ਮੇਰੀ ਜ਼ਿੰਦਗੀ ਦਾ ਅਨਮੋਲ ਹੀਰਾ ਸੀ ਮੇਰਾ ਬਾਪੂ
ਜੋ ਮਿੱਟੀ ਨਾਲ਼ ਮਿੱਟੀ ਹੁੰਦਾ ਰਿਹਾ ਸਾਡੇ ਲਈ
ੳੁਹ ਜ਼ਿੰਦਗੀ ਦੇ ਕੁੱਝ ਖਾਸ ਪਲ ਸੀ
ਜੋ ਮੈ ਬਾਬਲ ਦੀ ਗੋਦ ਵਿੱਚ ਬਾਖੂਬ ਹੰਢਾਏ
ਪਰ ਚੰਦਰੇ ਰੱਬ ਨੂੰ ਵੀ ਤਾਂ ਸਾਡਾ ਹੱਸਦਾ ਪਰਿਵਾਰ ਚੰਗਾ ਨਾ ਲੱਗਿਅਾ
ਤਾਂ ਹੀ ਲੈ ਗਿਅਾ ਬਾਪੂ ਨੂੰ ਸਾਡੀਅਾਂ ਨਜ਼ਰਾਂ ਤੋਂ ੳੁਹਲੇ
ਜਿਸ ਦੇ ਸਿਰ ਤੇ ਹੱਥ ਰੱਖਣ ਨਾਲ਼ ਸਾਰਾ ਥਕੇਵਾਂ ਲਹਿ ਜਾਂਦਾ ਸੀ
ਰੱਬ ਚੰਦਰਾ ਖੋਹ ਕੇ ਹੀ ਲੈ ਗਿਅਾ ੳੁਸ ਨੂੰ
ਨਾ ਹੁਣ ਥਕੇਵਾਂ ੳੁਤਰਦਾ ਹੈ ਤੇ ਨਾ ਨੀਂਦ ਅਾੳੁਦੀ ਹੈ
ਬਸ ਯਾਦ ਤੇਰੀ ਬਾਬਲਾ ਵੇ ਬੜਾ ਤੜਫਾੳੁਂਦੀ ਹੈ
ਬਸ ਯਾਦ ਤੇਰੀ ਬਾਬਲਾ ਵੇ ਬੜਾ ਤੜਫਾੳੁਦੀ ਹੈ…..!