ਸੰਗਰੂਰ, 1 ਫਰਵਰੀ (ਕਰਮਜੀਤ ਰਿਸ਼ੀ) ਖਾਲਸਾ ਕਾਲਜ ਗੜ੍ਹਦੀਵਾਲਾ ਦੇ 40 ਬੱਚਿਆਂ ਦੇ ਸੰਗੀਤਕ
ਟਰਾਇਲ ਕੀਤੇ ਗਏ ਸਨ । ਫਿਰ ਉਹਨਾਂ ਵਿੱਚੋ 6 ਬੱਚਿਆਂ ਨੂੰ ਚੁਣਿਆ ਗਿਆ। ਉਪਰੰਤ 4
ਅਗਸਤ,2017 ਨੂੰ ਫਾਈਨਲ ਮੁਕਾਬਲੇ ਕਰਵਾਏ ਗਏ । ਜਿਸ ਵਿੱਚ 18 ਬੱਚਿਆਂ ਨੇ ਭਾਗ ਲਿਆ ਸ਼ੀ ।
ਇਹ ਮੁਕਾਬਲੇ ਅਮਰੀਕਾ ਦੀ ਟੀ.ਅੈੱਮ.ਟੀ ਮਿਊਜਿਕ ਕੰਪਨੀ ਵੱਲੋ ਕਰਵਾਏ ਗਏ । ਇਸ ਮੁਕਾਬਲੇ
ਵਿੱਚ ਪਹਿਲੇ 6 ਸਥਾਨਾ ਅਾੲੇ ਬੱਚਿਆਂ ਤੇ ਪ੍ਰੋ:- ਗੁਪਿੰਦਰ ਸਿੰਘ ਦੀ ਅਾਵਾਜ ਨੂੰ ਵੀ ਗਾਇਕ
ਅਮਰੀਕ ਜੱਸਲ ਦੇ ਇਸ “ਤਰੰਗਾ” ਵਿੱਚ ਰਿਕਾਰਡ ਕੀਤਾ ਗਿਆ। ਅੱਜ ਇਸ ਸਾਡੇ ਗੀਤ ਤਰੰਗਾ ਨੂੰ
ਦੋਅਾਬਾ ਰੇਡੀੳੁ ਦੀ ਟੀਮ ਵੱਲੋ ਰਲੀਜ ਕੀਤਾ ਗਿਆ ਤੇ ਬੱਚਿਆਂ ਨੂੰ ਸੰਗੀਤ ਦੇ ਖੇਤਰ ਵਿੱਚ
ਮੱਲਾਂ ਮਾਰਨ ਤੇ ਵਧਾੲੀ ਵੀ ਦਿੱਤੀ। ਇਸ ਗੀਤ ਨੂੰ ਸੰਗੀਤ ਅਮਰੀਕਾ ਦੇ ਪ੍ਰਸਿੱਧ ਸੰਗੀਤਕਾਰ
ਟੀ ਅੈਮ ਟੀ ਨੇ ਬਣਾਇਆ ਹੈ ਤੇ ਜੁਗਿੰਦਰ ਜੋਗੀ ਨੇ ਲਿਖਿਆ ਹੈ। ਇਸ ਗੀਤ ਨੂੰ ਫ੍ਰੈਸ਼ ਰੈਕਡਜ
ਤੇ ਗੁਰਪੰਥ ਸਿੰਘ ਸਿੱਧੂ ਵੱਲੋ ਦਨੀਆ ਭਰ ਚ ਰਲੀਜ ਕੀਤਾ ਿਗਅਾ
। ਪੂਰੀ ਤਰੰਗਾ ਟੀਮ ਤੇ ਕਾਲਜ ਦੇ ਪਿ੍ੰ :- ਸਤਿਵੰਦਰ ਸਿੰਘ ਢਿੱਲੋ ਵੱਲੋ ਵਿਸ਼ੇਸ਼ ਤੌਰ ਤੇ
ਅਮਰੀਕਾ ਦੀ ਕੰਪਨੀ ਦੇ ਮਾਲਕ ਅਮਨ ਸਿੰਘ ਟੀ.ਅੈੱਮ.ਟੀ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ
ਦੇ ਬੱਚਿਆਂ ਤੋਂ ਇਲਾਵਾ ਪ੍ਰੋ ਗੁਰਪਿੰਦਰ ਸਿੰਘ, ਗਾਇਕ ਅਮਰੀਕ ਜੱਸਲ, ਦੋਅਾਬਾ ਰੇਡੀੳੁ ਟੀਮ
ਤੋ ਸਮਰਜੀਤ ਸਿੰਘ, ਜੀ ਅੈਸ ਭਮਰਾ, ਵੀ ਹਾਜਰ ਸਨ।