ਸ਼ਾਹਕੋਟ 28 ਜਨਵਰੀ (ਪਿ੍ਤਪਾਲ ਸਿੰਘ)- ਭਗਤ ਰਵਿਦਾਸ ਜੀ ਦੇ 641 ਵੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਰਵਿਦਾਸ ਧਰਮਸ਼ਾਲਾ ਵੈਲਫੇਅਰ ਸੁਸਾਇਟੀ (ਰਜਿ)ਸ਼ਾਹਕੋਟ ਮੁਹੱਲਾ ਅਜ਼ਾਦ ਨਗਰ ਤੋ ਸ਼ਹਿਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਮੁਹੱਲਾ ਅਜ਼ਾਦ ਨਗਰ ਧਰਮਸ਼ਾਲਾ ਤੋ ਅਰੰਭ ਹੋ ਕਿ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਸਮਾਪਤ ਹੋਇਆ | ਨਗਰ ਕੀਰਤਨ ਦੇ ਲੰਘਣ ਵਾਲੇ ਸਾਰੇ ਹੀ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾਂ ਕੀਤੀ ਗਈ | ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਕੀਰਤਨ ਸਰਵਣ ਕਰ ਰਹੀਆਂ ਸਨ | ਵੱਖ-ਵੱਖ ਸਮਾਜ ਸੇਵੀ ਸੰਸਥਾਨਾਂ ਅਤੇ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਪ੍ਰਬੰਧਕਾਂ ਵਲੋ ਆਏ ਹੋਏ ਮਹਿਮਾਨਾਂ ਨੂੰ ਸਿਰੇਪਾਓ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਸੀ | ਪ੍ਰਬੰਧਕਾਂ ਦੱਸਿਆ ਕਿ 31 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨੀ ਜਥਿਆ ਵਲੋ ਕੀਰਤਨ ਕੀਤਾ ਜਾਵੇਗਾ | ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਹੋਰਨਾ ਤੋ ਇਲਾਵਾ ਚੇਅਰਮੈਨ ਜਸਵੰਤ ਰਾਏ,ਪ੍ਰਧਾਨ ਗੁਰਦੇਵ ਚੰਦ ਚਾਹਲ, ਜਨਰਲ ਸਕੱਤਰ ਸੁਰਿੰਦਰ ਸਿੰਘ ਭੱਟੀ, ਖਜ਼ਾਨਚੀ ਸੁਰਜੀਤ ਸਿੰਘ, ਮਾਸਟਰ ਗੁਰਮੇਜ ਲਾਲ ਹੀਰ, ਜੈਰਾਜ ਚੁਬੰਰ ਐਲ ਆਈ ਸੀ, ਅਵਤਾਰ ਸਿੰਘ ਠੇਕੇਦਾਰ, ਰਾਜ ਕੁਮਾਰ, ਮੋਹਨ ਲਾਲ, ਜੋਗਿੰਦਰਪਾਲ, ਤਰਸੇਮ ਲਾਲ ਭੱਟੀ, ਪ੍ਰੀਤਮ ਦਾਸ,ਡਾ ਅਮਨਦੀਪ, ਗੁਰਨਾਮ ਸਿੰਘ, ਦੇਸ ਰਾਜ, ਪਵਨ ਕੁਮਾਰ, ਮੋਹਨ ਲਾਲ, ਮਹਿੰਦਰ ਸੋਨੂੰ, ਸੋਢੀ ਸਿੰਘ, ਸਤਨਾਮ ਸਿੰਘ ,ਸੰਜੀਵ ਕੁਮਾਰ ਭੱਟੀ, ਦਲਜੀਤ ਸਿੰਘ ਬੰਟੂ,ਪਿਆਰਾ ਸਿੰਘ,ਪਰਮਜੀਤ ਸਿੰਘ ਰੂਪਰਾ,ਸੁਰਿੰਦਰ ਸਿੰਘ ਪਦਮ , ਰਾਜ ਕੁਮਾਰ ਭੱਲਾ,ਅਮਰੀਕ ਸਿੰਘ ਅਤੇ ਵੱਡੀ ਗਿਣਤੀ ਵਿਚ ਕਸਬੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਵਿਚ ਸਿਰਕਤ ਕੀਤੀ |