Breaking News

ਉਧੋਵਾਲ ਨੇ ਜਿੱਤਿਆ ਫੁੱਟਬਾਲ ਦਾ ਫਾਇਨਲ

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਹਲਕੇ ਦੇ ਪਿੰਡ ਮਾਣੇਵਾਲ ਵਿਖੇ ਸਮੂਹ ਨਗਰ ਨਿਵਾਸੀ,ਗਰਾਮ ਪੰਚਾਇਤ ਤੇ ਪਿੰਡ ਦੇ ਨੋਜਵਾਨਾ ਦੀ ਸਹਾਇਤਾ ਨਾਲ ਪਿੰਡ ਦੇ ਹੀ ਖੇਡ ਸਟੇਡੀਅਮ ਵਿਚ ਮਹਾਨ ਫੁੱਟਵਾਲ ਖਿਡਾਰੀ ਸੁਲਤਾਨ ਸਿੰਘ ਟੋਨਾ ਦੀ ਯਾਦ ਵਿਚ ਤਿੰਨ ਦਿਨਾ ਫੁੱਟਬਾਲ ਟੂਰਨਾਮੈਟ ਕਰਵਾਇਆ | ਜਿਸ ਵਿਚ 17 ਤੋ ਵੱਧ ਟੀਮਾ ਨੇ ਭਾਗ ਲਿਆ | ਟੂਰਨਾਮੈਟ ਦੀ ਸਰੂਆਤ ਯੂਥ ਕਾਗਰਸ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋ ਨੇ ਕਰਵਾਈ ਜਦਕਿ ਟੂਰਨਾਮੈਟ ਦੇ ਦੂਜੇ ਦਿਨ ਲੀਗ ਮੈਚਾ ਦੀ ਸੁਰੂਆਤ ਪਿੰਡ ਦੇ ਹੀ ਸਾਬਕਾ ਸਰਪੰਚ ਨਿਸ਼ਾਨ ਸਿੰਘ ਨੇ ਕਰਵਾਈ | ਆਖੀਰੀ ਦਿਨ ਫਾਇਨਲ ਵਿਚ ਪਹੁੰਚੀਆ ਟੀਮਾ ਉਧੋਵਾਲ ਨੇ ਮੇਜਵਾਨ ਮਾਣੇਵਾਲ ਦੀ ਟੀਮ ਨੂੰ ਸੈਮੀ ਫਾਇਨਲ ਦੇ ਫਸਵੇ ਮੁਕਾਬਲੇ ਵਿਚ ਹਰਾਇਆ ਜਦਕਿ ਮਾਛੀਵਾੜੇ ਦੇ ਨੋਜਵਾਨਾ ਨੇ ਖਾਲਸਪੁਰ ਦੀ ਟੀਮ ਨੂੰ ਹਰਾ ਕੇ ਫਾਇਨਲ ਵਿਚ ਜਗਾ੍ਹ ਬਣਾਈ | ਫਾਇਨਲ ਵਿਚ ਪਹੁੰਚੀਆ ਟੀਮਾ ਉਧੋਵਾਲ ਤੇ ਮਾਛੀਵਾੜਾ ਵਿਚਕਾਰ ਮੁਕਾਬਲੇ ਨੂੰ ਦੇਖਣ ਲਈ ਭਾਰੀ ਤਦਾਦ ਵਿਚ ਦਰਸਕਾ ਪਹੁੰਚੇ | ਉਦੇਵਾਲ ਦੀ ਟੀਮ ਪਨੈਲਟੀ ਕਾਰਨਰ ਰਾਹੀ ਕੱਪ ਜਿੱਤਣ ਵਿਚ ਸਫਲ ਰਹੀ ਇੱਕ ਨੰਬਰ ਤੇ ਰਹੀ ਟੀਮ ਨੂੰ 21 ਹਜ਼ਾਰ ਰੁਪਏ ਨਗਦ ਤੇ ਟਰਾਫੀ ਦਿੱਤੀ ਗਈ ਜਦਕਿ ਦੂਜੇ ਨੰਬਰ ਤੇ ਰਹੀ ਟੀਮ ਨੂੰ 15 ਹਜ਼ਾਰ ਰੁਪਏ ਨਗਦ ਤੇ ਟਰਾਫੀ ਦਿੱਤੀ ਗਈ | ਟੂਰਨਾਮੈਟ ਦੇ ਆਖੀਰੀ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਇਨਾਮ ਵੰਡਣ ਆਏ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਨੇ ਆਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਨੋਜਵਾਨਾ ਨੂੰ ਖੇਡਾ ਵੱਲ ਉਤਸਾਹਿਤ ਕਰਕੇ ਹੀ ਨਸੇ ਦੀ ਦਲ ਦਲ ਤੋ ਦੂਰ ਰਿੱਖਆ ਜਾ ਸਕਦਾ ਹੈ, ਪਿੰਡ ਦੇ ਪ੍ਰਬੰਧਕਾ ਦੀ ਸ਼ਲਾਘਾ ਕਰਦਿਆ ਉਨ੍ਹਾ ਕਿਹਾ ਕਿ ਅਜਿਹੇ ਟੂਰਨਾਮੈਟ ਪਿੰਡ ਪੱਧਰ ਤੇ ਹੁੰਦੇ ਰਹਿਣੇ ਚਾਹੀਦੇ ਹਨ | ਉਨ੍ਹਾ ਆਈਆ ਟੀਮਾ ਨਾਲ ਮੇਲ ਮਿਲਾਪ ਕਰਕੇ ਜੇਤੂਆ ਨੂੰ ਇਨਾਮ ਵੀ ਵੰਡੇ | ਸਾਬਕਾ ਸਰਪੰਚ ਨਿਸ਼ਾਨ ਸਿੰਘ ਨੇ ਟੂਰਨਾਮੈਟ ਦੌਰਾਨ ਆਰਥਿਕ ਮੱਦਦ ਵੀ ਕੀਤੀ ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਤੇ ਉਪ ਪ੍ਰਧਾਨ ਅਮਰਜੀਤ ਸਿੰਘ ਕਾਲਾ, ਐਸ ਸੀ ਬੀ ਸੀ ਸੈੱਲ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ,ਉਪਪ੍ਰਧਾਨ ਸੁਖਦੀਪ ਸਿੰਘ ਸੋਨੀ,ਦਲਜੀਤ ਸਿੰਘ ਸੰਘਾ, ਕੌਸ਼ਲਰ ਗੁਰਨਾਮ ਸਿੰਘ ਖਾਲਸਾ, ਕੌਸ਼ਲਰ ਵਿਜੈ ਚੌਧਰੀ,ਕੌਸ਼ਲਰ ਪਰਮਜੀਤ ਸਿੰਘ ਪੰਮੀ, ਪੰਜਾਬ ਸਕੱਤਰ ਕਸਤੂਰੀ ਲਾਲ ਮਿੰਟੂ, ਪੀ ਏ ਰਾਜੇਸ਼ ਕੁਮਾਰ ਬਿੱਟੂ, ਚੇਤਨ ਕੁਮਾਰ,ਡਾ ਸ਼ਰਨਜੀਤ ਸਿੰਘ ਸੋਨੀ,ਸਤਿਨਾਮ ਸਿੰਘ ਬਿੱਟੂ ਸੁਖਪ੍ਰੀਤ ਸਿੰਘ ਝੜੌਦੀ, ਗੁਰਜੀਤ ਸਿੰਘ ਅਤੇ ਪ੍ਰਬੰਧਕਾ ਵਿਚ ਗੁਰਟੇਕ ਸਿੰਘ ਚੌਹਾਨ,ਪ੍ਰਧਾਨ ਜਸਪਾਲ ਸਿੰਘ ਪਾਲਾ, ਸੁਖਵਿੰਦਰ ਸਿੰਘ ਹੈਪੀ,ਕੁਲਦੀਪ ਭੰਗਾ,ਪ੍ਰਤਾਪਸਿੰਘ ਜੋਨੀ,ਜੱਗੀ ਸਟਾਰ,ਘੁੱਦੂ ਸਟਾਰ,ਸਤਿਨਾਮ ਸਿੰਘ ਬੀਕਾ,ਦਲਜੀਤ ਸਿੰਘ ਦੀਪਕ,ਤੀਰਥ ਸਿੰਘ,ਬਲਵਿੰਦਰ ਸਿੰਘ,ਜਸਵੀਰ ਸਿੰਘ,ਜਗਤਾਰ ਸਿੰਘ ਗੜ੍ਹੀ ਬੇਟ, ਜਗਤਾਰ ਸਿੰਘ ਤਾਰਾ,ਬਚਿੱਤਰ ਸਿੰਘ, ਸਰਪੰਚ ਜਸਵਿੰਦਰ ਕੌਰ, ਜਸਵਿੰਦਰ ਸਿੰਘ ਬਿੰਦਰੀ,ਜੋਰਾ ਸਿੰਘ ਤੋ ਇਲਾਵਾ ਹੋਰ ਵੀ ਮੌਜੂਦ ਸਨ |
ਪਿੰਡ ਵਾਸੀਆ ਨੇ ਰੱਖੀ ਸੜਕ ਠੀਕ ਕਰਨ ਦੀ ਮੰਗ
ਮਾਣੇਵਾਲ ਦੇ ਟੂਰਨਾਮੈਟ ਵਿਚ ਪਹੁੰਚੇ ਵਿਧਾਇਕ ਅਮਰੀਕ ਸਿੰਘ ਢਿੱਲੋ ਨੂੰ ਪਿੰਡ ਵਾਸੀਆ ਨੇ ਆਪਣੇ ਪਿੰਡ ਦੀ ਮੁੱਖ ਸੜਕ ਜੋ ਕਿ ਮਾੜੀ ਹਾਲਤ ਵਿਚ ਹੈ, ਨੂੰ ਠੀਕ ਕਰਨ ਦੀ ਮੰਗ ਰੱਖੀ ਤਾ ਵਿਧਾਇਕ ਨੇ ਪਹਿਲ ਦੇ ਅਧਾਰ ਉਨ੍ਹਾ ਦੀ ਸੜਕ ਦੀ ਮੁਰੰਮਤ ਕਰਵਾਵੁਣ ਦਾ ਭਰੋਸਾ ਦਿਵਾਇਆ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.