ਮਾਲਵੇ ਇਲਾਕੇ ਦੇ ਜਿਲਾ ਸੰਗਰੂਰ ਦੇ ਪਿੰਡ ਛਾਜਲਾ ਦਾ ਉਭਰਦਾ ਗੀਤਰਕਾਰ ਸੱਤਨਾਮ ਸਿੰਘ ਬਾਸ਼ੀ
ਜਿਸ ਨੂੰ ਸਰੋਤੇ ਪਿਆਰ ਨਾਲ ਸੱਤੀ ਛਾਜਲਾ ਨਾਲ ਜਾਣਦੇ ਹਨ। ਜਿਸ ਦੇ ਪਿਤਾ ਸ. ਦਰਸ਼ਨ ਸਿੰਘ
ਮਾਤਾ ਗੁਰਮੀਤ ਕੌਰ ਦੀ ਕੁੱਖੋ ਜਨਮ ਮਿਤੀ 18/4/1997 ਨੂੰ ਹੋਈਆ।ਸੱਤੀ ਨੂੰ ਬਚਪਨ ਤੋ ਹੀ
ਪੜਾਈ ਵੇਲੇ ਦੂਸਰੇ ਗੀਤਕਾਰਾ ਦੇ ਗੀਤ ਗੁਣਗੁਣਾਉਦਾ ਰਹਿੰਦਾ। ਇਸ ਨਾਲ ਉਸ ਦੀ ਰੂਚੀ ਦਿਨ
ਪ੍ਰਤੀ ਦਿਨ ਵਧਦੀ ਗਈ ਫਿਰ ਉਹ ਆਪ ਕੂਰੇ ਕਾਗਜ ਉਪਰ ਆਪਣੀ ਨਾਜੁਕ ਹੱਥਾਂ ਨਾਲ ਕਵਿਤਾ, ਗਜਲਾ
ਲਿਖਣ ਦਾ ਸੌਕ ਚੱਲ ਪਿਆ। ਸਿਆਣੇ ਕਹਿੰਦੇ ਹਨ ਕਿ ਜੇਕਰ ਹੀਰੇ ਦੀ ਜਾਚ ਕਰਨੀ ਹੈ ਤਾ ਉਸ ਦੀ
ਪਛਾਣ ਇੱਕ ਸਹੀ ਜੌਹਰੀ ਹੀ ਕਰ ਸਕਦਾ ਹੈ। ਸੱਤੀ ਨਾਲ ਵੀ ਇਸੇ ਤਰਾਂ ਹੋਈਆਂ ਉਸ ਦੀ ਇਹ ਕਲਾ
ਨੂੰ ਉਹਨਾ ਦੇ ਗੁਰੂ ਮਾਸਟਰ ਜਸਵਿੰਦਰ ਸਿੰਘ ਛਾਜਲੀ ਜੋ (ਬਤੋਰ ਟੀਚਰ ਸਰਕਾਰੀ ਸਕੂਲ
ਨੀਲੋਵਾਲ) ਵਿਖੇ ਸੇਵਾ ਕਰ ਰਿਹਾ ਹੈ। ਉਹਨਾ ਨੇ ਇਸ ਦੀ ਭਾਲ ਕਰੀ ਤੇ ਲਿਖਣ ਦੀਆ ਬਰੀਕੀਆ
ਵਾਰੇ ਉਸ ਨੂੰ ਚਾਨਣਾ , ਅਾਰਗ ਦਰਸਨ ਕਰਦਾ ਅਾ ਰਿਹਾ ਹੈ।
ਸੱਤੀ ਛਾਜਲਾ ਦੇ ਪਰਿਵਾਰ ਵਿੱਚੋ ਕੋਈ ਵੀ ਇਸ ਖੇਤਰ ਵਿੱਚ ਨਹੀ ਹੈ।ਉਹ ਸੱਚੇ ਦਿਲੋ ਮਾਂ
ਬੋਲੀ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਦੀ ਪਹਿਲੀ ਕਿਤਾਬ 2017 ਵਿੱਚ ਕਵਿਤਾ, ਗਜਲਾ
(ਨੱਥਿਆ ਖਿੱਚ ਤਿਆਰੀ )ਮਾਰਕਿਟ ਵਿੱਚ ਆ ਚੁੱਕੀ ਹੈ। ਅਤੇ ਉਸ ਦੀ ਦੋ ਕਿਤਾਬਾ ਆ ਰਹੀਆਂ ਹਨ।
ਉਸ ਦਾ ਪਹਿਲਾ ਗੀਤ ਰੂ- ਬ-ਰੂ ਗਾਇਕ ਗੁਰਿਆਨ ਵੱਲੋ ਮਾਰਕਿਟ ਵਿੱਚ ਆ ਚੁੱਕਾ ਹੈ ਜਿਸ ਨੂੰ
ਸਰੋਤੀਆਂ ਨੇ ਬਹੁਤ ਪਸੰਦ ਕੀਤਾ। ਇਸ ਲਾਇਨ ਵਿੱਚ ਉਹਨਾ ਦਾ ਰਾਵਤਾ ਗਾਇਕ ਗੁਰਨਾਮ ਭੁੱਲਰ,
ਗੈਰੀ ਫਜਿਲਕਾ,ਗੁਰਿਦਰ ਰਾੲੇ,ਗੁਰਿਅਾਨ,ਓਪਕਾਰ ਸੰਧੂ,ਵੱਡਾ ਗਰੇਵਾਲ,ਸਾਬਰ ਖਾਨ,ਜਸ ਰਿਕਾਡਿੰਗ
ਦੇ ਮਾਲਕ ਜਸਵੀਰ ਪਾਲ,ਕਰਮਜੀਤ ਅਨਮੋਲ ਹੋਰਾਂ ਨੇ ੳੁਸ ਨੂੰ ਬਹੁਤ ਹੌਸਲਾ ਅਫਜਾੲੀ ਕਰਦੇ ਅਾ
ਰਹੇ ਹਨ। ਇਸ ਸੋਕ ਦੇ ਨਾਲ ਨਾਲ ਉਹ ਬੀ.ਏ.ਦੀ ਪੜਾਈ ਵੀ (ਐਸ.ਯੂ.ਐਸ਼ ਕਾਲਿਜ ਸੁਨਾਮ) ਤੋ ਕਰ
ਰਿਹਾ ਹੈ।
ੳੁਸ ਦੇ ਯਾਰ ਭਿੰਦਰੀ ਸਹਾਰਨ ਮਾਜਰਾ,ਖੁਸ਼ਕਰਨ ਚੀਮਾ ਜੋ ੳੁਸ ਨਾਲ ਮੋਢੇ ਨਾਲ ਮੋਢਾ ਜੋੜ ਖੜੇ
ਹਨ।
ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਇਹ ਨਵੀ ਪੀੜੀ ਦਾ ਗੀਤਕਾਰ ਅੱਜ ਦੇ ਦੋਰ ਨੂੰ ਇੱਕ
ਨਵੀ ਸੋਚ ਤੇ ਵਧੀਆਂ ਗੀਤ ਆਪਣੇ ਸਰੋਤਿਆ ਦੀ ਕਚਿਹਰੀ ਵਿੱਚ ਪੇਸ ਕਰਦਾ ਰਹੇ।ਰੱਬ ਇਸ ਨੂੰ
ਤਰੱਕੀਆਂ ਦੀ ਰਾਹ ਤੇ ਖੂਸੀਆਂ ਪ੍ਰਦਾਨ ਕਰੇ।