ਗਣਤੰਤਰ ਦਿਵਸ 26 ਜਨਵਰੀ ਸਬੰਧੀ ਜਿਲ•ਾ ਪੱਧਰ ਤੇ ਮਨਾਏ ਜਾਣ ਵਾਲੇ ਸਮਾਗਮ ਦੀਆਂ
ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਰਵਿੰਦ ਪਾਲ
ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ
ਵਿਖੇ ਜਿਲ•ੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ. ਸੰਧੂ ਨੇ ਜਿਲ•ੇ ਦੇ ਸਮੂਹ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ
ਕੀਤੀ ਕਿ ਗਣਤੰਤਰ ਦਿਵਸ ਸਮਾਗਮ ਸਬੰਧੀ ਆਪੋ-ਆਪਣੀਆਂ ਜਿਮ•ੇਵਾਰੀਆਂ ਸਮਾਂ ਰਹਿੰਦੇ
ਮੁਕੰਮਲ ਕੀਤੀਆਂ ਜਾਣ। ਮੀਟਿੰਗ ਦੌਰਾਨ ਉਹਨਾਂ ਸਮਾਗਮ ਦੇ ਅਗਾਊਂ ਪ੍ਰਬੰਧਾਂ ਲਈ ਗਠਿਤ
ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਲਗਨ ਨਾਲ
ਨਿਭਾਉਣ ਲਈ ਕਿਹਾ।ਇਸ ਦੇ ਨਾਲ ਹੀ ਉਹਨਾਂ ਸਬੰਧਤ ਵਿਭਾਗਾ ਨੂੰ ਗਣਤੰਤਰ ਦਿਵਸ ਮੌਕੇ
ਸ਼ਹਿਰ ਦੀਆਂ ਵੱਖ-ਵੱਖ ਥਾਂਵਾ ਤੇ ਸਜਾਵਟੀ ਗੇਟ ਆਦਿ ਲਗਾਉਣ ਤੇ ਜੋਰ ਦਿੱਤਾ। ਇਸ ਦੌਰਾਨ
ਉਹਨਾਂ ਪੁਲਿਸ ਵਿਭਾਗ ਨੂੰ ਸੁੱਰਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਾਲ–ਨਾਲ ਟਰੈਫਿਕ
ਅਤੇ ਪਾਰਕਿੰਗ ਦਾ ਵੀ ਸੁਚੱਜਾ ਪ੍ਰਬੰਧ ਕਰਨ ਤੇ ਜੋਰ ਦਿੱਤਾ। ਉਹਨਾਂ ਜਿਲ•ਾ ਵਾਸੀਆਂ
ਨੂੰ ਅਪੀਲ ਕੀਤੀ ਕਿ ਗਣਤੰਤਰ ਦਿਵਸ 26 ਜਨਵਰੀ, 2018 ਨੂੰ ਜਿਲ•ਾ ਪੱਧਰੀ ਸਮਾਗਮ ਵਿਚ
ਵੱਧ-ਚੱੜ ਕੇ ਹਿੱਸਾ ਲਿਆ ਜਾਵੇ ਅਤੇ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਧੂ ਨੇ ਕਿਹਾ ਕਿ ਜਿਲ•ਾ ਪੱਧਰੀ ਸਮਾਗਮ ਮੌਕੇ ਪੰਜਾਬ
ਪੁਲਿਸ, ਹੋਮ ਗਾਰਡ, ਐਨ.ਸੀ.ਸੀ. ਆਦਿ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ
ਵੱਖ-ਵੱਖ ਵਿਭਾਗਾ ਨੂੰ ਆਕਰਸ਼ਕ ਅਤੇ ਪ੍ਰੇਰਨਾਦਾਈ ਝਾਕੀਆਂ ਕੱਢਿਆ ਜਾਣਗੀਆਂ। ਇਸ ਦੇ
ਨਾਲ ਹੀ ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋ ਸਭਿੱਆਚਾਰਕ ਪ੍ਰੋਗਰਾਮ,
ਪੀ.ਟੀ.ਸ਼ੋਅ., ਡੰਬਲ ਅਤੇ ਲੈਜੀਅਮ ਆਦਿ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ
ਦੌਰਾਨ ਅੰਗਹੀਣਾਂ ਨੂੰ ਟਰਾਈ-ਸਾਇਕਲ ਅਤੇ ਲੋੜਵੰਦ ਅਤੇ ਗਰੀਬ ਔਰਤਾ ਨੂੰ ਸਿਲਾਈ
ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਵੀਨ ਕੁਮਾਰ,
ਐਸ.ਡੀ.ਐਮ. ਸ੍ਰੀ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ,
ਸਹਾਇਕ ਕਮਿਸ਼ਨਰ (ਜਰਨਲ) ਸ੍ਰੀ ਮਨਕੰਵਲ ਸਿੰਘ ਚਹਿਲ, ਸਹਾਇਕ ਕਮਿਸ਼ਨਰ (ਅੰਡਰ
ਟ੍ਰੇਨਿੰਗ) ਸ੍ਰੀ ਪਵਿੱਤਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।