ਤੂੰ ਦੇਖ ਲੀ ਇਹ ਫੈਸਲਾ ਹੋਣਾ ਏ ਇੱਕ ਦਿਨ ਇਸ ਤਰਾ,
ਫੁੱਲਾਂ ਵੀ ਦੇਖੀਂ ਚੁਭਣਾ ਇੱਕ ਦਿਨ ਕੰਢਿਆ ਤਰਾਂ,
ਮਹਿਕ ਦੀ ਕੀਮਤ ਉਸ ਦਿਨ ਪੁੱਛਾਂਗੇ ਬਿਠਾਲ ਕੇ,
ਕਾਗਜ਼ ਦੇ ਫੁੱਲ ਜੋ ਰੱਖਦੇ ਨੇ ਅੱਜ ਸੰਭਾਲਕੇ…
ਇਸ ਬਿਰਖ ਨੂੰ ਅੱਜ ਉਚਾਈ ਤੇ ਜੋ ਗਰੂਰ ਹੈ,
ਹਰ ਸ਼ਾਖ ਇਹਦੀ ਖ਼ਾਕ ਹੈ,
ਖ਼ਾਕ ਇਹਦਾ ਮੂਲ ਹੈ,
ਜੀਅ ਸਦਕੇ ਤੂੰ ਫਲ-ਫੁੱਲ,
ਪਾ ਹਵਾ ਨਾਲ ਗੱਲਵੱਕੜੀ,
ਪਰ ਯਾਦ ਰੱਖ ਕੋਈ ਸ਼ਾਖ ਨਾ ਹੈ,
ਖ਼ਾਕ ਨਾਲੌ ਵੱਖਰੀ…
ਨਹੀ ਮੁੱਕਣਾ ਇਸ ਭਟਕਣਾ,
ਭਾਵੇ ਜੋ ਵੀ ਚੁਣ ਲੈ ਰਾਸਤੇ,
ਛੱਡਦੇ ਤੂੰ ਤੜਪਣਾਂ,
ਚੰਦ ਛਿੱਲੜਾਂ ਵਾਸਤੇ,
ਤੇਰੀਆ ਨਿਆਮਤਾਂ ਨਾ ਮੁੱਕਣਾ,
ਮੇਰੀਆ ਝੋਲੀਆਂ ਨੇ ਛੋਟੀਆ,
ਕਿੱਥੋੋਂ ਮੁਰਾਦਾ ਪਾ ਲਵਾਂ,
ਜਦੋ ਨੀਅਤਾਂ ਹੀ ਨੇ ਖੋਟੀਆ,
ਛੱਡ ਤੂੰ ਵੀ ‘ਢਿੱਲੋਂਆ’,
ਖ਼ਾਬਾਂ ਦਾ ਪੰਧ ਨਾਪਣਾ,
ਉਸ ਇੱਕ ਸੱਚੇ ਤੋ ਬਿਨਾ ਵੀ,
ਹੋਇਆ ਏ ਕੋਈ ਆਪਣਾ…???
ਹੋਇਆ ਏ ਕੋਈ ਆਪਣਾ…???