ਸੰਭਲ ਸੰਭਲ ਕੇ ਚੱਲ ਤੂੰ ਸੱਜਣਾਂ,
ਲੋਕ ਇੱਥੇ ਹੈਵਾਨ ਬੜੇ ਨੇ
ਮੂੰਹ ਤੇ ਭੋਲਿਅਾ ਰਖਦੇ ਪਰਦਾ,
ਪਰ ਅੰਦਰੋਂ ਸੈਤਾਨ ਬੜੇ ਨੇ
ਕਿਸੇ ਨੂੰ ਦੇਖ ਕੇ ਖੁਸ਼ ਨਹੀ ਹੁੰਦੇ,
ਦਿਲ ਦੇ ਬੇਈਮਾਨ ਬੜੇ ਨੇ
ਝੂਠ ਦਾ ਅੱਜਕੱਲ ਚੱਲਦਾ ਸਿੱਕਾ,
ਸੱਚ ਲਈ ਸਮਸਾਨ ਬੜੇ ਨੇ
‘ਬਿੱਟੂ’ ਪੈਸੇ ਦੀ ਹੈ ਦੁਨੀਆ,
ਮੁੱਲ ਵਿਕਦੇ ਭਗਵਾਨ ਬੜੇ ਨੇ……