Breaking News

ਰਾਜਪੁਰਾ ਦੇ ਨੀਲਮ ਹਸਪਤਾਲ ਵਿਖੇ ਸ੍. ਕੰਬੋਜ ਨੇ ਕੀਤਾ ਬੱਲਡ-ਬੈਂਕ ਦਾ ਉਦਘਾਟਨ

 

ਰਾਜਪੁਰਾ 23 ਜਨਵਰੀ (ਗੁਰਪੀ੍ਤ ਬੱਲ) ਰਾਜਪੁਰਾ ਬਨੂੰੜ ਕੌਮੀ ਮਾਰਗ ਤੇ ਸਥਿਤ ਚਿੱਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਨੀਲਮ ਹਸਪਤਾਲ ਵਿਖੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ 300 ਯੂਨਿਟ ਦੇ ਬੱਲਡ-ਬੈਂਕ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਸ਼੍.ਹਰਦਿਆਲ ਸਿੰਘ ਕੰਬੋਜ ਵੱਲੋਂ ਆਪਣੇ ਕਰ ਕਮਲਾਂ ਦੁਆਰਾ ਕੀਤਾ ਗਿਆ ਮੁੱਖ ਮਹਿਮਾਨ ਹਲਕਾ ਵਿਧਾਇਕ ਸ਼੍.ਹਰਦਿਆਲ ਸਿੰਘ ਕੰਬੋਜ ਨੂੰ ਹਸਪਤਾਲ ਦੇ ਪ੍ਬੰਧਕ ਡਾੱ.ਪੇ੍ਮ ਰਾਜ ਅਤੇ ਡਾੱ.ਨੀਲਮ ਸਣੇ ਸਮੱੁਚੇ ਸਟਾਫ ਵੱਲੋਂ ਜੀ ਆਇਆਂ ਕਹਿੰਦਿਆਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਨੇ ਵੱਧ-ਚੱੜ ਕੇ ਹਿੱਸਾ ਲਿਆ ਅਤੇ ਡਾਕਟਰਾਂ ਦੀ ਟੀਮ ਵੱਲੋਂ 100 ਯੂਨੀਟ ਖੂਨ ਇੱਕਤਰ ਕੀਤਾ ਗਿਆ|ਖੂਨਦਾਨੀਆਂ ਦੀ ਹੋਸਲਾ ਅਫਜਾਈ ਕਰਦਿਆਂ ਵਿਧਾਇਕ ਸ਼੍.ਹਰਦਿਆਲ ਸਿੰਘ ਕੰਬੋਜ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ|ਇਸ ਮੌਕੇ ਡਾੱ.ਕੁਲਬੀਰ ਕੌਰ ਡਾਇਰੈਕਟਰ ਐਂਡ ਪਿ੍ੰਸੀਪਲ ਪੰਜਾਬ ਇੰਸਟੀਟੀਊਟ ਆੱਫ ਮੈਡੀਕਲ ਸਾਇੰਸ ਅਤੇ ਉੱਘੇ ਸਮਾਜ ਸੇਵਕ ਬਾਬਾ ਦਿਲਬਾਗ ਸਿੰਘ ਜੀ ਕਾਰ ਸੇਵਾ ਬਨੰੂੜ ਵਾਲਿਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ|ਸਥਾਪਿਤ ਕੀਤੇ ਗਏ ਬੱਲਡ-ਬੈਂਕ ਸਬੰਧੀ ਜਾਣਕਾਰੀ ਦਿੰਦਿਆਂ ਡਾੱੱੱ.ਵੇਨੀ ਅਗਰਵਾਲ ਐਚ.ੳ.ਡੀ.ਬੱਲਡ-ਬੈਂਕ ਨੀਲਮ ਹਸਪਤਾਲ ਅਤੇ ਡਾੱ.ਰਿਮਪੀ੍ਤ ਵਾਲੀਆ ਨੇ ਦੱਸਿਆ ਕਿ ਇਹ ਬੱਲਡ-ਬੈਂਕ ਅਤਿ-ਆਧੁਨਿਕ ਤਕਨਾਲਜੀ ਨਾਲ ਕਾਰਜਸ਼ੀਲ ਹੈ ਅਤੇ ਪੰਜਾਬ ਦੇ ਕੁੱਝ ਹੀ ਕੇਂਦਰਾਂ ਚ ਆਰ.ਬੀ.ਸੀ.ਐਸ.ਨੂੰ ਲਿਊਕੋ ਰਿਡਯੂਸਡ ਕੀਤਾ ਜਾਂਦਾ ਹੈ ਜਿੰਨਾਂ ਵਿੱਚੋਂ ਇੱਕ ਨੀਲਮ ਹਸਪਤਾਲ ਦਾ ਬੱਲਡ-ਬੈਂਕ ਹੈ|ਇਸ ਮੌਕੇ ਹਸਪਤਾਲ ਦੇ ਪ੍ਬੰਧਕ ਸੀਨੀਅਰ ਡਾੱ. ਨਿਤਿਨ ਗੁਪਤਾ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੀਲਮ ਹਸਪਤਾਲ 25 ਸਾਲਾਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ 150 ਬਿਸਤਰਿਆਂ ਵਾਲੇ ਨਵੇਂ ਬਣੇ ਇਸ ਅਤਿ-ਆਧੁਨਿਕ ਹਸਪਤਾਲ ਵਿੱਚ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਮਰੀਜਾਂ ਨੂੰ ਵੀ ਵਿਸ਼ੇਸ਼ ਰਾਹਤ ਦਿੱਤੀ ਜਾਵੇਗੀ|ਉਨਾਂ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਹਸਪਤਾਲ ਵੱਲੋਂ ਮੁੱਫਤ ਮੈਡੀਕਲ ਕੈਂਪ ਦਾ ਸਿਲਸਿਲਾ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ|ਇਸ ਮੌਕੇ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਅਤੇ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *

This site uses Akismet to reduce spam. Learn how your comment data is processed.