ਮਾਨਸਾ ( ਤਰਸੇਮ ਫਰੰਡ ) ਸਥਾਨਕ ਸ਼ਹਿਰ ਦੀ ਵੀ ਆਈ ਪੀ ਰੋੜ ਤੇ ਅੱਜ ਮਾਘੀ ਦੀ ਸੰਗਰਾਦ
ਮੌਕੇ ਸੰਗਤਾਂ ਲਈ ਲਾਇਆ ਗਿਆ । ਅੱਜ ਦੇ ਦਿਨ ਨੂੰ ਸਿੱਖ ਧਰਮ ਵਿੱਚ ਬਹੁਤ ਹੀ ਭਾਗਾਂ ਵਾਲਾ
ਦਿਨ ਮੰਨਿਆ ਜਾਂਦਾ ਹੈ ਅੱਜ ਦੇ ਦਿਨ ਹਰ ਸਿੱਖ ਧਰਮੀ ਸਵੇਰ ਉਠਕੇ ਗੁਰੂਦਵਾਰਾ ਸਹਿਬ ਜਾਣਾਂ
ਆਪਣਾ ਧਰਮ ਸਮਝਦਾ ਹੈ ਤੇ ਨਮਸਤਕ ਹੁੰਦਾ ਹੈ ਜਗ੍ਹਾ ਜਗ੍ਹਾ ਤੇ ਸੰਗਤਾਂ ਵੱਲੋਂ ਲੰਗਰ ਲਗਾਏ
ਜਾਂਦੇ ਹਨ ਇਸੇ ਕੜੀ ਨੂੰ ਮੁੱਖ ਰੱਖਦਿਆਂ ਅੱਜ ਇਥੋਂ ਦੀ ਕਚਹਿਰੀ ਰੋੜ ਤੇ ਸੰਗਤਾਂ ਦੇ
ਸਹਿਯੋਗ ਨਾਲ ਅਮਿੰਰਤ ਹੈਡਲੁਮ ਵਾਲਿਆਂ ਨੇ ਅੱਜ ਦੇ ਇਸ ਦਿਹਾੜੇ ਤੇ ਛੋਲੇ ਪੂਰੀਆਂ ਦਾ ਲੰਗਰ
ਵਰਤਾਇਆ ਗਿਆ । ਤੇ ਇਸ ਮੌਕੇ ਸੰਗਤਾਂ ਨੇ ਬੜੀ ਹੀ ਸ਼ਰਦਾ ਨਾਲ ਲੰਗਰ ਛੱਕਿਆ । ਤੇ ਸਵੇਰ ਤੋਂ
ਦੁਪਹਿਰ ਤੱਕ ਅਟੁੱਟ ਲੰਗਰ ਚਲਦਾ ਰਿਹਾ ।