ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਬਲਾਕ ਮਾਛੀਵਾੜਾ ਦੇ ਪਿੰਡ ਮਾਣੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ | ਸਵੇਰੇ ਸਕੂਲ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਜਿਸ ਵਿੱਚ ਪਹਿਲਾਂ ਲੋਹੜੀ ਨਾਲ ਸਬੰਧਿਤ ਲੋਕ ਗੀਤ ਗਾਏ ਤੇ ਫਿਰ ਗਿੱਦਾ, ਕਿੱਕਲੀ ਤੇ ਲੋਹੜੀ ਨਾਲ ਸਬੰਧਿਤ ਪੁਰਾਣੀਆਂ ਕਹਾਣੀਆਂ ਬਾਰੇ ਚਾਨਣਾ ਪਾਇਆ | ਸਕੂਲ ਦੀ ਪਿ੍ੰਸੀਪਲ ਰੇਨੂ ਬਾਲਾ ਨੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਲੜਕੇ ਤੇ ਲੜਕੀਆਂ ‘ਚ ਕੋਈ ਫਰਕ ਨਹੀਂ ਹੈ ਤੇ ਲੋਕ ਹੁਣ ਲੜਕੀਆਂ ਦੀ ਵੀ ਲੋਹੜੀ ਮਨਾਉਂਦੇ ਹਨ | ਸਾਨੂੰ ਇਹ ਤਿਉਹਾਰ ਸਾਰਿਆਂ ਨਾਲ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਹੋਰ ਮੱਲਾਂ ਮਾਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਪਰਮਿੰਦਰ ਕੌਰ, ਭੁਪਿੰਦਰ ਕੌਰ, ਅਨੀਤਾ ਗਰੋਵਰ, ਉਰਵਸ਼ੀ ਨਾਇਕ, ਸੰਦੀਪ ਕੌਰ, ਰਣਬੀਰ ਕੌਰ, ਪੂਜਾ, ਹਰਪ੍ਰੀਤ ਦੇਵਲ, ਜਸਪ੍ਰੀਤ ਸਿੰਘ, ਜੰਗਰਣਜੋਧ ਸਿੰਘ, ਬਲਵੰਤ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਕੌਰ ਅਤੇ ਲੇਖ ਰਾਮ ਹਾਜ਼ਰ ਸਨ |