ਮੇਰੇ ਗੁਆਢ ਵਿਚ ਰਹਿੰਦੇ, ਇੱਕ ਗਰੀਬ ਪਤੀ, ਪਤਨੀ ਆਪਣਾ ਗਰਭਪਾਤ ਟੈਸਟ ਕਰਵਾਉਣ ਇਕ
ਲੇਡੀਜ਼ ਡਾਕਟਰ ਕੋਲ ਗਏ ।
ਗਰਭਪਾਤ ਟੈਸਟ ਕਰਵਾਉਣ ਤੋਂ ਬਾਅਦ ਡਾਕਟਰ ਦੀ ਰਿਪੋਰਟ ਅਨੁਸਾਰ ਇਕ ਬੱਚੀ ਦਾ ਨਾਮ
ਰਿਪੋਰਟ ਵਿਚ ਆਇਆ, ਫਿਰ ਪਤੀ,ਪਤਨੀ ਨੇ ਸਲਾਹ ਕਰਕੇ ਅਬੌਂਰਸ਼ਨ ਵਾਰੇ ਲੇਡੀਜ਼ ਡਾਕਟਰ ਨੂੰ
ਪੁੱਛਿਆ , ਡਾਕਟਰ ਨੇ ਅਬੌਂਰਸ਼ਨ ਵਾਰੇ ਹਾ ਕਰ ਦਿੱਤੀ ।
ਪਰ ਅਬੌਂਰਸ਼ਨ ਦੀ ਫੀਸ ਪੰਦਰਾਂ ਹਜ਼ਾਰ ਦੱਸੀ , ਤਾਂ ਉਨ੍ਹਾਂ ਦੇ ਹੋਸ
ਉੱਡ ਗਏ ਕਿਉਂਕਿ ਗਰੀਬ ਪਤੀ,ਪਤਨੀ, ਕੋਲ ਇੰਨੀ ਵੱਡੀ ਰਕਮ ਨਹੀਂ ਸੀ , ਉਹ ਦੋਹਨੇ ਸੋਚਾਂ
ਵਿਚ ਡੁੱਬ ਗਏ ।
ਫਿਰ ਦੋਹਾਂ ਨੇ ਸਲਾਹ ਕੀਤੀ ਆਪਾਂ ਇਸ ਬੱਚੀ ਦਾ ਕਤਲ ਨਹੀਂ
ਕਰਵਾਵਾਂਗੇ , ਆਪਾਂ ਇਸ ਨੂੰ ਰੰਗਲੀ ਦੁਨੀਆ ਦਿਖਾਵਾਗੇਂ , ਇਸ ਤੋਂ ਬਾਅਦ ਵਿਚ ਲੇਡੀਜ਼
ਡਾਕਟਰ ਨੂੰ ਅਬੌਂਰਸ਼ਨ ਤੋਂ ਨਾ ਕਰ ਦਿੱਤੀ । ਫਿਰ ਦੋਹਾਂ ਨੇ ਆਪਣੇ ਘਰ ਵੱਲ ਨੂੰ ਚਾਲੇ ਪਾ
ਲਏ ਆਪਸ ਵਿੱਚੀ ਗੱਲਾਂ ਕਰਦੇ ਆ ਰਹੇ ਨੇ ” ਨਾਲੇ ਤਾਂ ਡਾਕਟਰ ਨੂੰ ਪੰਦਰਾਂ ਹਜ਼ਾਰ
ਦਿੰਦੇ, ਇਕ ਨੰਨੀ ਛਾਂ ਦਾ ਕਤਲ ਕਰਵਾਉਂਦੇ ਫਿਰ ਸਾਨੂੰ ਰੱਬ ਕਿੱਥੇ ਲਾਲ ਬਖਸ਼ੇਗਾ , ਜੇ
ਆਪਾਂ ਪਾਪ ਕਰਵਾ ਦਿੰਦੇ ਰੱਬ ਨੇ ਸਾਨੂੰ ਕਦੇ ਵੀ ਮੁਆਫ ਨਹੀਂ ਸੀ ਕਰਨਾ ।
ਫਿਰ ਟਾਈਮ ਆਉਣ ਤੇ ਰੱਬ ਦੀ ਮਹਿਰ ਹੋਈ , ਪਤਨੀ ਦੀ ਕੁੱਖ ਤੋਂ
ਇਕ ਲੜਕੇ ਨੇ ਜਨਮ ਲਿਆ ਇਹ ਰੱਬ ਦਾ ਇਹ ਕ੍ਰਿਸ਼ਮਾ ਦੇਖ ਕੇ ਹੈਰਾਨ ਹੋਏ ਆਪਣੇ ਆਪ ਨੂੰ
ਮੰਦਭਾਗੀ ਸਮਝ ਰਹੇ ਸੀ ਕਿ ਅਸੀਂ ਆਪਣੇ ਹੱਥੀਂ ਲਾਲ ਗੁਵਾ ਦੇਣਾ ਸੀ ।
ਫਿਰ ਦੁਆਰਾ ਡਾਕਟਰ ਕੋਲ ਗਏ ਸਾਰੀ ਗੱਲਬਾਤ ਦੱਸੀ , ” ਡਾਕਟਰ ਨੂੰ
ਪੁੱਛਿਆ ਇਹ ਕੀ ”
ਡਾਕਟਰ ਦਾ ਜਵਾਬ ਸੀ ਜਿਹਨੂੰ ਅਸੀਂ ਮੁੰਡਾ ਕਹਿ ਦਿੰਦੇ ਹਾਂ ਉਹ ਸਾਨੂੰ ਪੰਜ
ਹਜ਼ਾਰ ਰੁਪਏ ਦੇ ਕੇ ਤੁਰ ਜਾਦਾਂ ਜਿਸਨੂੰ ਅਸੀਂ ਕੁੜੀ ਕਹਿ ਦਿੰਦੇ ਹਾਂ ਉਹ ਪੰਦਰਾਂ ਹਜ਼ਾਰ
ਰੁਪਏ ਦੇ ਕੇ ਅਬੌਂਰਸ਼ਨ ਕਰਵਾਉਂਦੇ ਨੇ , ਨਾਲੇ ਅਸੀਂ ਤਾਂ ਕਤਲ ਕਰਕੇ ਪੈਸੇ ਕਮਾਉਂਣੇ
ਹੁੰਦੇ ਨੇ, ਕਤਲ ਚਾਹੇ ਕੁੜੀ ਦਾ ਹੋਵੇ , ਭਾਵੇਂ ਮੁੰਡੇ ਦਾ, ਸਾਡਾ ਕੰਮ ਕਤਲ ਕਰਨਾ ।