Breaking News

ਘਨੌਰੀ ਕਲਾਂ ‘ਚ 21 ਧੀਆਂ ਦੀ ਲੋਹੜੀ ਮਨਾਈ

ਸ਼ੇਰਪੁਰ, (  ਹਰਜੀਤ ਕਾਤਿਲ ) ਪਿੰਡ ਘਨੌਰੀ ਕਲਾਂ ਵਿਖੇ ਸਮਾਜ ਸੇਵਕ ਵੈਲਫ਼ੇਅਰ ਕਲੱਬ, ਘਨੌਰੀ
ਕਲਾਂ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ
ਦੇ ਸਹਿਯੋਗ ਨਾਲ ਭਰੂਣ ਹੱਤਿਆ ਖ਼ਿਲਾਫ਼ ਹੋਕਾ ਦਿੰਦਿਆਂ ਧੀਆਂ ਦੀ ਲੋਹੜੀ ਮਨਾਉਣ ਸਬੰਧੀ ਸਮਾਗਮ
ਕਰਵਾਇਆ ਗਿਆ । ਪ੍ਰਧਾਨ ਅਮਰੀਕ ਸਿੰਘ ਮਾਨ ਦੀ ਅਗਵਾਈ ਅਤੇ ਨਗਰ ਪੰਚਾਇਤ ਘਨੌਰੀ ਅਤੇ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ
ਸਮਾਗਮ ਦਾ ਮੁੱਖ ਮੰਤਵ ਕੇਂਦਰ ਸਰਕਾਰ ਵਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੇ ਸਾਰਥਿਕ
ਨਤੀਜੇ ਅਤੇ ਸਮਾਜ ‘ਚ ਧੀਆਂ ਨੂੰ ਪੁੱਤਾਂ ਸਮਾਨ ਦਰਜਾ ਦੁਆਉਣ ਲਈ ਚੇਤਨਾ ਪੈਦਾ ਕਰਨਾ ਸੀ ।
ਸਮਾਗਮ ‘ਚ ਸ਼ਾਮਿਲ ਸਰਕਾਰੀ ਅਧਿਕਾਰੀ ਤੇ ਸਮਾਜ ਸੇਵੀਆਂ ਨੇ 21 ਨਵ-ਜਨਮੀਆਂ ਬਾਲੜੀਆਂ ਤੇ
ਉਨ੍ਹਾਂ ਦੀਆਂ ਮਾਤਾਵਾਂ ਨੂੰ ਸਨਮਾਨਿਤ ਕਰਦਿਆਂ ਹੋਰਨਾਂ ਲੋਕਾਂ ਨੂੰ ਉਨ੍ਹਾਂ ਤੋਂ ਸੇਧ ਲੈਣ
ਲਈ ਕਿਹਾ। ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੈਡਮ ਕਿਰਪਾਲ ਕੌਰ, ਇਸਤਰੀ ਅਤੇ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੇ ਕਿਹਾ ਕਿ ਅੱਜ ਔਰਤ ਜਾਤੀ ਨੂੰ ਸਮਾਜਿਕ, ਪ੍ਰਸ਼ਾਸਨਿਕ ਅਤੇ
ਆਰਥਿਕ ਸਮੱਸਿਆਵਾਂ ਦੇ ਹੱਲ ਲਈ ਹਰ ਤਰ੍ਹਾਂ ਦਾ ਸਨਮਾਨ ਦੇਣਾ ਬਣਦਾ ਹੈ ਕਿਉਂਕਿ ਲੜਕੀਆਂ ਦਾ
ਸਮਾਜ ਲਈ ਅਹਿਮ ਯੋਗਦਾਨ ਹੈ ਉਹਨਾਂ ਸਰਕਾਰ ਵੱਲੋਂ, ਖਾਸਕਰ ਔਰਤਾਂ ਲਈ ਚਲਾਈਆਂ ਜਾ ਰਹੀਆਂ
ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਹ.ਬ ਦੀ
ਵਿਦਿਆਰਥਣ ਜਸ਼ਨਦੀਪ ਕੌਰ ਦਾ ਰਾਮਾਨੁਜਨ ਪ੍ਰੀਖਿਆ ਵਿੱਚੋ ਬਲਾਕ ਸ਼ੇਰਪੁਰ ‘ਚੋ ਦੂਸਰਾ ਅਤੇ
ਜਿਲਾਂ ਸੰਗਰੂਰ ਵਿਚੋਂ ਗਿਆਰਵਾਂ ਸਥਾਨ ਹਾਸਿਲ ਕਰਨ ਉੱਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਘੇ
ਸਮਾਜ ਸੇਵੀ ਗੁਰਦਿਆਲ ਸਿੰਘ ਸ਼ੀਤਲ ਨੇ ” ਧੀਆਂ-ਰੁੱਖ- ਤੇ ਪਾਣੀ ” ਨੂੰ ਬਚਾਉਣ ਲਈ ਹੋਕਾ
ਦਿੱਤਾ। ਓਹਨਾ ਲੜਕੀਆਂ ਦੀ ਭਲਾਈ ਲਈ ਯਤਨਸ਼ੀਲ ਸਮਾਜ ਸੇਵਕ ਵੈਲਫ਼ੇਅਰ ਕਲੱਬ ਦੀ ਸ਼ਲਾਘਾ
ਕਰਦਿਆਂ ਲੜਕੀਆਂ ਨੂੰ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਸਵੈ-ਰੁਜ਼ਗਾਰ ਅਪਣਾਉਣ ਦਾ ਵੀ ਸੱਦਾ
ਦਿੱਤਾ | ਲੋਕ ਮੰਚ, ਪੰਜਾਬ ਵੱਲੋਂ ਹਰਜੀਤ ਕਾਤਿਲ ਸ਼ੇਰਪੁਰ ਨੇ ਨੈਤਿਕ ਕਦਰਾਂ-ਕੀਮਤਾਂ ਦੀ
ਗਵਾਹੀ ਭਰ ਰਹੇ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਤੇ ਵੱਖ-ਵੱਖ ਜਥੇਬੰਦੀਆਂ ਨੂੰ ਅੱਗੇ ਆਉਣ
ਦੀ ਅਪੀਲ ਕੀਤੀ। ਸਮਾਜ ਭਲਾਈ ਮੰਚ ਸ਼ੇਰਪੁਰ ਦੇ ਡਾਇਰੈਕਟਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ
ਕਿਹਾ ਕਿ ਅੱਜ ਹਰ ਮਰਦ-ਔਰਤ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ ਤਾਂ ਹੀ ਦੇਸ ਦੀ ਤਰੱਕੀ ਪ੍ਰਤੀ
ਫ਼ਰਜ਼ਾਂ ਨੂੰ ਨਿਭਾਇਆ ਜਾ ਸਕਦਾ ਹੈ | ਇਸ ਮੌਕੇ ਸਮਾਜਿਕ ਆਗੂ ਜਸਵੀਰ ਸਿੰਘ ਜੱਸੀ, ਭਾਰਤੀ
ਕਮਿਉਨਿਸਟ ਪਾਰਟੀ ਦੇ ਆਗੂ ਨੀਲੇ ਖਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਰੰਗਾਂਰੰਗ
ਪ੍ਰੋਗਰਾਮ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਨੌਜਵਾਨ ਸਾਥੀ ਤਨੋਜ ਟਿੱਬਾ ਉਰਫ ਬੀਬੋ ਭੂਆ
ਨੇ ਆਪਣੀ ਕਲਾ ਰਾਹੀਂ ਸਮਾਜ ਦੇ ਅਨੇਕਾਂ ਵਿਸ਼ਿਆਂ ਨੂੰ ਛੋਹਿਆ । ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ , ਪ੍ਰਾਇਮਰੀ ਸਕੂਲ , ਹ. ਬ. ਸਕੂਲ , ਘਨੌਰੀ ਕਲਾਂ ਦੀਆਂ ਬੱਚੀਆਂ ਨੇ ਪੁੱਤ ਵੰਡਾਉਣ
ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ…..! ਆਦਿ ਉਸਾਰੂ ਗੀਤ, ਕਵਿਤਾਵਾਂ ਤੇ ਭਾਸ਼ਣ ਦੀ
ਖੂਬਸੂਰਤ ਪੇਸ਼ਕਾਰੀ ਕੀਤੀ, ਸਟੇਜ਼ ਸੰਚਾਲਨ ਦੀ ਜਿੰਮੇਵਾਰੀ ਹਰਜੀਤ ਕਾਤਿਲ ਨੇ ਬਾਖ਼ੂਬੀ
ਨਿਭਾਈ। ਇਸ ਮੌਕੇ ਪੰਚ ਬਲਦੇਵ ਸਿੰਘ, ਪੰਚ ਗੁਰਮੁੱਖ ਸਿੰਘ, ਸਿਹਤ ਵਿਭਾਗ ਵੱਲੋਂ ਰਣਧੀਰ
ਸਿੰਘ, ਮੈਡਮ ਪ੍ਰਿਤਪਾਲ ਕੌਰ, ਮੈਡਮ ਸਤਵਿੰਦਰ ਕੌਰ, ਆਂਗਣਵਾੜੀ ਦੇ ਬਲਾਕ ਪ੍ਰਧਾਨ ਮੈਡਮ
ਸ਼ਿੰਦਰ ਕੌਰ ਬੜੀ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਇਲਾਕੇ ਦੇ ਪਤਵੰਤੇ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.