ਭਵਾਨੀਗੜ੍ਹ, 13 ਜਨਵਰੀ-ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਪ੍ਰਬੰਧਕ, ਸਕੂਲ਼ ਮੁਖੀ ਅਤੇ ਅਧਿਆਪਕਾਂ ਨੇ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਇੱਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ”ਜਪ-ਤਪ ਤੇ ਦਾਨ ਦੇ ਮਹੱਤਵ ਤੇ ਰੋਸ਼ਨੀ ਪਾਈ | ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਲੋਹੜੀ ਬਾਲ ਕੇ ਤਿਲਾਂ ਦੀ ਅਹੂਤੀ ਦਿੰਦਿਆਂ ”ਇੱਸਰ ਆਏ ਦਲਿੱਦਰ ਜਾਏ” ਕਥਨ ਨਾਲ ਚੜ੍ਹੇ ਨਵੇਂ ਵਰ੍ਹੇ ਲਈ ਸ਼ੁਭ ਕਾਮਨਾਵਾਂ ਦੀ ਪ੍ਰਾਰਥਨਾ ਕੀਤੀ | ਅਧਿਆਪਕਾਂ ਨੇ ਸੰਗੀਤ ਦੀਆਂ ਧੁਨਾਂ ਤੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇੱਕਠੇ ਪ੍ਰੀਤੀ-ਭੋਜ ਦਾ ਆਨੰਦ ਵੀ ਮਾਣਿਆ | ਸਕੂਲ ਪ੍ਰਬੰਧਕ ਅਤੇ ਸਕੂਲ਼ ਮੁਖੀ ਨੇ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੇ ਸ਼ੁਭ ਦਿਹਾੜਿਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ |
ਫੋਟੋ ਵੀ ਅਟੈਚ ਹੈ |
