ਇੱਕ ਦਿਨ ਦੀ ਗੱਲ ਹੈ ਕਿ ਮੈਂ ਘਰੋਂ ਬਜ਼ਾਰ ਜਾਣ ਲਈ ਨਿਕਲਿਆ ।ਰਸਤੇ ਵਿੱਚ ਮੈਨੂੰ ” ਗੁਰਦੇਵ
ਸਿੰਘ ” ਮਿਲ ਗਿਆ ਕਹਿਣ ਲੱਗਿਆ ” ਮੀਤ ” ਸਾਬ ਕੱਲ੍ਹ ਤੁਸੀਂ ਆਪਣੇ ਪੋਤੇ ” ਨੂਰ ” ਨੂੰ
ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਗਏ ਸੀ , ਫਿਰ ਕੀ ਬਣਿਆ ।
” ਮੀਤ ” ਬਣਨਾ ਕੀ ਸੀ ” ਗੁਰਦੇਵ ਸਿਆਂ ” ਸਕੂਲ ਵਾਲਿਆਂ ਨੇ
ਦਾਖਲੇ ਨਾਲ ਹੋਰ ਬਹੁਤ ਸਮਾਨ ਗਿਣਾ ਦਿੱਤਾ, ਸਾਰਾ ਕੁੱਲ ਮਿਲਾਕੇ ਪੰਚੀ ਹਜ਼ਾਰ ਦਾ ਬਿਲ ਬਣਾ
ਦਿੱਤਾ ਇਸ ਤੋਂ ਅਲਾਵਾ ਅੱਠ ਸੌ ਬੱਸ ਦਾ ਕਰਾਇਆ ਅਤੇ ਪੰਚੀ ਸੌ ਮਹੀਨੇ ਦੀ ਫੀਸ ,ਇਹ ਸੁਣ ਕੇ
ਮੇਰੇ ਹੋਸ ਉੱਡਗੇ , ਫਿਰ ਇਕ ਪਾਣੀ ਦਾ ਗਿਲਾਸ ਪੀਤਾ ਤੇ ਹੋਸ ਆਇਆ । ਫਿਰ ਮੈ ਮਾਸਟਰ ਜੀ ਨੂੰ
ਕਿਹਾ ਤੁਸੀਂ ਇਕੱਲਾ ਦਾਖਲ ਲੈ ਲਵੋ , ਬਾਕੀ ਦਾ ਸਮਾਨ ਮੈ ਬਜ਼ਾਰ ਵਿੱਚੋਂ ਲੈ ਲਵਾਂਗਾ ।
ਮਾਸਟਰ ਜੀ ਕਹਿਣ ਲੱਗੇ ਦਾਖਲੇ ਦੀ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਇਹ ਸਾਮਾਨ ਦਾ ਪਤਾ ਕਰ
ਲਵੋ , ਪਰ ਸਾਡੇ ਸਕੂਲ ਦੀ ਮਹੋਰ ਹਰ ਸਾਮਾਨ ਤੇ ਹੋਣੀ ਚਾਹੀਦੀ ਹੈ।
ਦੂਸਰੇ ਦਿਨ ਮੈ ਸਾਰਾ ਬਜ਼ਾਰ ਛਾਣ ਮਾਰਿਆ ਪਰ ਕਿਤੋਂ ਵੀ ਸਕੂਲ ਦਾ ਸਾਮਾਨ ਨਾ ਮਿਲਿਆ ,
ਫਿਰ ਮੈ ਸਾਰੀ ਗੱਲਬਾਤ ਘਰ ਦੱਸੀ ਘਰ ਵਾਲੇ ਕਹਿਣ ਲੱਗੇ ਆਪਾਂ ਜੋ ਕਮਾਈ ਕਰਦੇ ਹਾ ਉਹ
ਬੱਚਿਆਂ ਕਰਕੇ ਹੀ ਕਰਦੇ ਹਾ , ਆਪਾਂ ਕਿਹੜਾ ਮਰਨ ਲੱਗਿਆ ਨੇ ਨਾਲ ਲੈ ਜਾਣੀ ਆ ।
ਬੱਚਾ ਵਧੀਆ ਸਕੂਲ ਵਿੱਚ ਪੜੇਗਾ ਤਾ ਬੱਚੇ ਦੀ ਜਿੰਦਗੀ ਬਣ ਜਾਵੇਗੀ । ਫਿਰ ਮੈ ਸ਼ਬਰ ਦਾ ਘੁੱਟ
ਭਰਕੇ ” ਨੂਰ ” ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ।
ਜਦੋਂ ਮੈਂ ਸਕੂਲ ਵਿੱਚੋਂ ਘਰ ਨੂੰ ਵਾਪਸ ਆਉਣ ਲੱਗਿਆ ਮਾਸਟਰ ਜੀ ਕਹਿਣ ਲੱਗੇ
ਦੇਖੋ ਜੀ ਬੱਚੇ ਨੂੰ ਟਿਉਸ਼ਨ ਜਰੂਰ ਰਖਵਾਉਣੀ ਪਵੇਗੀ , ਨਾਲੇ ਬੱਚਾ ਜਿਹੜੇ ਮਰਜ਼ੀ ਸਕੂਲ
ਵਿੱਚ ਪੜੇ ਟਿਉਸ਼ਨ ਤਾ ਰਖਵਾਉਣੀ ਪੈਂਦੀ ਏ।
ਫਿਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ ਇਹ ਅੰਗਰੇਜ਼ੀ ਸਕੂਲ ਹੈ ਜਾ ਫਿਰ ਕਾਰੋਬਾਰ ਹੈ ।