋਲਦਿਓ,
ਕੀ ਕਰਵਾਓਂਣਾ ਮੇਰੇ ਤੋਂ ਮੈਂਨੂੰ ਬੈਠਾ ਰਹਿਣ ਦਿਓ ਮੈਂ ਰੱਬ ਬੋਲਦਾ ਮੈਂਨੂੰ ਕਾਹਤੋਂ ਟੋਲ
ਦਿਓਂ,,
2,ਨਾਲੇ ਕਹਿੰਦੇ ਮੈਂ ਥੋਡੇ ਅੰਦਰ ਵਸਦਾ ਫਿਰ ਕਿਓਂ ਰਹੋਂ ਫੇਰਦੇ ਮਾਲਾ,,
ਕਹਿੰਦੇ ਮੈਂ ਇੱਕ ਹਾਂ ਵੱਖ ਵੱਖ ਬੁੱਤ ਬਣਾ ਕੇ ਪੂਜੋਂ ਸਮਝ ਨਾ ਆਵੇ ਘਾਲਾ ਮਾਲਾ,
ਧਾਗਿਆਂ ਤਵੀਤਾਂ ਵਾਲਿਆਂ ਕੋਲ ਕਾਹਤੋਂ ਪਾਣੀ ਵਾਂਗ ਪੈਸਾ ਰੋੜਦਿਓ,,
ਕੀ ਕਰਵਾਓਂਣਾ ਮੇਰੇ ਤੋਂ ਮੈਂਨੂੰ ਬੈਠਾ ਰਹਿਣ ਦਿਓ ਮੈਂ ਰੱਬ ਬੋਲਦਾ ਮੈਂਨੂੰ ਕਾਹਤੋਂ ਟੋਲ
ਦਿਓਂ,,
3,ਤੁਸੀਂ ਹਰ ਗੱਲ ਉੱਤੇ ਬਿਨਾਂ ਗੱਲ ਤੋਂ ਰਹੋਂ ਮੈਂਨੂੰ ਗਾਲਾਂ ਕੱਢਦੇ,,
ਜਾਨਲੇਵਾ ਰੋਗ ਲੱਗਣੇ ਹੀ ਨੇ ਪਾਣੀ ਵਿੱਚ ਜਹਿਰ ਮਿਲਾਵੋ ਤੇ ਰਹੋਂ ਰੁੱਖ ਵੱਢਦੇ,,
ਕੁਦਰਤ ਦੇ ਨਾਲ ਕਰਕੇ ਖਿਲਵਾੜ ਕਿਥੋਂ ਖੁਸੀਆਂ ਟੋਲਦਿਓ,,
ਕੀ ਕਰਵਾਓਂਣਾ ਮੇਰੇ ਤੋਂ ਮੈਂਨੂੰ ਬੈਠਾ ਰਹਿਣ ਦਿਓ ਮੈਂ ਰੱਬ ਬੋਲਦਾ ਮੈਂਨੂੰ ਕਾਹਤੋਂ ਟੋਲ
ਦਿਓਂ,,
4,ਜੀਵ ਜੰਤੂ ਜਾਨੋਂ ਮਾਰਕੇ ਤੁਸੀਂ ਕਿਹੜੀਆਂ ਸੁੱਖਾਂ ਮਨਾਓਂਦੇ ਓ,,
ਕਿਸੇ ਦਾ ਘਰ ਉਜਾੜ ਕੇ ਤੁਸੀਂ ਆਪਣੇ ਘਰ ਰੌਣਕਾਂ ਚਾਹੁੰਦੇ ਓ,,
ਸ਼ੇਰੋਂ ਵਾਲੇ ਮੱਖਣਾਂ ਆਪਣੇ ਛੁਪਾ ਕੇ ਰੱਖੋ ਦੂਜਿਆਂ ਦੇ ਪਰਦੇ ਫਰੋਲਦਿਓ,,
ਕੀ ਕਰਵਾਓਂਣਾ ਮੇਰੇ ਤੋਂ ਮੈਂਨੂੰ ਬੈਠਾ ਰਹਿਣ ਦਿਓ ਮੈਂ ਰੱਬ ਬੋਲਦਾ ਮੈਂਨੂੰ ਕਾਹਤੋਂ ਟੋਲ
ਦਿਓਂ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲਾ ਸੰਗਰੂਰ।