ਵੇ ਤੇਰੇ ਫਿਕਰਾ ਮਾਰ ਲਿਆ
ਰੱਤੀ ਵੀ ਖਿਆਲ ਨਾ ਰੱਖੇ
ਅਸਾਂ ਅੰਦਰ ਸਾੜ ਲਿਆ
ਵੇ ਅਸਾਂ ਅੰਦਰ ਸਾੜ ਲਿਆ
ਵੇ ਤੂੰ ਦਿਲ ਦੇ ਕਾਲੇ ਨੇ
ਪੁੱਟ ਕੇ ਵਗਾਤੀ ਵੈਰੀਆਂ
ਤੇਰੇ ਨਿੱਤ ਦੇ ਲਾਰੇ ਨੇ
ਵੇ ਤੇਰੇ ਨਿੱਤ ਦੇ ਲਾਰੇ ਨੇ
ਧੋਖੇ ਅੱਖੀਆ ਕਮਾ ਗਈਆਂ
ਐਡਾ ਵੀ ਤੂੰ ਕੀ ਖ਼ਾਸ ਸੀ
ਜੋ ਤੈਨੂੰ ਦਿਲ ‘ਚ ਬਿਠਾ ਗਈਆਂ
ਵੇ ਤੈਨੂੰ ਦਿਲ ‘ਚ ਬਿਠਾ ਗਈਆਂ
ਵੇ ਤੇਰੇ ਹੱਸਦੇ ਚਿਹਰੇ ਨੇ
ਕਿੰਝ ਦੱਸਾਂ ਤੈਨੂੰ ਸੋਹਣਿਆਂ
ਦੁੱਖ ਤੋੜੇ ਮੇਰੇ ਨੇ
ਵੇ ਦੁੱਖ ਤੋੜੇ ਮੇਰੇ ਨੇ
ਵੇ ਤੈਨੂੰ ਪਲਕਾਂ ਬਿਠਾ ਰੱਖਣਾ
ਸੁਖ ਚੈਨ ਸਭ ਤੇਰੇ ਨਾਲ
ਜੱਗ ਤੇਰੇ ਬਾਝੋਂ ਮੇਰਾ ਸੱਖਣਾ
ਵੇ ਜੱਗ ਤੇਰੇ ਬਾਝੋਂ ਮੇਰਾ ਸੱਖਣਾ
ਮੈ ਤੂੰ ਕਾਲਾ ਭਾਵੇਂ ਗੋਰਾ ਲੱਗਦਾ
ਵੇਖ ਰੂਹ ਖਿੜ ਜਾਂਦੀ ਆ
ਬੈਠਾ ਫੁੱਲ ਉੱਤੇ ਭੋਰਾ ਲੱਗਦਾ
ਵੇ ਬੈਠਾ ਫੁੱਲ ਉੱਤੇ ਭੋਰਾ ਲੱਗਦਾ
ਵੇ ਮੈਨੂੰ ਚੰਗਾ ਤੂੰ ਵਲ਼ਾਈ ਲੱਗਦਾ
ਗੱਲ ਮੁੱਕਦੀ ਮੈ ਇੱਕੋ ਆਖਦੀ
ਮੇਰੀ ਬੇਬੇ ਦਾ ਜਵਾਈ ਲੱਗਦਾ
ਵੇ ਮੇਰੀ ਬੇਬੇ ਦਾ ਜਵਾਈ ਲੱਗਦਾ ,,,,,,,,,,