ਅਮ੍ਰਿਤਸਰ 28 ਜਨਵਰੀ ( ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲ ਪਤੀ ਡਾ: ਜਸਪਾਲ
ਸਿੰਘ ਸੰਧੂ ਦੇ ਪਿਤਾ ਅਤੇ ਹੱਡੀਆਂ ਦੇ ਮਾਹਿਰ ਉੱਘੇ ਡਾਕਟਰ ਰਸ਼ਪਾਲ ਸਿੰਘ ਨਿਮਿਤ ਗੁਰਦਵਾਰਾ
ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ
ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ
ਵੱਲੋਂ ਇਲਾਹੀ ਬਾਣੀ ਦਾ ਵੈਰਾਗਮਈ ਅਤੇ ਕੀਰਤਨ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਗੁਰੂ ਦੇ ਲੜ
ਲਾਇਆ ਗਿਆ। ਇਸ ਮੌਕੇ ਉੱਘੀਆਂ ਰਾਜਨੀਤਿਕ, ਧਾਰਮਿਕ ਅਤੇ ਵਿਦਵਾਨ ਅਧਿਆਪਕਾਂ ਨੇ ਡਾ: ਰਸ਼ਪਾਲ
ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰ ਪਹੁੰਚੀਆਂ ਹੋਈਆਂ ਸਨ। ਵੱਖ ਵੱਖ ਵਿੱਦਿਅਕ ਸੰਸਥਾਵਾਂ
ਵੱਲੋਂ ਸ਼ੋਕ ਮਤੇ ਭੇਜੇ ਗਏ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ੋਕ
ਸੰਦੇਸ਼ ਲੈ ਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪਹੁੰਚੇ ਹੋਏ ਸਨ। ਯੂਨੀਵਰਸਿਟੀ ਦੇ
ਵੱਖ ਵੱਖ ਵਿਭਾਗਾਂ ਦੇ ਮੁਖੀ, ਮੁਲਾਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਾਜ਼ਰੀ
ਲਵਾਈ। ਇਸ ਮੌਕੇ ਡਾ: ਰਸ਼ਪਾਲ ਸਿੰਘ ਦੀ ਧਰਮ ਪਤਨੀ ਸੁਰਿੰਦਰ ਕੌਰ ਨੇ ਆਏ ਹੋਏ ਪਤਵੰਤਿਆਂ ਅਤੇ
ਸੰਗਤਾਂ ਦਾ ਧੰਨਵਾਦ ਕੀਤਾ ਅਤੇ ਡਾ: ਰਸ਼ਪਾਲ ਸਿੰਘ ਸੰਧੂ ਦੇ ਜੀਵਨ ਕਾਲ ਨਾਲ ਸੰਬੰਧਿਤ ਅਹਿਮ
ਪਹਿਲੂਆਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਉਹ ਅਸੂਲਾਂ ਦੇ ਪੱਕੇ ਸਨ। ਛੇ ਦਹਾਕੇ ਡਾਕਟਰੀ
ਸੇਵਾਵਾਂ ਨਿਭਾਉਂਦਿਆਂ ਪੂਰੀ ਤਰਾਂ ਸਮਾਜ ਪ੍ਰਤੀ ਜਿੱਥੇ ਸਮਰਪਿਤ ਰਹੇ ਉੱਥੇ ਉਹਨਾਂ ਨਿਮਰਤਾ
ਅਤੇ ਸਾਦਗੀ ਨਾਲ ਜੀਵਨ ਜੀਵਿਆ। ਉਹਨਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਇਸ ਪਰਿਵਾਰ ਨੂੰ
ਕਈ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ ਪਰ ਡਾ: ਰਸ਼ਪਾਲ ਸਿੰਘ ਨੇ ਦ੍ਰਿੜ੍ਹਤਾ ਤੇ ਮਿਹਨਤ ਨਾਲ
ਹਰ ਮੁਸ਼ਕਲ ਦਾ ਸਾਹਮਣਾ ਕਰਦਿਆਂ ਪਰਿਵਾਰ ਨੂੰ ਅੱਜ ਦੇ ਹਾਣ ਦਾ ਬਣਾਇਆ। ਉਹ ਭਾਵੇਂ ਪੇਡੂ
ਪਿਛੋਕੜ ਦੇ ਸਨ ਪਰ ਬਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਪ੍ਰਤੀ ਪੂਰੀ ਲਗਨ ਨਾਲ ਕੰਮ
ਕੀਤਾ।ਉੱਨਾ ਆਪਣੀ ਬੇਟੀ ਹਰਲੀਨ ਕੌਰ ਨੂੰ ਵੀ ਬਰਾਬਰ ਦੀ ਐਜੂਕੇਸ਼ਨ ਦਿੱਤੀ। ਇਸ ਮੌਕੇ ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ,
ਵਿਧਾਇਕ ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਵਧੀਕ ਸਕੱਤਰ ਭਾਰਤ ਸਰਕਾਰ ਡਾ: ਸੁਖਬੀਰ ਸਿੰਘ
ਸੰਧੂ,ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ ਸੀ, ਸਾਬਕਾ ਵਿਧਾਇਕ
ਸਵਿੰਦਰ ਸਿੰਘ ਕੱਥੂਨੰਗਲ, ਡੀ ਸੀ ਅਮ੍ਰਿਤਸਰ ਕਰਮਜੀਤ ਸਿੰਘ ਸੰਘਾ, ਸਾਬਕਾ ਉਪ ਕੁਲਪਤੀ
ਹਰਭਜਨ ਸਿੰਘ ਸੋਚ, ਸਾਬਕਾ ਵੀ ਸੀ ਐੱਸ ਪੀ ਸਿੰਘ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ
ਰਜਿੰਦਰ ਮੋਹਨ ਸਿੰਘ ਛੀਨਾ, ਵਿਧਾਇਕ ਸੁਖ ਸਰਕਾਰੀਆ, ਵਿਧਾਇਕ ਸੁਨੀਲ ਦੱਤੀ,ਐਸ ਐਸ ਪੀ
ਪਰਮਪਾਲ ਸਿੰਘ, ਅਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ,ਪ੍ਰੋ: ਜਸਵੰਤ ਸਿੰਘ ਬਾਜ,
ਸੁਖਜਿੰਦਰ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਡੀਨ
ਅਕੈਡਮਿਕ ਡਾ: ਕਮਲਜੀਤ ਸਿੰਘ, ਰਜਿਸਟਰਾਰ ਡਾ: ਕਰਨ ਜੀਤ ਸਿੰਘ ਕਾਹਲੋਂ ਤੋਂ ਇਲਾਵਾ ਯੂਨੀ:
ਦੇ ਉੱਚ ਅਧਿਕਾਰੀ ਵੀ ਮੌਜੂਦ ਸਨ । ਜੱਦੋ ਕਿ ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿੱਚ ਡੀ ਏ ਵੀ
ਕਾਲਜ ਮੈਨੇਜਮੈਂਟ ਕਮੇਟੀ ਦੇ ਡਾਰੈਕਟਰ ਡਾ: ਸਤੀਸ਼ ਕੁਮਾਰ ਸ਼ਰਮਾ, ਪ੍ਰਿੰਸੀਪਲ ਡਾ: ਪੁਸ਼ਪਿੰਦਰ
ਵਾਲੀਆ, ਪ੍ਰੋ: ਨੀਰੂ ਚੱਡਾ, ਪ੍ਰਿੰਸੀਪਲ ਸਰੀਤਾ ਵਰਮਾ, ਡਾ: ਗੁਰਪਿੰਦਰ ਸਿੰਘ ਸਮਰਾ, ਲਾਈਲ
ਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਸਮਰਾ, ਪ੍ਰਿੰਸੀਪਲ ਮਹਿਲ ਸਿੰਘ ਖ਼ਾਲਸਾ
ਕਾਲਜ, ਸੁਖਬੀਰ ਕੌਰ ਮਾਹਲ, ਡਾ: ਧਰਮ ਸਿੰਘ, ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਬਿਕਰਮ
ਸਿੰਘ ਘੁੰਮਣ, ਡਾ:ਜਸਪਾਲ ਸਿੰਘ, ਡਾ: ਧਰਮਜੀਤ ਸਿੰਘ, ਕਸ਼ਮੀਰ ਸਿੰਘ ਖਿਆਲਾ, , ਡਾ: ਰਾਕੇਸ਼
ਮੋਹਨ ਸ਼ਰਮਾ ਆਦਿ ਮੌਜੂਦ ਸਨ।
ਕੈਪਸ਼ਨ : ਡਾ: ਰਸ਼ਪਾਲ ਸਿੰਘ ਸੰਧੂ ਦੇ ਸ਼ਰਧਾਂਜਲੀ ਸਮਾਗਮ ਮੌਕੇ ਅੰਤਿਮ ਅਰਦਾਸ ਵਿਚ ਸ਼ਾਮਿਲ
ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ,
ਸੁਖੀ ਰੰਧਾਵਾ, ਗੁਰਜੀਤ ਸਿੰਘ ਔਜਲਾ ਤੇ ਹੋਰ।