ਹਰ ਕੋਈ ਮਾਂ ਕਹਿੰਦੀ ਪੁੱਤ ਹੋਵੇ ਮੇਰਾ ਸਿਆਣਾ..
ਬੜੇ ਹੀ ਲਾਡ ਕੀਤੇ ਸੌਂਕ ਪੂਰੇ ਜਦ ਹੁੰਦਾ ਸੀ ਪੁੱਤ ਨਿਆਣਾ..
ਵਾਹ ਵਾਹ ਮੁੰਡਾ ਕਿੰਨਾਂ ਸੋਹਣਾ ਸਿਫਤਾਂ ਕਰਦਾ ਸੀ ਲਾਣਾ..
ਚਾਰ ਪੰਜ ਜਦ ਮੁੰਡਾ ਪੜ ਗਿਆ ਉਲਝ ਗਿਆ ਤਾਣਾ ਬਾਣਾ..
ਮਾਂ ਦੇ ਨਾ ਕੋਲ ਬਹਿੰਦਾ ਖਾਵੇ ਨਿੱਤ ਹੋਟਲਾਂ ਤੇ ਖਾਣਾ..
ਬਾਪੂ ਬਿਮਾਰ ਰਹਿੰਦਾ ਨਿਤ ਹੰਝੂਆਂ ਨਾਲ ਭਿੱਜੇ ਸਿਰਹਾਣਾ..
ਨਸੇੜੀਆਂ ਨਾਲ ਪੁੱਤ ਰਲ ਗਿਆ ਲੰਡਰਾਂ ਦਾ ਘਰ ਆਓਂਣਾ ਜਾਣਾ..
ਮਾਪੇ ਵੇਖ ਵੇਖ ਜਾਣ ਝੁਰਦੇ ਜਿਵੇਂ ਹੋਵੇ ਲੱਗਿਆ ਕੋਈ ਰੋਗ ਪੁਰਾਣਾ..
ਚੋਰੀਆਂ ਵੀ ਨਿੱਤ ਕਰਦਾ ਕੁੱਟੇ ਮਾਪਿਆਂ ਨੂੰ ਮਾਪੇ ਮੰਨਣ ਦਾਤੇ ਦਾ ਭਾਣਾ..
ਨਿਤ ਨਵੇਂ ਕਾਰੇ ਰਹੇ ਕਰਦਾ ਲੈ ਜੇ ਚੁਕ ਕੇ ਪਿਓ ਬੁੱਢੇ ਨੂੰ ਥਾਣਾ..
ਸ਼ੇਰੋਂ ਵਾਲਿਆ ਠੇਡੇ ਖਾ ਖਾ ਕੇ ਸੀ ਪੁੱਤ ਲਿਆ ਧੱਕੇ ਮਾਰੇ ਘਰੋਂ ਮੁੱਕ ਗਿਆ ਕਹਿੰਦਾ ਥੋਡਾ
ਪਾਣੀ ਦਾਣਾ…