Breaking News

 ਗ਼ਜ਼ਲ

      ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ ,
ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।
ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,
ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।
ਬਦਲੇ  ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ ,
ਪਰ ਪੈਣ  ਗ਼ਰੀਬਾਂ  ਨੂੰ ਹਰ  ਪਾਸੇ ਹੀ ਮਾਰਾਂ ਏਥੇ ।
ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,
ਫਿਰ ਕਿਉਂ  ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।
ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,
ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ  ਏਥੇ ।
ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ , 
ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ 
ਸਾਂਝੇ ਨਾ ਰਹੇ ਪਰਿਵਾਰ  ਤੇ ਬਦਲੇ ਰੰਗ ਲਹੂ ਦੇ ,
ਹੋਣ  ਸਲਾਹਾ ਨਾਲੋਂ  ਵੱਧ  ਹੁਣ  ਤਕਰਾਰਾਂ  ਏਥੇ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.