ਸੁਣ ਨੀ ਮਾਏ ਮੇਰੀਏ
ਕਦੇ ਸੁਪਨੇ ਵਿੱਚ ਹੀ ਅਾਜਾ
ਕੈਸਾ ਨਿੱਘ ਹੁੰਦਾ ਗੋਦੀ ਦਾ
ਅਹਿਸਾਸ ਤਾਂ ਕਰਾਜਾ!
ਬਚਪਨ ਠੇਡੇ ਖਾ ਕੇ ਲੰਘਿਅਾ
ਵਿੱਚ ਪੈਰ ਜਵਾਨੀ ਪੈ ਗਿਅਾ
ਮਾਏ ਮੇਰੀਏ ਲਾਡਲਾ ਤੇਰਾ
ਮਮਤਾ ਤੋਂ ਵਾਝਾ ਰਹਿ ਗਿਅਾ
ਰੋਦੇ ਪੁੱਤ ਨੂੰ ਮਾਂ ਸੁਣਾੳੁਦੀ
ਲੋਰੀ ੳੁਹ ਸੁਣਾਜਾ
ਸੁਣ ਨੀ ਮਾਏ————-!
ਤੂੰ ਮਾਏ ਕਿੳੁਂ ਛੱਡ ਕੇ ਤੁਰ ਗਈ
ਪਲ ਪਲ ਅੱਖੀਅਾਂ ਭਰਦਾ ਹਾਂ
ਇਕੱਲਾ ਰਾਤ ਨੂੰ ਮੰਜੇ ਤੇ ਪਿਅਾ
ਤਾਰਿਅਾ ਨਾਲ਼ ਗੱਲਾਂ ਕਰਦਾ ਹਾਂ
ਕੈਸਾ ਤੇਰਾ ਮੁੱਖ ਨੀ ਮਾਏ
ਇੱਕ ਵਾਰ ਤਾਂ ਦਿਖਾਜਾ
ਸੁਣ ਨੀ ਮਾਏ————-!
ਨਿੱਕੇ ਹੁੰਦਿਅਾ ਮਾਏ ਤੁਰ ਗਈ
ਮੈਨੂੰ ਇਕੱਲਿਅਾਂ ਛੱਡ ਕੇ
ਕਿੰਨਾ ਦਿਲ ਵਿੱਚ ਦਰਦ ਛੁਪਾਇਅਾ
ਦੇਖ ਕਾਲਜਾ ਵੱਢ ਕੇ
ਲੋਕੀ ਜਿਹੜੇ ਤਾਨਾ ਮਾਰਦੇ
ੳੁਹਨਾਂ ਨੂੰ ਚੁੱਪ ਕਰਾਜਾ
ਸੁਣ ਨੀ ਮਾਏ————!
ਕਹਿੰਦਾ ਏ ਬਿੱਟੂ’ੳੁਏ ਲੋਕੋ
ਕੋਈ ਮਾਂ ਤੋਂ ਵੱਖ ਨਾ ਹੋਵੇ
ਜੱਗੀ’ ਵੀਰ ਮੇਰਾ ਮਾਂ ਨੂੰ ਯਾਦ ਕਰ
ਕੌਲ਼ਿਅਾਂ ਨਾਲ਼ ਲੱਗ ਕੇ ਰੋਵੇ
ਜੇ ਕਿਤੇ ਤੂੰ ਦੇਖਦੀ ੳੁਸਦੇ
ਦਿਲ ਦੀ ਤੜਪ ਮਿਟਾਜਾ
ਸੁਣ ਨੀ ਮਾਏ ਮੇਰੀਏ
ਕਦੇ ਸੁਪਨੇ ਵਿੱਚ ਹੀ ਅਾਜਾ!