ਉਤਾਰ ਦਿਉ ਕਫਨ ਮੇਰੇ ਸ਼ਰੀਰ ਤੋਂ ਤਨ ਢੱਕ ਦੇਵੋ ਕਿਸੇ ਗਰੀਬ ਦਾ।
ਪਾ ਨਵੀਆਂ ਕੋਰੀਆਂ ਚਾਦਰਾਂ ਰਿਸ਼ਤਾ ਨਾ ਬਣਾਉ ਕੋਈ ਕਰੀਬ ਦਾ।
ਕੀ ਲੋਡ਼ ਪੈ ਗਈ ਦੱਸੋ ਮੇਰੇ ਸ਼ਰੀਰ ਨੂੰ ਚੰਦਨ ਦੀ ਐਵੇਂ ਨਾ ਢੋਂਗ ਕਰੋ,
ਕਾਫਲੇ ਚ ਖੜੇ ਹਰ ਇੱਕ ਨੂੰ ਪਤਾ ਰਵਿੰਦਰ ਦੇ ਲਿਖੇ ਹੋਏ ਨਸੀਬ ਦਾ।
ਜਿੰਦਗੀ ਵਿੱਚ ਬਿਨ ਮਤਲਬ ਦਖਲ ਦੇਣ ਵਾਲਿਓ ਕਦੇ ਪੜਿਓ,
ਮੇਰੇ ਲਿਖੇ ਹੋਏ ਗੀਤਾ ਨੂੰ, ਸੁਆਦ ਬਦਲ ਜਾਵੇਗਾ ਪੜਕੇ ਜੀਭ ਦਾ।
ਕੂਰੇਦ ਕੂਰੇਦ ਮੇਰੇ ਜਖਮਾਂ ਨੂੰ ਬੜੀ ਕੀਤੀ ਕੋਸ਼ਿਸ਼ ਇੰਨਾ ਲੋਕਾਂ ਨੇ ,
ਮੈਂ ਮਰ ਗਿਆ ਪਰ ਨਹੀ ਜਾਣ ਸਕੇ ਰਾਜ ਮੇਰੇ ਸੁਭਾਅ ਅਜੀਬ ਦਾ ।
ਉਤਾਰ ਦਿਉ ਕਫਨ ਮੇਰੇ ਸ਼ਰੀਰ ਤੋਂ ਤਨ ਢੱਕ ਦੇਵੋ ਕਿਸੇ ਗਰੀਬ ਦਾ।